ਨਸ਼ਾ ਮੁਕਤ ਪੰਜਾਬ ਦੇ ਤਹਿਤ ਡਾ.ਗੋਜਰਾ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨਸ਼ੇ ਦੇ ਦੁਸ਼-ਪ੍ਰਭਾਵਾਂ ਬਾਰੇ ਪੰਜਾਬ ਸਰਕਾਰ ਵੱਲੋਂ ਜਾਗਰੂਕਤਾ ਵੈਨ ਦੇ ਹੁਸ਼ਿਆਰਪੁਰ ਵਿਖੇ ਪਹੁੰਚਣ ਤੇ ਸਿਵਲ ਸਰਜਨ ਡਾ. ਰੇਨੂੰ ਸੂਦ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾ ਵੱਲੋ ਹਰੀ ਝੰਡੀ ਦੇ ਕੇ ਜਿਲੇ ਦੇ ਵੱਖ-ਵੱਖ ਖੇਤਰਾਂ ਵਿੱਚ ਰਵਾਨਾ ਕੀਤਾ । ਇਸ ਮੋਕੇ ਡਿਪਟੀ ਮੈਡੀਕਲ ਕਮਿਸ਼ਨਰ ਵੱਲੋ ਦੱਸਿਆ ਗਿਆ ਕਿ ਨਸ਼ੇ ਦੀ ਲੱਤ ਬੁਰੀ ਤਾਂ ਹੈ ਹੀ ਪਰ ਇਸ ਦੇ ਨਾਲ ਇਹ ਕਈ ਹੋਰ ਬਿਮਾਰੀਆਂ ਨੂੰ ਵੀ ਜਨਮ ਦਿੰਦੀ ਹੈ।

Advertisements

ਇਸ ਤੋ ਛੁਟਕਾਰਾ ਪਾਉਣ ਲਈ ਜਰੂਰੀ ਹੈ ਕਿ ਦ੍ਰਿੜ ਸੰਕਲਪ ਕੀਤਾ ਜਾਵੇ ਕੀ ਜੀਵਨ ਪ੍ਰਤੀ ਨਸ਼ੇ ਤੋ ਆਪਣੇ ਆਪ ਨੂੰ ਦੂਰ  ਰੱਖਿਆ ਜਾਵੇ । ਉਹਨਾਂ ਦੱਸਿਆ ਕਿ ਵੈਨ ਲੋਕਾਂ ਵਿੱਚ ਸਰਕਾਰ ਵੱਲੋਂ ਨਸ਼ਾ ਛਡਣ ਵਾਲੇ ਵਿਆਕਤੀਆਂ ਵਿੱਚ ਜਾਗਰੂਕਤਾ ਪੈਦਾ ਕਰਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕੜੀ ਦਾ ਕੰਮ ਕਰੇਗੀ। ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ 31 ਅਗਸਤ ਤੱਕ ਇਹ ਵੈਨ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਤੇ ਜਾ ਕੇ ਪ੍ਰਚਾਰ ਕਰੇਗੀ । ਇਸ ਮੋਕੇ ਉਹਨਾਂ ਦੇ ਨਾਲ ਦਿਮਾਗੀ ਰੋਗਾਂ ਦੇ ਮਾਹਿਰ  ਡਾ. ਰਾਜ ਕੁਮਾਰ, ਜਿਲਾ ਮਾਸ ਮੀਡਿਆ ਅਫਸਰ ਪਰਸ਼ੋਤਮ ਲਾਲ,  ਨੀਸ਼ਾ ਰਾਣੀ,  ਸੰਦੀਪ ਕੁਮਾਰ,  ਗੁਰਪ੍ਰੀਤ ਸਿੰਘ ਆਦਿ ਵੀ ਸਾਮਿਲ ਸਨ ।

 

LEAVE A REPLY

Please enter your comment!
Please enter your name here