ਬਟੋਰਨ ਵਿਜੈ ਨਗਰ ਅਤੇ ਰਾਮ ਲਾਚੋਵਾਲ ਕੋਲੋ ਸਥੈਟਿਕ ਪਨੀਰ ਕੀਤਾ ਬਰਾਮਦ, ਸੈਂਪਲ ਫੇਲ, ਕੀਤਾ ਨਸ਼ਟ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਦੁਕਾਨਾਂ ਤੋ ਖੁੱਲਾਂ ਦੁੱਧ , ਦਹੀ ਤੇ ਪਨੀਰ ਨਾ ਵਰਤੋਂ, ਪ੍ਰੋਸੈਸ ਮਿਲਕ ਹੀ ਵਰਤੋਂ,  ਕਿਉਕਿ ਡਬਲਯੂ. ਐਚ. ਉ. ਵੱਲੋ ਇਹ ਕਿਹਾ ਗਿਆ ਹੈ ਕਿ ਜੇਕਰ ਭਾਰਤ ਦੇ ਲੋਕ 2025  ਤੱਕ ਇਸ ਤਰਾਂ ਖੁੱਲੇ ਦੁੱਧ ਅਤੇ ਦੁੱਧ ਤੋ ਬਣਨ ਵਾਲੇ ਪਦਾਰਥ ਖਾਦੇ ਰਿਹੇ ਤਾ 82 ਪ੍ਰਤੀਸ਼ਤ ਲੋਕਾਂ ਨੂੰ  ਕੈਂਸਰ ਹੋ ਜਾਵੇਗਾ । ਇਹਨਾਂ ਗੱਲਾਂ ਦਾ ਪ੍ਰਗਟਾਵਾਂ ਜਿਲਾਂ ਸਿਹਤ ਅਫਸਰ ਡਾ ਸੇਵਾ ਸਿੰਘ ਨੇ ਪਿਛਲੇ ਦਿਨੀ ਰਹੀਮਪੁਰ ਰੋਡ ਤੋਂ ਸਥੈਟਿਕ 100 ਕਿਲੋ ਪਨੀਰ ਫੜੇ ਤੇ ਸੈਂਪਲ ਫੇਲ ਹੋਣ ਤੇ ਉਸ ਨਸ਼ਟ ਕਰਨ ਮੋਕੇ ਕਿਹਾ ਕਿ ਪਿਛਲੇ ਦਿਨੀ ਬਟੋਰਨ ਕੁਮਾਰ ਵਿਜੈ ਨਗਰ ਹੁਸ਼ਿਆਰਪੁਰ ਅਤੇ ਰਾਮ ਕੁਮਾਰ ਪਿੰਡ ਲਾਚੋਵਾਲ ਕੋਲੋ 100 ਕਿਲੋ ਪਨੀਰ ਫੜਿਆ ਸੀ ਤੇ ਸੈਂਪਲ ਫੇਲ ਹੋ ਗਏ ।

Advertisements

ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਦੁਕਾਨਾਂ,  ਦੋਧੀਆਂ, ਡਾਇਰੀਆਂ, ਤੋ ਖੁਲਾਂ ਦੁੱਧ, ਪਨੀਰ, ਖੋਆ, ਮਿਠਾਇਆ  ਤੇ ਹੋਰ ਦੁੱਧ ਤੋਂ ਬਣਨ ਵਾਲੇ ਪਦਾਰਥ ਨਹੀ ਖਰੀਦਣੇ ਚਾਹੀਦੇ, ਕਿਉਕਿ ਖੁੱਲਾਂ ਦੁੱਧ ਕਿਸ ਤਰਾਂ ਬਣਇਆ ਹੈ ਇਸ ਦਾ ਪਤਾ ਨਹੀ ਚਲਦਾ । ਉਹਨਾਂ ਦੱਸਿਆ ਕਿਹਾ ਜਿਸ ਚੀਜ ਤੇ ਕੋਈ ਲੈਬਲਿੰਗ ਨਹੀ ਉਸ ਵਿੱਚ ਕੀ ਹੈ ਤਹਾਨੂੰ ਕਿਵੇ ਪਤਾ ਲੱਗੇਗਾ । ਇਸ ਕਰਕੇ ਪ੍ਰੋਸੈਸ ਦੁੱਧ ਤੋ ਬਣਨ ਵਾਲੇ ਹੀ ਪਦਾਰਥ ਵਰਤੋ । ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਪੂਰੇ ਤਨਦੇਹੀ ਅਤੇ ਜਿੰਮੇਵਾਰੀ ਨਾਲ ਕੰਮ ਕਰ ਰਿਹਾ ਤੇ ਕਿ ਮਿਲਾਵਟ ਖੋਰਾਂ ਵਿਰੁੱਧ ਕਾਰਵਈ ਕੀਤੀ ਜਾ ਰਹੀ ਹੈ।
ਇਸ ਮੋਕੇ ਡਾ ਸੇਵਾ ਸਿੰਘ ਨੇ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਦਿਨਾ ਦੇ ਵਿਚ ਮਿਲਵਟ ਖੋਰ, ਕੁੱਝ ਦੁਕਾਨਾਦਾਰ ਜਿਆਦਾ ਮਨੁਫਾ ਕਮਾਉਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਸਕਦੇ ਹਨ । ਜੇਕਰ ਕਿਸੇ ਨੂੰ ਸ਼ੱਕ ਹੋਵੇ ਤਾਂ ਉਹ ਤਰੰਤ ਸਿਵਲ ਸਰਜਨ ਦਫਤਰ ਵਿਖੇ ਮੇਰੇ ਨਾਲ 94172-52700 ਸੰਪਰਕ ਕਰਨ ਉਹਨਾਂ ਦਾ ਨਾਮ ਵੀ ਵਿਭਾਗ ਵਲੋ ਗੁਪਤ ਰੱਖਿਆ ਜਾਵੇ ।

LEAVE A REPLY

Please enter your comment!
Please enter your name here