ਸਿਹਤ ਵਿਭਾਗ ਨੇ ਸਰਕਾਰੀ ਨਰਸਿੰਗ ਕਾਲਜ ਵਿਖੇ ਤੰਬਾਕੂ ਮੁਕਤ ਦਿਵਸ ਤੇ ਲਗਾਇਆ ਸੈਮੀਨਾਰ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। 1 ਨੰਵਬਰ ਨੂੰ ਪੰਜਾਬ ਸਰਕਾਰ ਵੱਲੋ ਤੰਬਾਕੂ ਮੁੱਕਤ ਦਿਵਸ ਘੋਸ਼ਿਤ ਕੀਤਾ ਗਿਆ। ਇਸ ਮੌਕੇ ਤੇ ਤੰਬਾਕੂ ਕੰਟਰੋਲ ਸੈਲ ਵੱਲੋ ਸਰਕਾਰੀ ਨਰਸਿੰਗ ਕਾਲਜ ਹੁਸ਼ਿਆਰਪੁਰ ਵਿੱਚ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕਾਲਜ ਦੀ ਪ੍ਰਿੰਸੀਪਲ ਪਰਮਜੀਤ ਕੌਰ ਵਲੋਂ ਇਸ ਸਮਾਗਮ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਡਾ. ਸੁਨੀਲ ਅਹੀਰ ਨੇ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਕਰਨ ਦਾ ਮੁੱਖ ਮੱਕਸਦ ਲੜਕੀਆਂ ਨੂੰ ਜਾਗਰੂਕ ਕਰਨ ਨਾਲ ਹੈ, ਜੇਕਰ ਲੜਕੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤਾ ਉਸ ਨਾਲ ਦੋ ਹੋਰ ਪਰਿਵਾਰਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਇਕ ਨਰਸ ਜਾਂ ਏ.ਐਨ.ਐਮ ਨੂੰ ਜਾਗਰੂਕ ਕਰਨ ਨਾਲ ਹਜਾਰਾਂ ਪਰਿਵਾਰ ਜਾਗਰੂਕ ਹੋ ਸਕਦੇ ਹਨ।

Advertisements

ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆ ਡਾ. ਸੁਨੀਲ ਅਹੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਤੰਬਾਕੂ ਰਹਿਤ ਦਿਵਸ ਘੋਸ਼ਿਤ ਕਰਕੇ ਤੰਬਾਕੂ ਵਿਰੋਧੀ ਲਹਿਰ ਨੂੰ ਹੋਰ ਤੇਜ ਕਰ ਦਿੱਤਾ ਹੈ। 1 ਨੰਵਬਰ ਨੂੰ ਪੰਜਾਬ ਭਰ ਦੇ ਮੁੱਢਲੇ ਸਿਹਤ ਕੇਂਦਰ ਅਤੇ ਬਹੁਤ ਸਾਰੇ ਸਕੂਲਾਂ ਵਿੱਚ ਸੈਮੀਨਾਰ ਲਗਾ ਕੇ ਬੱਚਿਆ ਅਤੇ ਆਮ ਜਨਤਾ ਨੂੰ ਤੰਬਾਕੂ ਨੋਸ਼ੀ ਕਰਨ ਤੇ ਹੋਰ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਗਈ । ਹਰ ਸਾਲ ਦੇਸ਼ ਵਿੱਚ 12 ਤੋਂ 13 ਲੱਖ ਲੋਕਾਂ ਦੀ ਮੌਤ ਤੰਬਾਕੂ ਤੋ ਹੋਣ ਵਾਲੀਆਂ ਬਿਮਾਰੀਆਂ ਕਾਰਨ ਹੋ ਜਾਂਦੀ ਹੈ। ਹਰ ਸਾਲ ਲੱਗਭੱਗ 10-20 ਲੱਖ ਲੋਕ ਇਸ ਭਿਆਨਿਕ ਆਦਤ ਦੇ ਗੁਲਾਮ ਹੋ ਜਾਂਦੇ ਹਨ।

ਇਸ ਕਰਕੇ ਸਕੂਲਾਂ ਦੇ ਬੱਚਿਆ ਨੂੰ ਜਾਗਰੂਕ ਕਰਨ ਵੱਲ ਸਿਹਤ ਵਿਭਾਗ ਨੇ ਵਿਸ਼ੇਸ਼ ਧਿਆਣ ਦਿੱਤਾ ਹੈ। ਤੰਬਾਕੂ ਛਡਾਉ ਕੇਂਦਰ ਪੰਜਾਬ ਦੇ 10 ਜਿਲਿਆਂ ਵਿੱਚ ਸ਼ੁਰੂ ਕੀਤੇ ਗਏ ਹਨ ਜਿਹਨਾਂ ਵਿੱਚ ਹੁਸ਼ਿਆਰਪੁਰ ਵੀ ਸ਼ਾਮਿਲ ਹੈ। ਜੇਕਰ ਕੋਈ ਵਿਅਕਤੀ ਤੰਬਾਕੂ ਨੋਸ਼ੀ ਦੀ ਆਦਤ ਤੋ ਨਿਯਾਤ ਪਾਉਣਾ ਚਾਹੁੰਦਾ ਹੈ ਤਾਂ ਸਿਵਲ ਹਸਪਤਾਲ ਹੁਸ਼ਿਆਰਪੁਰ ਤੰਬਾਕੂ ਛੁਡਾਓ ਕੇਂਦਰ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦਾ ਹੈ। ਇਸ ਮੌਕੇ ਕੇਸਲਰ ਚੰਦਨ ਕੁਮਾਰ ਵੱਲੋ ਤੰਬਾਕੂ ਨੋਸ਼ੀ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਜਾਣਕਾਰੀ ਦਿੱਤੀ ਗਈ।

LEAVE A REPLY

Please enter your comment!
Please enter your name here