ਅਜੋਕੇ ਸਮੇਂ ਵਿੱਚ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿੱਥੇ ਮਹਿਲਾਵਾਂ ਨੇ ਆਪਣਾ ਪਰਚਮ ਨਾਂ ਲਹਿਰਾਇਆ ਹੋਵੇ – ਡਾ. ਰੇਨੂ ਸੂਦ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਭੁਪੇਸ਼ ਪ੍ਰਜਾਪਤਿ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਸਕੂਲ ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂ ਸੂਦ ਦੀ ਸਰਪ੍ਰਸਤੀ ਹੇਠ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਡਾ. ਰੇਨੂ ਸੂਦ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮਹਿਲਾਵਾਂ ਨੂੰ ਸਮਰਪਿਤ ਦਿਵਸ ਹੈ। ਇਸ ਦਿਵਸ ਦੀ ਮਹੱਤਤਾ ਇਸੇ ਗੱਲ ਵਿੱਚ ਹੈ ਕਿ ਸੰਸਾਰ ਦੀ ਅੱਧੀ ਆਬਾਦੀ ਦਾ ਹਿੱਸਾ ਮਹਿਲਾਵਾਂ ਹਨ ਅਤੇ ਅਜੋਕੇ ਸਮੇਂ ਵਿੱਚ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿੱਥੇ ਮਹਿਲਾਵਾਂ ਨੇ ਆਪਣਾ ਪਰਚਮ ਨਾਂ ਲਹਿਰਾਇਆ ਹੋਵੇ।

Advertisements

ਉੱਚ ਸਿੱਖਿਅਕ ਔਰਤਾਂ ਜਿੱਥੇ ਵਧੀਆ ਅਹੁੱਦਿਆਂ ਤੇ ਕੰਮ ਕਰ ਰਹੀਆਂ ਹਨ, ਉੱਥੇ ਹੀ ਘੱਟ ਸਿੱਖਿਅਤ ਔਰਤਾਂ ਵੀ ਘਰੇਲੂ ਪੱਧਰ ਤੇ ਕਿਸੇ ਨਾਂ ਕਿਸੇ ਕਿੱਤੇ ਨਾਲ ਜੁੜ ਕੇ ਘਰੇਲੂ ਆਮਦਨੀ ਵਿੱਚ ਯੋਗਦਾਨ ਪਾ ਰਹੀਆਂ ਹਨ। ਉਂਝ ਵੀ ਹਰ ਬੱਚੇ ਦੀ ਪਹਿਲਾ ਗੁਰੂ ਉਸਦੀ ਮਾਂ ਹੀ ਹੁੰਦੀ ਹੈ। ਡਾ. ਰੇਨੂ ਨੇ ਵਿਦਿਆਰਥਣਾਂ ਨੂੰ ਮਹਿਲਾ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਲੜਕੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਕੇ ਸਵੈ ਨਿਰਭਰ ਅਤੇ ਆਰਥਿਕ ਪੱਖੋਂ ਮਜ਼ਬੂਤ ਬਣਨਾ ਚਾਹੀਦਾ ਹੈ ਤਾਂ ਜੋ ਲੜਕੀਆਂ ਜਾਂ ਔਰਤਾਂ ਨਾਲ ਘਰ, ਸਮਾਜ ਅਤੇ ਨੌਕਰੀ ਵਾਲੇ ਸਥਾਨ ਤੇ ਕਿਸੇ ਤਰ•ਾਂ ਦਾ ਵੀ ਪੱਖਪਾਤ ਨਾਂ ਹੋ ਸਕੇ। ਮਾਦਾ ਭਰੂਣ ਹੱਤਿਆ, ਦਾਜ ਪ੍ਰਥਾ ਅਤੇ ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤਾਂ ਨਾਲ ਹੋ ਰਹੇ ਭੇਦਭਾਵ ਨੂੰ ਇੱਕ ਜਾਗਰੁਕਤ ਅਤੇ ਸੁਚੇਤ ਮਹਿਲਾ ਹੀ ਦੂਰ ਕਰ ਸਕਦੀ ਹੈ।

ਇਸ ਅਵਸਰ ਤੇ ਸਕੂਲ ਦੇ ਮੁਖੀ ਸ਼੍ਰੀਮਤੀ ਸਰੋਜ ਬਾਲਾ ਨੇ ਕਿਹਾ ਕਿ ਅੱਜ ਦੀਆਂ ਲੜਕੀਆਂ ਜਿਨ•ਾਂ ਨੇ ਭਵਿੱਖ ਵਿੱਚ ਮਾਵਾਂ ਬਣਨਾ ਹੈ, ਉਹਨਾਂ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਪਰਿਵਾਰ ਵਿੱਚ ਲੜਕਾ ਅਤੇ  ਲੜਕੀ ਨੂੰ ਇੱਕ ਸਮਾਨ ਪਾਲਨ ਪੋਸ਼ਣ, ਚੰਗੀ ਖੁਰਾਕ ਅਤੇ ਉੱਚ ਸਿੱਖਿਆ ਦੇ ਸਮਾਨ ਅਵਸਰ ਪ੍ਰਧਾਨ ਕੀਤੇ ਜਾਣ ਤਾਂ ਜੋ ਔਰਤਾਂ ਨੂੰ ਸਮਾਜ ਵਿੱਚ ਕਮਜੋਰ ਵਰਗ ਵਜੋਂ ਨਾਂ ਜਾਣਿਆ ਜਾਵੇ।

ਉਹਨਾਂ ਵੱਲੋਂ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ ਗਈ। ਸਮਾਗਮ ਦੌਰਾਨ ਜ਼ਿਲ•ਾ ਪਰਿਵਾਰ ਤੇ ਭਲਾਈ ਅਫਸਰ ਡਾ. ਰਜਿੰਦਰ ਰਾਜ ਤੋਂ ਇਲਾਵਾ ਮ.ਪ.ਹ.ਵ. ਫੀਮੇਲ ਸਕੂਲ ਦੇ ਸਮੂਹ ਸਟਾਫ ਮੈਂਬਰਾਨ ਅਤੇ ਵਿਦਿਆਰਥਣਾਂ ਹਾਜ਼ਰ ਸਨ।

LEAVE A REPLY

Please enter your comment!
Please enter your name here