ਬਜਵਾੜਾ ਸਕੂਲ ਵਿੱਚ ਸਰਦਾਰ ਬਹਾਦਰ ਅਮੀਂ ਚੰਦ ਫੁੱਟਬਾਲ ਟੂਰਨਾਮੈਂਟ ਸ਼ੁਰੂ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਐਸ. ਬੀ. ਏ. ਸੀ. ਸੀਨਿਅਰ ਸੈਕੇਂਡਰੀ ਸਕੂਲ ਬਜਵਾੜਾ ਵਿਖੇ ਲੜਕੇ ਅਤੇ ਲੜਕੀਆਂ ਦਾ ਦੋ ਰੋਜ਼ਾ ਟੂਰਨਾਮੈਂਟ ਸ਼ੁਰੂ ਹੋਇਆ ਜੋ ਸਕੂਲ ਦੇ ਸੰਸਥਾਪਕ ਸਰਦਾਰ ਬਹਾਦਰ ਅਮੀਂ ਚੰਦ ਨੂੰ ਸਮਰਪਿਤ ਕੀਤਾ ਗਿਆ ਹੈ। ਪ੍ਰਿੰਸੀਪਲ ਰਾਮ ਮੂਰਤੀ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਪ੍ਰਧਾਨ ਅੰਬਿਕਾ ਸੋਨੀ ਦੇ ਆਸ਼ੀਰਵਾਦ ਨਾਲ ਸਕੂਲ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪਹਿਲਾਂ ਨੈਟਬਾਲ ਟੂਰਨਾਮੈਂਟ ਕਰਵਾਇਆ ਅਤੇ ਹੁਣ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦਾ ਉਦਘਾਟਨ ਐਨ. ਆਰ. ਆਈ. ਸੁਰਜੀਤ ਸਿੰਘ ਲੇਹਲ ਨੇ ਕੀਤਾ।

Advertisements

ਇਹ ਟੂਰਨਾਮੈਂਟ ਪੰਜਾਬ ਸਰਕਾਰ ਦੀ ਮੁਹਿੰਮ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਰੌਸ਼ਨੀ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਤੋਂ ਬਚਾਅ ਕੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ। ਉਦਘਾਟਨੀ ਮੈਚ ਐਸ. ਬੀ. ਏ. ਸੀ. ਸਕੂਲ ਬਜਵਾੜਾ ਅਤੇ ਜੈਂਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ (ਲੜਕੇ) ਦਰਮਿਆਨ ਖੇਡਿਆ ਗਿਆ ਜਿਸ ਵਿੱਚ ਬਜਵਾੜਾ 3-0 ਨਾਲ਼ ਜੇਤੂ ਰਿਹਾ।Ðਬਾਕੀ ਮੈਚਾਂ ਵਿੱਚ ਖਾਲਸਾ ਸਕੂਲ ਪਾਲਦੀ ਨੇ ਡੀ. ਏ. ਵੀ. ਹਸ਼ਿਆਰਪੁਰ (ਲੜਕੇ) ਨੂੰ, ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਚੱਬੇਵਾਲ਼ ਨੇ ਰਾਮਪੁਰ ਝੰਜੋਵਾਲ਼ ਨੂੰ ਹਰਾਇਆ। ਇਹ ਟੂਰਨਾਮੈਂਟ ਸਕੂਲ ਦੇ ਟਰੱਸਟੀ ਐਨ. ਆਰ. ਆਈ. ਸੰਦੀਪ ਸੋਨੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਡੀ. ਐਸ. ਪੀ. ਮਲਕੀਤ ਸਿੰਘ, ਡੀ. ਐਸ. ਪੀ. ਗੁਰਜੀਤਪਾਲ ਸਿੰਘ, ਰਾਮ ਲਾਲ ਬੈਂਸ, ਰਣਜੀਤ ਸੋਨੀ, ਡਿੰਪੀ ਸਚਦੇਵਾ, ਦਿਪਾਲੀ ਸਚਦੇਵਾ, ਰਾਜ ਕੁਮਾਰ, ਕੁੰਦਨ ਸਿੰਘ, ਦੇਸ ਰਾਜ, ਯੋਗਰਾਜ, ਅਮਿਤ ਸੈਣੀ, ਜਸਬੀਰ ਕੌਰ, ਚੰਦਰ ਕਾਂਤਾ, ਸੁਮਨ, ਸੁਸ਼ਮਾ, ਕੁਲਵਿੰਦਰ, ਅਰੁਣਾ ਅਤੇ ਨੀਲਮ ਆਦਿ ਹਾਜ਼ਰ ਸਨ।

1 COMMENT

LEAVE A REPLY

Please enter your comment!
Please enter your name here