ਤੰਬਾਕੂ ਨੋਸ਼ੀ ਦੇ ਕੱਟੇ 25 ਚਲਾਣ, ਸ਼ਾਮ ਨੂੰ 5 ਤੋਂ 7 ਵੀ ਜਾਰੀ ਰਹੇਗੀ ਮੁਹਿੰਮ: ਡਾ. ਅਹੀਰ

ਹੁਸਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਪੰਜਾਬ ਦੇ ਤੰਬਾਕੂ ਕੰਟਰੋਲ ਸੈਲ ਵੱਲੋਂ ਚਲਾਈ ਤੰਬਾਕੂ ਵਿਰੋਧੀ ਕੰਨੂਨ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਕਨੂੰਨੀ ਕਰਵਾਈ ਕਰਨ ਵਾਸਤੇ ਤੰਬਾਕੂ ਕੰਟਰੋਲ ਸੈਲ ਹੁਸ਼ਿਆਰਪੁਰ ਦੀ ਟੀਮ ਵੱਲੋਂ ਹੁਸਿਆਰਪੁਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਗਈ। ਜਿਲਾਂ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ ਡਾ. ਸੁਨੀਲ ਅਹੀਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੇ ਦੱਸਿਆ ਕਿ ਟੀਮ ਨੇ ਟਾਡਾਂ ਬਾਈ ਪਾਸ , ਨਲੋਈਆਂ ਚੋਕ , ਪਿੰਡ ਖਾਨਪੁਰ , ਅੱਡਾ ਅਜੋਵਾਲ ਆਦਿ ਪਿੰਡਾਂ ਵਿੱਚ ਛਾਪੇਮਾਰੀ ਕਰਦੇ ਹੋਏ 25 ਚਲਾਣ ਕੱਟੇ ਅਤੇ 4600 ਰੁਪਏ ਜੁਰਮਾਨਾ ਵਸੂਲ ਕੀਤਾ ।

Advertisements

ਉਹਨਾਂ ਨੇ ਕਿਹਾ ਕਿ ਛਾਪੇ ਮਾਂਰੀ ਦਾ ਮਕੱਸਦ ਤੰਬਾਕੂ ਵਿਰੋਧੀ ਕਨੂੰਨਾ ਦੀ ਉਲਘਣਾ ਕਰਨ ਵਾਲਿਆ ਦੇ ਮਨ ਵਿੱਚ ਡਰ ਪੈਦਾ ਕਰਨ ਦੇ ਪਰਿਆਸ ਹੈ  ਤਾਂ ਕਿ ਕਨੂੰਨ ਦੀ ਉਲਘਣਾ ਨੂੰ ਘਟਾਇਆ ਜਾ ਸਕੇ । ਕੋਟਪਾ ਦੀ ਉਲੰਘਣਾ ਭਾਵੇ ਹੁਸਿਆਰਪੁਰ ਜਿਲੇ ਵਿੱਚ ਪਹਿਲਾਂ ਨਾਲੋ ਕਾਫੀ ਘੱਟੀ ਹੈ। ਪਰ ਅਜੇ ਵੀ ਜਨਤਕ ਥਾਵਾਂ ਉਤੇ ਸਿਗਰਟ ਨੋਸ਼ੀ ਕੀਤੀ ਜਾਦੀ ਹੈ  ਅਤੇ ਖੁੱਲੀ ਸਿਗਰਟ ਦੀ ਵਿਕਰੀ ਵੀ ਹੁੰਦੀ ਹੈ  । ਖਾਸ ਕਰਕੇ ਸ਼ਾਮ ਦੇ ਵਿਹਲੇ ਤੰਬਾਕੂ ਵਿਕਰੇਤਾ ਭਲੇਖਾ ਹੈ ਕਿ 9 ਤੋਂ 5 ਵਜੇ ਤੱਕ ਹੀ ਛਾਪੇਮਾਰੀ ਕੀਤੀ ਜਾਦੀ ਹੈ  ਤੰਬਾਕੂ ਕੰਟਰੋਲ ਵੱਲੋ ਦਸੰਬਰ ਮਹੀਨੇ ਵਿੱਚ ਸਪੈਸ਼ਲ ਮੁਹਿੰਮ ਚਲਾਈ ਜਾਵੇਗਾ ।

ਜਿਸ ਤਹਿਤ 5 ਤੋਂ 7 ਦੇ ਸਮੇਂ ਛਾਪਾ ਮਾਰੀ ਕਰਕੇ ਕੋਟਪਾ ਦੀ ਉਲੰਘਣਾ ਕਰਨ ਵਾਲਿਆ ਦੇ ਚਲਾਣ ਕੱਟੇ ਜਾਣਗੇ । ਤੰਬਾਕੂ ਵਿਕਰੇਤਾ ਅਤੇ ਆਮ ਜਨਤਾ ਨੂੰ ਸਹਿਯੋਗ ਕਰਨਾ ਚਹੀਦਾ ਹੈ ਤਾਂ ਕਿ ਅਨਮੋਲ ਜੀਵਨ ਜਿਹੜੇ ਤੰਬਾਕੂ  ਨੋਸ਼ੀ ਕਾਰਨ ਵੇ ਵਕਤੀ ਜਾਇਆ ਹੁੰਦੇ ਉਹਨਾਂ ਨੂੰ ਬਚਿਆ ਜਾ ਸਕੇ। ਇਸ ਮੋਕੇ  ਇਸਪੈਕਟਰ ਸੰਜੀਵ ਠਾਕਰ, ਯਸਪਾਲ, ਵਿਸ਼ਾਲ ਪੁਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here