ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਤਿੰਨ ਰੋਜ਼ਾ ਖੇਤਰੀ ਅਥਲੈਟਿਕਸ ਮੀਟ ਧੂਮ-ਧੜੱਕੇ ਨਾਲ ਸੰਪੰਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਚੰਡੀਗੜ੍ਹ ਯੂ ਟੀ ਦੇ ਪੰਜ ਕਲੱਸਟਰਾਂ ਦੇ 201 ਜੇਤੂ ਖਿਡਾਰੀਆਂ ਦੀ ਤਿੰਨ ਰੋਜ਼ਾ ਅਥਲੈਟਿਕਸ ਮੀਟ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਚ ਧੂਮ-ਧੜੱਕੇ ਨਾਲ ਸੰਪੰਨ ਹੋ ਗਈ। ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਸਨ। ਵਿਦਿਆਰਥੀਆਂ ਨੇ ਸਵਾਗਤੀ ਗੀਤ ਗਾ ਕੇ ਅਤੇ ਵਿਦਿਆਲਿਆ ਦੇ ਪ੍ਰਿੰਸੀਪਲ ਰੰਜੂ ਦੁੱਗਲ ਨੇ ਸਵਾਗਤੀ ਸ਼ਬਦਾਂ ਨਾਲ ਮੁੱਖ ਮਹਿਮਾਨ ਦਾ ਸਵਾਗਤ ਕੀਤ ਕਲਾਕਾਰ ਵਿਦਿਆਰਥੀਆਂ ਨੇ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਨਾਲ ਮਾਹੌਲ ਰੰਗੀਨ ਬਣਾ ਦਿੱਤਾ।

Advertisements

ਇਸ ਮੀਟ ਵਿੱਚ ਲੜਕਿਆਂ ਵਿੱਚੋਂ ਅੰਡਰ 14 ਮੁਹੰਮਦ ਇਕਬਾਲ (ਬਾਰਾਮੂਲਾ) ਜੰਮੂ-ਕਸ਼ਮੀਰ ਇਕ, ਅੰਡਰ 17 ਦੇ ਲੁਬੇਦ ਬਸ਼ੀਰ (ਬਾਰਾਮੂਲਾ) ਜੰਮੂ-ਕਸ਼ਮੀਰ ਇਕ, ਅੰਡਰ 19 ਦੇ ਰਾਹੁਲ (ਊਧਮਪੁਰ) ਜੰਮੂ-ਕਸ਼ਮੀਰ ਦੋ ਅਤੇ ਸੁਮਿਤ ਰਾਣਾ (ਊਨਾ) ਹਿਮਾਚਲ ਪ੍ਰਦੇਸ਼, ਲੜਕੀਆਂ ਵਿੱਚੋਂ ਅੰਡਰ 14 ਦੀ ਵੰਸ਼ਿਕਾ (ਹਮੀਰਪੁਰ) ਹਿਮਾਚਲ ਪ੍ਰਦੇਸ਼, ਅੰਡਰ 17 ਦੀ ਪਵਨਦੀਪ ਕੌਰ (ਹੁਸ਼ਿਆਰਪੁਰ) ਪੰਜਾਬ ਦੋ, ਅੰਡਰ 19 ਦੀ ਵੈਸ਼ਾਲੀ (ਊਨਾ) ਹਿਮਾਚਲ ਪ੍ਰਦੇਸ਼ ਨੇ ਬੈਸਟ ਐਥਲੀਟ ਦੇ ਖ਼ਿਤਾਬ ਜਿੱਤੇ। ਛੇ ਕਿਲੋਮੀਟਰ ਕਰਾਸ ਕੰਟਰੀ ਦੌੜ ਵਿਚ ਲੜਕਿਆਂ ਵਿੱਚੋਂ ਪੰਜਾਬ ਦੋ ਅਤੇ ਲੜਕੀਆਂ ਵਿੱਚੋਂ ਪੰਜਾਬ ਇਕ ਕਲਸਟਰ ਦੇ ਐਥਲੀਟ ਜੇਤੂ ਰਹੇ। ਹਿਮਾਚਲ ਪ੍ਰਦੇਸ਼ ਕਲੱਸਟਰ 203 ਅੰਕਾਂ ਨਾਲ ਓਵਰ ਆਲ ਜੇਤੂ ਅਤੇ ਪੰਜਾਬ ਕਲੱਸਟਰ ਦੋ 139 ਅੰਕਾਂ ਨਾਲ ਦੂਜੇ ਸਥਾਨ ‘ਤੇ ਰਿਹਾ।

ਡਿਪਟੀ ਕਮਿਸ਼ਨਰ ਵੱਲੋਂ ਜੇਤੂ ਖਿਡਾਰੀਆਂ/ਟੀਮਾਂ ਨੂੰ ਮੈਡਲ ਅਤੇ ਟਰਾਫੀਆਂ, ਟੀਮਾਂ ਨਾਲ ਆਏ ਅਧਿਆਪਕਾਂ, ਵੱਖ ਵੱਖ ਮੁਕਾਬਲੇ ਕਰਵਾਉਣ ਵਾਲੇ ਖੇਡ ਕਰਮਚਾਰੀਆਂ, ਸੀ. ਐਚ. ਸੀ ਹਾਰਟਾ ਬਡਲਾ ਦੀ ਮੈਡੀਕਲ ਟੀਮ ਅਤੇ ਸੁਰਜੀਤ ਲਾਲ ਸਰਪੰਚ ਗ੍ਰਾਮ ਪੰਚਾਇਤ ਫਲਾਹੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ ਗਿਆ ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਸਮੇਂ ਦੀ ਸੁਚੱਜੀ ਵਰਤੋਂ ਕਰਦਿਆਂ ਸਖ਼ਤ ਮਿਹਨਤ ਨਾਲ ਜ਼ਿੰਦਗੀ ਦੇ ਹਰ ਖੇਤਰ ਵਿਚ ਮੱਲ੍ਹਾਂ ਮਾਰਨ ਲਈ ਕਿਹਾ। ਸੀਨੀਅਰ ਅਧਿਆਪਕ ਸੰਜੀਵ ਕੁਮਾਰ ਭੁੱਲਰ ਨੇ ਧੰਨਵਾਦੀ ਸ਼ਬਦ ਕਹੇ। ਖੇਡ ਅਧਿਆਪਕ ਜਸਵਿੰਦਰ ਸਿੰਘ ਅਤੇ ਰਜਨੀ ਪਠਾਨੀਆ ਦੀ ਰਹਿਨੁਮਾਈ ਹੇਠ ਹੋਈ। ਇਸ ਮੀਟ ਨੂੰ ਸਫਲ ਬਣਾਉਣ ਲਈ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦਾ ਪੂਰਨ ਸਹਿਯੋਗ ਰਿਹਾ।

ਸੁਰਿੰਦਰ ਕੁਮਾਰ ਅਤੇ ਸੀਤਾ ਰਾਮ ਬਾਂਸਲ ਨੇ ਸਟੇਜ ਸਕੱਤਰ ਦੇ ਫਰਜ਼ ਨਿਭਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨਿਕਾ ਵਸ਼ਿਸ਼ਟ, ਰਕੇਸ਼ ਸੋਨੀ, ਰਜਿੰਦਰ ਸਿੰਘ ਗਿਆਨੀ, ਸੰਤੋਸ਼ ਯਾਦਵ, ਕਮਲਜੀਤ ਕੌਰ, ਮੁਹੰਮਦ ਜਕੀ, ਭਾਰਤ ਜਸਰੋਟੀਆ, ਰਵਿੰਦਰ ਸਿੰਘ, ਗਣੇਸ਼ ਕੁਮਾਰ, ਗੀਤਿਕਾ, ਸੰਦੀਪ ਸ਼ਰਮਾ, ਚੰਚਲ ਸਿੰਘ, ਅੰਕਿਤਾ, ਲਲਿਤਾ, ਅੰਕੁਰ, ਪੀ. ਕੇ ਚੰਦਾ, ਟਿੱਕਾ ਰਾਮ, ਧਰੁਵ ਚੌਹਾਨ, ਮਨਜੀਤ ਮਨੂੰ, ਲਾਭ ਸਿੰਘ, ਇੰਦਰਜੀਤ ਕੌਰ, ਕੁਲਜੀਤ ਕੌਰ, ਚੌਂਕੀਦਾਰ ਅਤੇ ਮੈਸ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here