ਕੁਲਗਾਮ ਵਿੱਚ 4 ਅੱਤਵਾਦੀ ਸਹਿਯੋਗੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼), ਪਲਕ। ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਫ਼ੋਰਸਾਂ ਨੇ ਪਿਛਲੇ ਸਾਲ ਕੁਲਗਾਮ ਜ਼ਿਲ੍ਹੇ ਵਿੱਚ ਗ੍ਰਨੇਡ ਘਟਨਾ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੇ ਚਾਰ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਮੁੱਖ ਚੌਂਕ ਯਾਰੀਪੋਰਾ ਵਿੱਚ 5 ਮਈ 2022 ਨੂੰ ਇੱਕ ਪੁਲਿਸ ਪਾਰਟੀ ਤੇ ਗ੍ਰੇਨਡ ਡਿੱਗਿਆ ਅਤੇ ਫਟ ਗਿਆ ਸੀ।

Advertisements

ਇਸ ਘਟਨਾ ਵਿੱਚ 13 ਲੋਕ ਜ਼ਖ਼ਮੀ ਹੋ ਗਏ ਸਨ। ਚਾਰਾਂ ਮੁਲਜ਼ਮਾਂ ਦੀ ਪਹਿਚਾਣ ਕੁਲਗਾਮ ਜ਼ਿਲ੍ਹਾ ਵਾਸੀ ਨਾਸਿਰ ਨਬੀ ਡਾਰ, ਆਕਿਬ ਮਾਜਿਦ ਗਨੀ, ਮੁਹੰਮਦ ਅੱਬਾਸ ਡਾਰ ਅਤੇ ਜ਼ਾਹਿਦ ਅਲੀ ਭੱਟ ਹਨ। ਪੁਲਿਸ ਨੇ ਇਨ੍ਹਾਂ ਤੋਂ ਇੱਕ ਪਿਸਤੌਲ, 2 ਮੈਗਜ਼ੀਨ, ਇੱਕ ਹੱਥਗੋਲਾ ਅਤੇ 14 ਰਾਊਂਡ ਸਮੇਤ ਕੁੱਝ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here