ਸੰਜੀਵ ਅਰੋੜਾ ਨੇ ਸਵੱਛਤਾ ਐਪ ਸੰਬੰਧੀ ਸਿਵਲ ਸਰਜਨ ਕਰਮਚਾਰਿਆਂ ਨੂੰ ਕੀਤਾ ਜਾਗਰੂਕ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸ਼ਹਿਰੀ ਖੇਤਰ ਦੇ ਲੋਕਾਂ ਨੂੰ ਬੇਹਤਰ ਸੇਵਾਵਾਂ ਅਤੇ ਸਫਾਈ ਦੇ ਮਿਆਰ ਨੂੰ ਸੁਧਾਰਨ ਦੇ ਮੱਦੇ ਨਜ਼ਰ ਭਾਰਤ ਸਰਕਾਰ ਵਲੋਂ ਮੋਬਾਇਲ ਐਪ ਸਵੱਛਤਾ ਮਹੂਆ ਐਪ ਬਾਰੇ ਜਾਣਕਾਰੀ ਦੇਣ ਲਈ ਨਗਰ ਨਿਗਮ ਹੁਸ਼ਿਆਰਪੁਰ ਤੋਂ ਸੈਨਟਰੀ ਇੰਸਪੈਕਟਰ ਸੰਜੀਵ ਅਰੋੜਾ ਅਤੇ ਸੰਜੀਵ ਕੁਮਾਰ ਵੱਲੋਂ ਦਫਤਰ ਸਿਵਲ ਸਰਜਨ ਦੇ ਸਮੂਹ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਗਈ। ਇਸ ਮੋਕੇ ਸਿਵਲ ਸਰਜਨ ਡਾ. ਰੇਨੂੰ ਸੂਦ ਸਹਾਇਕ ਸਿਵਲ ਸਰਜਨ, ਡਾ. ਪਵਨ ਕੁਮਾਰ ਸਮੇਤ ਦਫਤਰੀ ਅਮਲਾ ਹਾਜਰ ਸੀ ।

Advertisements

ਸੈਨਟਰੀ ਇੰਨਸਪੈਕਟਰ ਨੇ ਜਾਣਕਾਰੀ ਦਿੰਦ ਕਿਹਾ ਦੱਸਿਆ ਕਿ ਇਹ ਐਪ ਲੋਡ ਕਰਕੇ ਸ਼ਹਿਰ ਵਾਸੀ ਆਪਣੇ ਖੇਤਰ ਦੀ ਨਗਰ ਨਿਗਮ ਨਾਲ ਸਬੰਧਿਤ ਮੁਸ਼ਕਿਲਾ ਨੂੰ ਫੋਟੋ ਸਹਿਤ ਭੇਜ ਸਕਦੇ ਹਨ ਅਤੇ ਵਿਭਾਗ ਵੱਲੋਂ 24 ਘੰਟੇ ਅੰਦਰ ਇਸ ਤੇ ਕਾਰਵਾਈ ਕੀਤੀ ਜਾਵੇਗੀ । ਇਸ ਐਪ ਨਾਲ ਸ਼ਹਿਰ ਨੂੰ ਸਾਫ ਸੁਥਰਾਂ ਰੱਖਣ ਵਿੱਚ ਸਹਾਈ ਹੋਵੇਗਾ। ਇਸ ਮੋਕੇ ਜਿਲਾ ਮਾਸ ਮੀਡੀਆ ਅਫਸਰ ਪਰੋਸ਼ਤਮ ਲਾਲ , ਸਪੁਰਡੈਟ ਰਜਿੰਦਰ ਕੋਰ , ਭਪਿੰਦਰ ਸਿੰਘ ਸੀਨੀਅਰ ਸਹਾਇਕ, ਸਤਪਾਲ ਪੀ ਏ ,  ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸਿੰਘ ਹਾਜਰ ਸਨ

LEAVE A REPLY

Please enter your comment!
Please enter your name here