ਹਰਿਆਣਾ ਸਿਹਤ ਕੇਂਦਰ ਦੀ ਚੈਕਿੰਗ,  ਸਿਵਲ ਸਰਜਨ ਨੇ ਦਿੱਤੇ ਸਖਤ ਨਿਰਦੇਸ਼ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਿਹਤ ਕੇਂਦਰ ਹਰਿਆਣਾ ਵਿਖੇ ਸਿਵਲ ਸਰਜਨ ਰੇਨੂੰ ਸੂਦ ਵੱਲੇ ਅਚਨਚੇਤ ਚੈਕਿੰਗ ਕੀਤੀ ਗਈ । ਇਸ ਮੋਕੇ ਉਹਨਾਂ ਨਾਲ ਮਾਸ ਮੀਡੀਆ ਅਫਸਰ  ਪਰਸ਼ੋਤਮ ਲਾਲ, ਤੇ ਪੀ. ਏ. ਸਤਪਾਲ, ਮੀਡੀਆ ਵਿੰਗ ਗੁਰਵਿੰਦਰ ਸਿੰਘ ਵੀ ਹਾਜਰ ਸਨ । ਉਹਨਾਂ ਸੰਸਥਾਂ ਦੀ ਸਾਫ ਸਫਾਈ ਅਤੇ ਰਿਕਾਰਡ ਦਾ ਨਿਰੀਖਣ ਕੀਤਾ ਤੇ ਮੋਕੇ ਤੇ ਹੀ ਮੌਜੂਦ ਡਾਕਟਰ ਅਤੇ ,ਸਟਾਫ ਨੂੰ ਸੰਸਥਾ ਦੀ ਉ ਪੀ ਡੀ ਅਤੇ ਸੰਸਥਾਂਗਤ ਜਣੇਪੇ ਨੂੰ ਵਧਾਉਣ ਦੀ ਹਦਾਇਤ ਕੀਤੀ ਉਹਨਾਂ ਸੰਸਥਾਂ ਤੇ ਕੋਮੀ ਸਿਹਤ ਪ੍ਰੋਗਰਾਮ ਅਤੇ ਸਕੀਮਾਂ ਸਬੰਧੀ ਜਾਗਰੂਕਤਾ ਡਿਸਪਲੇਅ ਨੂੰ ਸਹੀ ਢੰਗ ਨਾਲ ਲਗਾਉਣ ਦੀ ਹਦਾਇਤ ਵੀ ਕੀਤੀ।

Advertisements

 ਸਬ ਸੈਟਰ ਹਰਿਆਣਾ ਦੇ ਨਿਰੀਖਣ ਸਮੇਂ ਉਹਨਾਂ ਸੈਂਟਰ ਦਾ ਆਰ.ਸੀ.ਐਚ.  ਸਬੰਧਿਤ ਰਿਕਾਰਡ ਚੈਕ ਕਰਕੇ ਹਾਈ ਰਿਸਕ ਗਰਭਵਤੀ ਮਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਸਟਾਫ ਨੂੰ ਹਿਦਾਇਤ ਦਿੱਤੀ ਕਿ ਇਹਨਾਂ ਮਾਵਾਂ ਦਾ ਬਰਥ ਪਲਾਨ ਤਿਆਰ ਕਰਕੇ ਸੰਸਥਾਂ ਗਤ ਜਣੇਪੇ ਲਈ ਤਿਆਰ ਰੱਖਿਆ ਜਾਵੇ।

ਮਰੀਜਾਂ ਨਾਲ ਹਮਦਰਦੀ ਭਰਿਆ ਵਤੀਰਾਂ ਰੱਖਿਆ ਜਾਵੇ ਤਾਂ ਜੋ ਲੋਕ ਵੱਧ ਤੋਂ ਵੱਧ ਸਰਕਾਰੀ ਹਸਪਤਾਲ ਵਿੱਚ ਹੀ ਸੇਵਾਵਾਂ ਲੈਣ ਲਈ ਪਹੁੰਚਣ । ਹਰੇਕ ਗਰਭਵਤੀ ਔਰਤ ਦੀ ਰਜਿਸਟ੍ਰੇਸ਼ਨ 12 ਹਫਤਿਆ ਦੇ ਅੰਦਰ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋਂ ਮਾਤਰੀ ਮੌਤ ਦਰ ਤੇ ਇਨਫੈਟ ਮੌਤ ਦਰ ਨੂੰ ਹੋਰ ਘਟਾਇਆ ਜਾ ਸਕੇ ।

LEAVE A REPLY

Please enter your comment!
Please enter your name here