ਸਵਾਮੀ ਵਿਵੇਕਾਨੰਦ ਭਵਨ ਵਿਖੇ ਮੇਅਰ ਸ਼ਿਵ ਸੂਦ ਲਹਿਰਾਉਣਗੇ ਝੰਡਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ, ਹੁਸ਼ਿਆਰਪੁਰ ਵਲੋਂ 70ਵੇਂ ਗਣਤੰਤਰ ਦਿਵਸ ਸਬੰਧੀ ਸਮਾਰੋਹ ਸਵਾਮੀ ਵਿਵੇਕਾਨੰਦ ਮਿਉਂਸਿਪਲ ਭਵਨ, ਦਫ਼ਤਰ ਨਗਰ ਨਿਗਮ ਵਿਖੇ 26 ਜਨਵਰੀ 2019 ਦਿਨ ਸ਼ਨੀਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

Advertisements

ਉਹਨਾਂ ਦੱਸਿਆ ਕਿ ਮੇਅਰ ਨਗਰ ਨਿਗਮ ਸ਼ਿਵ ਕੁਮਾਰ ਸੂਦ ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਣਗੇ ਅਤੇ 26 ਜਨਵਰੀ ਸਵੇਰੇ 8:58 ਵਜੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਣਗੇ। ਇਸ ਮੌਕੇ ਤੇ ਪੁਲਿਸ ਦੀ ਟੁਕੜੀ ਵੱਲੋਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ। ਸਮੂਹ ਕੌਂਸਲਰ ਅਤੇ ਨਗਰ ਨਿਗਮ ਦਾ ਸਟਾਫ਼ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਆਪ ਸੱਬ ਨੂੰ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।

LEAVE A REPLY

Please enter your comment!
Please enter your name here