ਮਿੰਨੀ ਡਿਫੈਂਸ ਪੈਨਸ਼ਨ ਅਦਾਲਤ 31 ਜਨਵਰੀ ਨੂੰ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਸੈਨਿਕਾਂ/ਵਿਧਵਾਵਾਂ ਤੋਂ ਇਲਾਵਾ ਕੇਂਦਰ ਸਰਕਾਰ ਦੇ ਕਿਸੇ ਵੀ ਪੈਨਸ਼ਨਰ ਲਈ ਮਿੰਨੀ ਡਿਫੈਂਸ ਪੈਨਸ਼ਨ ਅਦਾਲਤ 31 ਜਨਵਰੀ ਨੂੰ ਸਵੇਰੇ 11 ਵਜੇ ਡੀ.ਪੀ.ਡੀ.ਓ. ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਲਗਾਈ ਜਾ ਰਹੀ ਹੈ।

Advertisements

ਉਹਨਾਂ ਦੱਸਿਆ ਕਿ ਇਸ ਅਦਾਲਤ ਵਿੱਚ ਕੇਂਦਰ ਸਰਕਾਰ ਦੇ ਸਾਰੇ ਪੈਨਸ਼ਨਰਜ਼ ਪੈਨਸ਼ਨ ਸਬੰਧੀ ਸ਼ਿਕਾਇਤ ਜਾਂ ਸਮੱਸਿਆ ਡੀ.ਪੀ.ਡੀ.ਓ. ਹੁਸ਼ਿਆਰਪੁਰ ਤੇ ਦਸੂਹਾ ਨੂੰ ਭੇਜ ਸਕਦੇ ਹਨ, ਤਾਂ ਜੋ ਅਦਾਲਤ ਵਿੱਚ ਇਨਾਂ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਦਰਖਾਸਤ ਵਿੱਚ ਪੈਨਸ਼ਨਰ ਦਾ ਨੰਬਰ, ਰੈਂਕ, ਨਾਮ, ਪੀ.ਪੀ.ਓ. ਨੰਬਰ, ਐਚ.ਓ. ਨੰਬਰ, ਬੈਂਕ ਦਾ ਨਾਮ ਜਿਥੋਂ ਪੈਨਸ਼ਨ ਲੈਂਦੇ ਹਨ, ਦੇਣਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਅਦਾਲਤ ਵਿੱਚ ਪੈਨਸ਼ਨ ਸਬੰਧੀ ਪੂਰੇ ਦਸਤਾਵੇਜ਼ ਲੈ ਕੇ ਸਬੰਧਤ ਡੀ.ਪੀ.ਡੀ.ਓ. ਵਿਖੇ 31 ਜਨਵਰੀ ਨੂੰ ਸਵੇਰੇ 11 ਵਜੇ ਪੁੱਜਿਆ ਜਾ ਸਕਦਾ ਹੈ। 

LEAVE A REPLY

Please enter your comment!
Please enter your name here