ਜਥੇਦਾਰ ਅਜੀਤ ਬਾਸੀ ਦੇ ਮਾਤਾ ਨਛੱਤਰ ਕੌਰ ਨੂੰ ਦਿੱਤੀ ਸ਼੍ਰਧਾਂਜਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਡਾ. ਮਮਤਾ। ਜੱਥੇਦਾਰ ਅਜੀਤ ਸਿੰਘ ਬਾਸੀ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਦਿਹਾਣਾ ਦੀ ਮਾਤਾ ਨਛੱਤਰ ਕੌਰ (107) ਜਿਨਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਦਾ ਨਮਿਤ ਸ਼੍ਰਧਾਂਜਲੀ ਸਮਾਗਮ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ, ਬਸਤੀ ਕਰਮ ਸਿੰਘ ਪੁਰਾ ਦਿਹਾਣਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿੱਚ ਦੀਵਾਨ ਸਜਾਏ ਗਏ। ਜਿਸ ਵਿੱਚ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਦੇ ਆਗੂਆਂ ਨੇ ਜਥੇਦਾਰ ਅਜੀਤ ਸਿੰਘ ਬਾਸੀ ਦੇ ਮਾਤਾ ਨਛੱਤਰ ਕੌਰ ਨੂੰ ਸ਼੍ਰਧਾਂਜਲੀ ਭੇਂਟ ਕੀਤੀ ਗਈ।

Advertisements

ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਤਰਨਾ ਦਲ ਬਜਵਾੜਾ ਕਲਾਂ, ਭਾਈ ਜਸਵੀਰ ਸਿੰਘ ਜੰਜੂਆ ਦਿਹਾਣਾ, ਢਾਡੀ ਉਂਕਾਰ ਸਿੰਘ ਵਲੋਂ ਕਥਾ, ਕੀਰਤਨ ਤੇ ਢਾਡੀ ਵਾਰਾਂ ਰਾਹੀਂ ਮਾਤਾ ਨਛੱਤਰ ਕੌਰ ਨੂੰ ਸ਼੍ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਬਾਬਾ ਬਲਰਾਜ ਸਿੰਘ ਰਹੱਲੀ, ਬਾਬਾ ਕਮਲਜੀਤ ਸਿੰਘ, ਅਵਤਾਰ ਸਿੰਘ ਡਾਂਡੀਆਂ ਸੀਨੀਅਰ ਕਾਂਗਰਸੀ ਆਗੂ, ਬੀਬੀ ਅਮਰਜੀਤ ਕੌਰ ਸੀਨੀਅਰ ਕਾਂਗਰਸੀ ਆਗੂ, ਪੰਡਿਤ ਇੰਦਰਜੀਤ ਸ਼ਰਮਾ, ਬਲਵੀਰ ਸਿੰਘ ਸਮਰਾ, ਨੰਬਰਦਾਰ ਇਕਬਾਲ ਸਿੰਘ, ਗੁਰਦੇਵ ਸਿੰਘ, ਪ੍ਰਸ਼ੋਤਮ ਲਾਲ, ਬਾਬਾ ਪ੍ਰਭਦਿਆਲ ਸਿੰਘ, ਕੁਲਵਰਨ ਸਿੰਘ, ਹਰਵਿੰਦਰ ਸਿੰਘ, ਕਮਲਜੀਤ ਸਿੰਘ, ਹਰਭਜਨ ਸਿੰਘ, ਬਹਾਦਰ ਸਿੰਘ, ਹਰਭਗਤ ਸਿੰਘ, ਚਮਕੌਰ ਸਿੰਘ, ਰਛਪਾਲ ਸਿੰਘ ਦਾਣੀ, ਹਰਜੀਤ ਸਿੰਘ, ਡਾ: ਕ੍ਰਿਪਾਲ ਸਿੰਘ, ਮਨਜੋਤ ਸਿੰਘ, ਜੋਰਾਵਰ ਸਿੰਘ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ, ਬਾਬਾ ਮੱਖਣ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here