ਕੈਂਸਰ ਪ੍ਰਤੀ ਜਾਣਕਾਰੀ ਹੀ ਹੈ ਉਪਾਅ: ਰਮਨਦੀਪ ਕੌਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਅਜੋਕੇ ਯੁਗ ਵਿੱਚ ਕੈਂਸਰ ਬਹੁਤ ਸਾਰੇ ਲੋਕਾਂ ਦੀ ਮੌਤ ਦਾ ਕਾਰਣ ਬਣਦਾ ਜਾ ਰਿਹਾ ਹੈ। ਸਰੀਰਕ ਕਿਰਿਆਸ਼ੀਲਤਾ, ਸਰੀਰਕ ਕਸਰਤ ਕਰਨ, ਪੱਛਮੀ ਸੱਭਿਅਤਾ ਅਨੁਸਾਰ ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ ਅਤੇ ਨਿਯਮਿਤ ਸਰੀਰਕ ਜਾਂਚ ਰਾਂਹੀ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸਦੇ ਲਈ ਹਰ ਮਨੁੱਖ ਨੂੰ ਇਸਦੇ ਲੱਛਣਾਂ ਅਤੇ ਇਸਤੋਂ ਬਚਾਅ ਪ੍ਰਤੀ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ, ਕਿਉਂਕਿ ‘ਵਕਤ ਸਿਰ ਚੇਤਨ ਹੋਣਾ ਕੈਂਸਰ ਕੰਟਰੋਲ ਦੀ ਕੂੰਜੀ’ ਹੈ। ਇਹ ਵਿਚਾਰ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਪੀ.ਐਚ.ਸੀ. ਚੱਕੋਵਾਲ ਵਿਖੇ ਆਯੋਜਿਤ ਵਿਸ਼ਵ ਕੈਂਸਰ ਦਿਹਾੜੇ ਮੌਕੇ ਪੇਸ਼ ਕੀਤੇ ਗਏ।

Advertisements

ਇਸ ਮੌਕੇ ਉਹਨਾਂ ਦੇ ਨਾਲ ਡਾ. ਸੁਰਿੰਦਰ ਕੁਮਾਰ ਡੈਂਟਲ ਸਰਜਨ, ਡਾ. ਮਾਨਵ ਸਿੰਘ ਮੈਡੀਕਲ ਅਫ਼ਸਰ, ਸ਼ਾਮ ਸੁੰਦਰ ਅਪਥੈਲਮਿਕ ਅਫ਼ਸਰ, ਬੀ.ਈ.ਈ. ਰਮਨਦੀਪ ਕੌਰ, ਕ੍ਰਿਸ਼ਨਾ ਰਾਣੀ, ਦਿਲਬਾਗ ਸਿੰਘ ਅਤੇ ਇਲਾਕਾ ਨਿਵਾਸੀ ਸ਼ਾਮਿਲ ਹੋਏ। ਜਾਗਰੂਕਤਾ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਡਾ. ਓ.ਪੀ. ਗੋਜਰਾ ਨੇ ਕੈਂਸਰ ਦੇ ਮੁੱਢਲੇ ਲੱਛਣਾਂ ਬਾਰੇ ਵਿਸ਼ਥਾਰਪੂਰਣ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅਜਿਹੇ ਲੱਛਣ ਪ੍ਰਗਟ ਹੁੰਦੇ ਹੀ ਜਾਂਚ ਕਰਵਾਈ ਜਾਵੇ, ਕਿਉਂਕਿ ਜੇਕਰ ਮੁੱਢਲੀ ਸਟੇਜ ਵਿੱਚ ਹੀ ਇਸਦਾ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਪੂਰੀ ਤਰਾਂ ਸਭੰਵ ਹੋ ਸਕਦਾ ਹੈ। ਇਸਦੇ ਲਈ ਜਰੂਰੀ ਹੈ ਕਿ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਪਤਾ ਲਗਾਉਣ ਲਈ ਸਾਲ ਵਿੱਚ ਇੱਕ ਵਾਰ ਮੈਮਗ੍ਰਾਫੀ ਜਰੂਰ ਕਰਵਾਈ ਜਾਵੇ। ਇਸਦੇ ਨਾਲ ਹੀ ਉਹਨਾਂ ਛਾਤੀ ਦੇ ਕੈਂਸਰ ਦੀ ਮੁੱਢਲੀ ਪਹਿਚਾਨ ਕਰਨ ਲਈ ਸਵੈ ਨਿਰੀਖਣ ਦੇ ਢੰਗ ਬਾਰੇ ਵੀ ਜਾਣਕਾਰੀ ਦਿੱਤੀ। ਬੱਚੇਦਾਨੀ ਦੇ ਮੂੰਹ ਅਤੇ ਬੱਚੇਦਾਨੀ ਦੇ ਕੈਂਸਰ ਲਈ ਪੈਪਸਮੀਅਰ ਦਾ ਟੈਸਟ ਅਤੇ ਖੂਨ ਦੇ ਕੈਂਸਰ ਦੀ ਜਾਂਚ ਲਈ ਹਰ ਸਾਲ ਟੀ.ਐਲ.ਸੀ., ਡੀ.ਐਲ.ਸੀ., ਸੀ.ਬੀ.ਸੀ. ਦਾ ਟੈਸਟ ਜਰੂਰ ਕਰਵਾਇਆ ਜਾਵੇ। ਇਸ ਤੋਂ ਇਲਾਵਾ ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਬਿਨਾਂ ਦਰਦ ਤੋਂ ਕੋਈ ਵੀ ਗਟੋਲੀ ਹੋਵੇ ਤਾਂ ਬਿਨਾਂ ਦੇਰ ਕੀਤਿਆਂ ਜਲਦ ਤੋਂ ਜਲਦ ਉਸਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਇਸ ਮੌਕੇ ਉਹਨਾਂ ਉਚੇਚੇ ਤੌਰ ਤੇ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਬਾਰੇ ਦੱਸਿਆ ਕਿ ਸਰਕਾਰੀ ਅਤੇ ਮੰਜੂਰਸ਼ੁਦਾ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੈਂਸਰ ਦੇ ਪੀੜਤਾਂ ਦਾ 1.50 ਲੱਖ ਰੁਪਏ ਤੱਕ ਦਾ ਇਲਾਜ ਪੂਰੀ ਤਰਾਂ ਮੁਫਤ ਕੀਤਾ ਜਾਂਦਾ ਹੈ। ਰਮਨਦੀਪ ਕੌਰ ਨੇ ਕਿਹਾ ਕਿ ਕੈਂਸਰ ਤੋਂ ਬਚਾਅ, ਜਾਣਕਾਰੀ ਹੀ ਉਪਾਅ ਹੈ। ਕੈਂਸਰ ਤੋਂ ਬਚਣ ਲਈ ਮਨੁੱਖ ਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਕਿਉਂਕਿ ਕੈਂਸਰ ਦੇ ਕੇਸਾਂ ਦਾ ਮੁੱਖ ਕਾਰਣ ਅਸ਼ੁਧ ਵਾਤਾਵਰਣ ਹੀ ਹੈ ਤੇ ਬਾਕੀ ਕੇਸਾਂ ਵਿੱਚ ਹੋਰ ਸਰੀਰਕ ਕਾਰਨਾ ਕਰਕੇ ਕੈਂਸਰ ਹੁੰਦਾ ਹੈ। ਰਸਾਇਣਕ ਖਾਦਯੁਕਤ ਪਦਾਰਥਾਂ ਜਿਵੇਂ ਤੰਬਾਕੂ, ਸਿਗਰਟਨੌਸ਼ੀ ਦੇ ਸੇਵਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਔਰਤਾਂ ਵਿੱਚ ਮਾਂਹਵਾਰੀ ਦੇ ਲੱਛਣ ਬਦਲਣ ਤੇ ਡਾਕਟਰ ਕੋਲੋ ਸਲਾਹ ਲੈਣੀ ਜਰੂਰੀ ਹੈ। ਸਮੇਂ ਸਿਰ ਜਾਂਚ ਨਾ ਕਰਵਾਉਣਾਂ ਅਤੇ ਜ਼ਿਆਦਾ ਚਰਬੀ ਵਾਲੇ ਭੋਜਨ ਦੇ ਸੇਵਨ ਕਾਰਣ ਵੀ ਕੈਂਸਰ ਵਿੱਚ ਵਾਧਾ ਹੋ ਰਿਹਾ ਹੈ। 

LEAVE A REPLY

Please enter your comment!
Please enter your name here