ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਦੀ ਕਲਮਛੋੜ ਹੜਤਾਲ ਦੂਸਰੇ ਦਿਨ ਵੀ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਸੂਬਾ ਕਮੇਟੀ ਦੀ ਕਾਲ ਤੇ ਪੰਜਾਬ ਭਰ ਦੇ ਸਾਰੇ ਦਫਤਰਾਂ ਅਤੇ ਚਡੀਗੜ ਸਥਿਤ ਡਾਇਰੈਕਟੋਰੇਟ ਦਫਤਰਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵਲੋਂ ਦੂਸਰੇ ਦਿਨ ਵੀ ਕਲਮਛੋੜ ਹੜਤਾਲ ਜਾਰੀ ਰਖੀ। ਇਹ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਲਈ ਜੋ ਸਰਕਾਰ ਵਲੋਂ ਟੇਬਲ ਟਾਕ ਦੋਰਾਨ ਮੰਨੀਆਂ ਗਈਆਂ ਹਨ ਨੂੰ ਲਾਗੂ ਕਰਨ ਲਈ ਲਗਾਤਾਰ ਸਘੰਰਸ਼ ਕਰ ਰਹੇ ਹਨ। ਸਰਕਾਰ ਵਲੋਂ ਪੇ ਕਮਿਸ਼ਨ ਦੀ ਰਿਪੋਰਟ ਤੇ ਟਾਲ ਮਟੋਲ ਕਰਨਾ, 23 ਮਹੀਨੇ ਦਾ ਡੀ.ਏ  ਪੈਡਿੰਗ, ਡੀ.ਏ ਦੀ 6% ਅਧੂਰੀ ਕਿਸ਼ਤ ਜਾਰੀ ਕਰਨਾ ਅਤੇ ਕੇਂਦਰ ਸਰਕਾਰ ਦੇ ਡੀ.ਏ ਤੋਂ ਡੀ-ਲਿੰਕ ਕਰਨ ਦੀ ਨਿਖੇਧੀ ਕੀਤੀ ਗਈ।

Advertisements

14 ਫਰਵਰੀ ਨੂੰ ਜਿਲੇ ਦੇ ਸਮੂਹ ਦਫਤਰਾਂ ਵਿਚ ਕਲਮ ਛੋੜ ਹੜਤਾਲ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਡੀ.ਸੀ ਦਫਤਰ, ਖਜਾਨਾ ਦਫਤਰ, ਇਰੀਗੇਸ਼ਨ ਦਫਤਰ, ਲੋਕ ਨਿਰਮਾਣ ਵਿਭਾਗ,  ਕਰ ਅਤੇ ਆਬਕਾਰ ਵਿਭਾਗ, ਖੇਤੀਬਾੜੀ ਵਿਭਾਗ,  ਜਨ-ਸਿਹਤ ਵਿਭਾਗ,  ਸਿਵਲ ਸਰਜਨ ਦਫਤਰ,  ਮੱਛੀ ਪਾਲਣ ਵਿਭਾਗ,  ਇੰਡਸਟਰੀ ਵਿਭਾਗ,  ਪੋਲੀਟੈਕਨੀਕ, ਆਈ.ਟੀ.ਆਈ, ਜਿਲਾ ਸਿੱਖਿਆ ਦਫਤਰ ਐ.ਸਿ ਅਤੇ ਸੈ.ਸਿ, ਸਰਕਾਰੀ ਕਾਲਜ, ਬਾਗਬਾਨੀ ਵਿਭਾਗ ਆਦਿ ਸਾਮਲ ਸਨ। ਕਰਮਚਾਰੀਆਂ ਵੱਲੋਂ ਆਪਣੇ-ਆਪਣੇ ਦਫਤਰਾਂ ਦੇ ਬਾਹਰ ਗੇਟ ਰੈਲੀਆਂ ਵੀ ਕੀਤੀਆਂ ਗਈਆ।

ਸਿਵਲ ਸਰਜਨ ਦਫਤਰ ਦੇ ਬਾਹਰ ਰੈਲੀ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਅਤੇ ਇਰੀਗੈਸ਼ਨ ਦੀ ਰੈਲੀ ਜਸਵੀਰ ਸਿੰਘ ਧਾਮੀ ਦੀ ਅਗਵਾਈ ਵਿੱਚ, ਪੀ.ਡਬਯੂ. ਦਫਤਰ ਦੇ ਬਾਹਰ ਰੈਲੀ ਸਤਨਾਮ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਡੀ.ਸੀ ਦਫਤਰ ਦੇ ਬਾਹਰ ਰੈਲੀ ਵਿਕਰਮ ਆਦੀਆ ਦੀ ਅਗਵਾਈ ਵਿੱਚ ਕੀਤੀ ਗਈ। ਜਸਵੀਰ ਸਿੰਘ ਸਾਧੜਾ ਜਿਲਾ ਜਨਰਲ ਸੱਕਤਰ ਵੱਲੋਂ ਕਿਹਾ ਗਿਆ ਕਿ 15 ਫਰਵਰੀ ਨੂੰ ਮਿਨੀ ਸਕਤਰੇਤ ਦੇ ਬਾਹਰ ਇੱਕ ਰੋਸ ਰੈਲੀ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਕੀਤੀ ਜਾਵੇਗੀ।

ਅਵਤਾਰ ਸਿੰਘ ਚੈਅਰਮੈਨ ਪੀ.ਐਸ.ਐਮ.ਯੂ, ਵਰਿਆਮ ਸਿੰਘ ਮਨਿਹਾਸ, ਦਵਿੰਦਰ ਭੱਟੀ ਅਤੇ ਰਾਕੇਸ਼ ਮੋਹਨ ਖਜਾਨਾ ਦਫਤਰ ਵਲੋਂ ਵੀ ਗੇਟ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ। ਜਿਸ ਵਿੱਚ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਮੁਲਾਜਮ ਸ਼ਾਮਲ ਹੋਣਗੇ। ਜਿਲਾ ਪ੍ਰਧਾਨ ਅਨੀਰੁਧ ਮੋਦਗਿਲ ਨੇ ਸਰਕਾਰ ਦੇ ਅੜੀਆਲ ਰਵਈਏ ਦੀ ਨਿਖੇਧੀ ਕੀਤੀ ਅਤੇ ਸਾਰੇ ਮੁਲਾਜਮਾਂ ਨੂੰ ਆਉਣ ਵਾਲੇ ਦਿਨਾਂ ਵਿਚ ਤਿੱਖਾ ਸੰਘਰਸ਼ ਕਰਨ ਲਈ ਤਿਆਰ ਰਹਿਣ ਲਈ ਕਿਹਾ ਗਿਆ।

LEAVE A REPLY

Please enter your comment!
Please enter your name here