ਪਾਬੰਦੀਸ਼ੁਦਾ ਪਲਾਸਟਿਕ ਲਿਫਾਫਿਆਂ ਦੀ ਵਰਤੋ ਕਰਨ ਤੇ ਹੋਵੇਗੀ ਸਜਾ ਅਤੇ ਜੁਰਮਾਨਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੇ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੇ ਨੋਟਿਫਕੇਸ਼ਨ ਨੰ: 5/187/2016-4 ਆਈ.ਜੀ 4/692717/1 ਮਿਤੀ 18/2/2016 ਅਨੁਸਾਰ ਪਲਾਸਟਿਕ ਕੈਰੀ ਬੈਗ ਬਣਾਊਣ ਅਤੇ ਉਸਦੀ ਵਰਤੋ ਕਰਨ ਤੇ ਪਾਬੰਦੀ ਲਗਾਈ ਗਈ ਹੈ। ਜਿਸ ਅਨੁਸਾਰ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਕਰਣ ਤੇ 3 ਮਹੀਨੇ ਤੋਂ 1 ਸਾਲ ਤੱਕ ਦੀ ਸਜਾ ਅਤੇ 25000 ਰੁਪਏ ਜੁਰਮਾਨਾ ਜਾਂ ਦੋਨੋ ਸਜਾਂਵਾਂ ਹੋ ਸਕਦੀਆਂ ਹਨ ਅਤੇ ਦੋਬਾਰਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਕਰਦੇ ਪਕੜੇ ਜਾਣ ਤੇ 2 ਗੁਣਾ ਜੁਰਮਾਨਾਂ ਅਤੇ ਸਜਾ ਹੋ ਸਕਦੀ ਹੈ।

Advertisements

ਉਹਨਾ ਦੱਸਿਆ ਕਿ ਜਿਹਨਾਂ ਦੁਕਾਨਦਾਰਾਂ ਪਾਸ ਪਾਬੰਦੀ ਸ਼ੁਦਾ ਪਲਾਸਟਿਕ ਲਿਫਾਫਿਆਂ ਦਾ ਸਟਾਕ ਹੈ ਉਹ ਨਗਰ ਨਿਗਮ ਦੀ ਤਹਿਬਜਾਰੀ ਸ਼ਾਖਾ ਵਿੱਚ ਸੰਪਰਕ ਕਰਕੇ ਤੁਰੰਤ ਜਮਾ ਕਰਵਾਉਣ। ਨਗਰ ਨਿਗਮ ਦੀ ਟੀਮ ਵੱਲੋਂ ਚੈਕਿੰਗ ਦੌਰਾਨ ਪਾਬੰਦੀਸ਼ੁਦਾ ਲਿਫਾਫੇ ਪਕੜੇ ਜਾਣ ਤੇ ਉਪਰੋਕਤ ਸਜਾ ਅਤੇ ਜੁਰਮਾਨਾ ਹੋ ਸਕਦਾ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਉਹ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਪਲਾਸਟਿਕ ਕੈਰੀ ਬੈਗ ਦੀ ਵਰਤੋ ਨਾਂ ਕਰਨ ਅਤੇ ਸ਼ਹਿਰ ਨੂੰ ਸਾਫ ਸੁਥਰਾ ਬਣਾਊਣ ਲਈ ਸਹਯੋਗ ਦੇਣ।

LEAVE A REPLY

Please enter your comment!
Please enter your name here