ਮਨਿਸਟੀਰੀਅਲ ਕਰਮਚਾਰੀਆਂ ਵਲੋਂ ਤੀਸਰੇ ਦਿਨ ਵੀ ਕਲਮਛੋੜ ਹੜਤਾਲ ਜਾਰੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਸੂਬਾ ਕਮੇਟੀ ਦੀ ਕਾਲ ਤੇ ਪੰਜਾਬ ਭਰ ਦੇ ਸਾਰੇ ਦਫਤਰਾਂ, ਸਕੂਲਾਂ, ਕਾਲਜਾ ਅਤੇ ਚਡੀਗੜ ਸਥਿਤ ਡਾਇਰੈਕਟੋਰੇਟ ਦਫਤਰਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵਲੋਂ ਅੱਜ ਤੀਸਰੇ ਦਿਨ ਵੀ ਕਲਮਛੋੜ ਹੜਤਾਲ ਜਾਰੀ ਰਹੀ। ਇਸ ਜਿਲੇ ਦੇ ਸਮੂਹ ਦਫਤਰਾਂ ਵਿਚ ਕਲਮ ਛੋੜ ਹੜਤਾਲ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਡੀ.ਸੀ ਦਫਤਰ, ਖਜਾਨਾ ਦਫਤਰ,ਇਰੀਗੇਸ਼ਨ ਦਫਤਰ, ਲੋਕ ਨਿਰਮਾਣ ਵਿਭਾਗ, ਕਰ ਅਤੇ ਆਬਕਾਰ ਵਿਭਾਗ, ਖੇਤੀਬਾੜੀ ਵਿਭਾਗ, ਜਨ-ਸਿਹਤ ਵਿਭਾਗ, ਸਿਵਲ ਸਰਜਨ ਦਫਤਰ, ਮੱਛੀ ਪਾਲਣ ਵਿਭਾਗ, ਇਡਸਟਰੀ ਵਿਭਾਗ, ਪੋਲੀਟੈਕਨੀਕ, ਆਈ.ਟੀ.ਆਈ, ਜਿਲਾ ਸਿੱਖਿਆ ਦਫਤਰ ਐ.ਸਿ ਅਤੇ ਸੈ.ਸਿ, ਸਰਕਾਰੀ ਕਾਲਜ, ਬਾਗਬਾਨੀ ਵਿਭਾਗ, ਆਦਿ ਸ਼ਾਮਿਲ ਸਨ। ਮਨਿਸਟੀਰੀਅਲ ਕਰਮਚਾਰੀਆਂ ਵਾਲੋ ਅੱਜ ਮਿਨੀ ਸਕਤਰੇਤ ਦੇ ਬਾਹਰ ਇਕ ਰੋਸ ਰੈਲੀ ਜਿਲਾ ਪ੍ਰਧਾਨ ਅਨੀਰੁਧ ਮੋਦਗਿਲ ਦੀ ਅਗਵਾਈ ਵਿਚ ਕੀਤੀ ਗਈ।

Advertisements

ਜਿਸ ਵਿਚ  ਜਸਵੀਰ ਸਿੰਘ ਸਾਧੜਾ ਜਿਲਾ ਜਨਰਲ ਸੱਕਤਰ, ਵਰਿਆਮ ਸਿੰਘ ਮਨਿਹਾਸ, ਰਾਕੇਸ਼ ਮੋਹਨ ਖਜਾਨਾ ਦਫਤਰ, ਵਿਕਰਮ ਆਦੀਆ, ਦੀਪਕ ਸ਼ਰਮਾ ਡੀ.ਸੀ ਦਫਤਰ, ਜਸਵੀਰ ਸਿੰਘ ਧਾਮੀ ਇਰੀਗੈਸ਼ਨ ਦਫਤਰ, ਪਵਨ ਕੁਮਾਰ ਖੇਤੀਬਾੜੀ ਦਫਤਰ, ਰਜਿੰਦਰ ਕੌਰ, ਦਵਿੰਦਰ ਭੱਟੀ ਸਿਵਲ ਸਰਜਨ ਦਫਤਰ ਤੋਂ ਇਲਾਵਾ ਮੋਹਣ ਸਿੰਘ ਮਰਵਾਹਾ ਪੰਜਾਬ ਸਬੋਡੀਨੇਟ ਸਰਵਿਸਜ ਫੀਡਰੇਸ਼ਨ ਦੇ ਪ੍ਰਧਾਨ ਸਤੀਸ਼ ਰਾਣਾ  ਵਲੋਂ ਸੰਬੋਧਨ ਕੀਤਾ ਗਿਆ। ਮੋਦਗਿਲ ਵਲੋ ਕਿਹਾ ਗਿਆ ਕਿ ਸੂਬਾ ਕਮੇਟੀ ਦੀ ਮੀਟਿੰਗ ਵਿਚ ਜੋ ਫੈਸਲਾ ਲਿਆ ਜਾਵੇਗਾ ਉਸ ਨੂੰ ਇਸ ਜਿਲੇ ਵਿਚ ਪੂਰਨ ਤੌਰ ਤੇ ਲਾਗੂ ਕੀਤਾ ਜਾਵੇਗਾ। ਉਹਨਾਂ ਵਲੋਂ ਮੁਲਾਜਮਾਂ ਨੂੰ ਤੀਖੇ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ ਗਿਆ। ਉਹਨਾਂ ਵਲੋਂ ਬੀਤੇ ਦਿਨੀ ਅਧਿਆਪਕਾਂ ਤੇ ਕੀਤੇ ਲਾਠੀ ਚਾਰਜ ਦੀ ਨਿਖੇਧੀ ਵੀ ਕੀਤੀ।

LEAVE A REPLY

Please enter your comment!
Please enter your name here