ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)।  ਕੇਂਦਰ, ਰਾਜ ਸਰਕਾਰ ਅਤੇ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਡੀ.ਏ.ਵਾਈ.ਐਲ.ਯੂ.ਐਲ.ਐਮ ਸਕੀਮ ਤਹਿਤ 1 ਫਰਵਰੀ ਤੋਂ 15 ਫਰਵਰੀ ਤੱਕ ਮਨਾਏ ਜਾ ਰਹੇ ਸ਼ਹਿਰੀ ਸਮਰਿਧੀ ਉਤੱਸਵ ਦੌਰਾਨ ਹਰ ਇਕ ਵਾਰਡ ਵਿੱਚ ਸੈਲਫ ਹੈਲਪ ਗਰੁਪ ਬਣਾਏ ਜਾ ਰਹੇ ਹਨ ਅਤੇ ਪਹਿਲਾਂ ਬਣੇ ਸੈਲਫ ਹੈਲਪ ਗਰੂਪਾਂ ਨੂੰ ਸਰਕਾਰ ਦੀਆਂ ਨਵੀਆਂ ਸਕੀਮਾਂ ਨਾਲ ਜ਼ੋੜਿਆ ਜਾ ਰਿਹਾ ਹੈ ਜਿਸ ਵਿੱਚ ਜਨਤਕ ਯੋਜਨਾਂ, ਉਜਵੱਲ ਯੋਜਨਾ, ਸੁਰਖਿਆ ਯੋਜਨਾ, ਅੱਟਲ ਬਿਮਾ ਯੋਜਨਾਂ, ਬਾਰੇ ਵੀ ਜਾਣਕਾਰੀ ਦਿੰਤੀ ਜਾ ਰਹੀ ਹੈ।
ਇਸ ਸਬੰਧੀ ਰਿਸੋਰਸਪਰਸਨ ਇੰਦਰਜੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹਨਾਂ ਪਰਿਵਾਰਾਂ ਦੀ ਆਮਦਨ 3 ਲੱਖ ਰੁਪਏ ਤੋਂ ਘੱਟ ਹੈ ਉਹ ਸੈਲਫ ਹੈਲਪ ਗਰੁਪ ਬਣਾਕੇ ਬਾਕੀ ਯੋਜਨਾਂਵਾਂ ਦਾ ਵੀ ਲਾਭ ਲੈ ਸਕਦੇ ਹਨ। ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਜਿਹੜੇ ਲੋਕਾਂ ਨੈ ਅਜੇ ਤੱਕ ਕੋਈ ਲਾਭ ਨਹੀ ਲਿਆ ਉਹ ਲੈ ਸਕਦੇ ਹਨ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਕਿਸੇ ਵੀ ਸੈਲਫ ਹੈਲਪ ਗਰੂਪ ਦੀਆਂ ਔਰਤਾਂ ਵੱਲੋਂ ਸਾਂਝਾ ਕੰਮ ਕਰਨ ਲਈ 10 ਲੱਖ ਰੁਪਏ ਤੱਕ ਦਾ ਕਰਜਾ ਲਿਆ ਜਾ ਸਕਦਾ ਹੈ। ਜਿਸ ਦੀ ਵਿਆਜ ਦਰ 4 ਫੀਸਦੀ ਹੋਵੇਗੀ।

Advertisements

ਉਹਨਾਂ ਦੱਸਿਆ ਕਿ ਸਵੈ ਰੋਜਗਾਰ ਪ੍ਰੋਗ੍ਰਾਮ (ਐਸ.ਈ.ਪੀ) ਰੋਜਗਾਰ ਪ੍ਰੋਗ੍ਰਾਮ ਅਧੀਨ ਕੋਈ ਵੀ (ਮਰਦ ਅਤੇ ਔਰਤ) ਜਿਸ ਦੀ ਉਮਰ 18 ਸਾਲ ਤੋਂ ਵੱਧ ਹੈ ਅਤੇ ਉਹ ਬੀ.ਪੀ.ਐਲ ਪਰਿਵਾਰ ਨਾਲ ਸਬੰਧ ਰਖਦਾ ਹੈ ਜਾਂ ਜਿਨਾਂ ਪਰਿਵਾਰਾਂ ਦੀ ਆਮਦਨ 3 ਲੱਖ ਰੁਪਏ ਸਲਾਂਨਾ ਤੋਂ ਘੱਟ ਹੈ ਉਹ 2 ਲੱਖ ਰੁਪਏ ਦਾ ਕਰਜਾ ਕਿਸੇ ਵੀ ਕੰਮ ਨੂੰ ਵਧਾਊਣ ਲਈ 7 ਫੀਸਦੀ ਸਲਾਨਾਂ ਬਿਆਜ ਦਰ ਨਾਲ ਪ੍ਰਾਪਤ ਕਰ ਸਕਦਾ ਹੈ, ਬੈਂਕ ਨੂੰ ਉਪਰ ਦਾ ਵਿਆਜ ਬਤੌਰ ਸੱਬਸਿਡੀ ਸਰਕਾਰ ਵੱਲੋਂ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here