ਅਦਾਰਾ ਤਨੀਸ਼ਾ ਵਲੋਂ ਮਹਿਲਾ ਦਿਵਸ ਮੌਕੇ ਕਰਵਾਇਆ ਸਮਾਗਮ

ਮਾਹਿਲਪੁਰ (ਦ ਸਟੈਲਰ ਨਿਊਜ਼)। ਵਿਦਿਅਕ ਟਰੱਸਟ ਤਨੀਸ਼ਾ ਵਲੋਂ ਸ੍ਰਪ੍ਰਸਤ ਲਾਲ ਚੰਦ, ਆਨਰੇਰੀ ਸੰਪਾਦਕ ਸਾਬੀ ਈਸਪੁਰੀ, ਸਹਿ ਸੰਪਾਦਕਾ ਮੈਡਮ ਰਿੰਪੀ ਗਿੱਲ ਵਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਖੈਰੜ ਰਾਵਲ ਬਸੀ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਦਿਲਬਾਗ ਸਿੰਘ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।

Advertisements

ਇਸ ਮੌਕੇ ਜਸਵਿੰਦਰ ਕੌਰ ਨੂੰ ਅਦਾਰਾ ਤਨੀਸ਼ਾ ਦੀ ਟੀਮ ਵਲੋਂ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਰਿੰਪੀ ਵਲੋਂ ਅਦਾਰਾ ਤਨੀਸ਼ਾ ਨੂੰ 10 ਪੁਸਤਕਾਂ ਭੇਂਟ ਕੀਤੀਆ ਗਈਆਂ। ਇਸ ਮੌਕੇ ਸਾਹਿਤਕਾਰ ਹਰਮਿੰਦਰ ਸਾਹਿਲ ਵਲੋਂ ਆਪਣੀਆਂ ਰਚਨਾਵਾਂ ਨਾਲ ਸਮਾਂ ਬੱਨਿਆਂ ਗਿਆ। ਇਸ ਮੌਕੇ ਰਿੰਕੂ ਮਖਸੂਸਪੁਰੀ, ਸਗਲੀ ਰਾਮ ਸੱਗੀ, ਤਨੀਸ਼ਾ, ਰਸਲੀਨ ਕੌਰ, ਜਸਪ੍ਰੀਤ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here