ਕਹਾਰਪੁਰ ਦੇ ਫੁੱਟਬਾਲ ਟੂਰਨਾਂਮੈਂਟ ਵਿੱਚ ਬੱਢੋਆਣ ਤੇ ਮੈਲੀ ਫਾਈਨਲ ਵਿੱਚ

ਹੁਸ਼ਿਆਰਪੁਰ/ਮਾਹਿਲਪੁਰ(ਦ ਸਟੈਲਰ ਨਿਊਜ਼)। ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਦੇ ਨਾਮ ਤੇ ਯੂਥ ਸਪੋਰਟਸ ਕਲੱਬ ਕਹਾਰਪੁਰ ਵਲੋਂ ਕਲੱਬ ਮੈਂਬਰਾਂ, ਸਮੂਹ ਨਗਰ ਨਿਵਾਸੀ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੈਵਨ ਏ ਸਾਈਡ ਫੁੱਟਬਾਲ ਟੂਰਨਾਂਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਦੇ ਸੈਮੀਫਾਈਨਲ ਮੈਚਾਂ ਵਿੱਚ ਬੱਢਆਣ ਨੇ ਰਾਮਪੁਰ ਨੂੰ ਤੇ ਮੈਲੀ ਨੇ ਕਹਾਰਪੁਰ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

Advertisements

ਇਸ ਸਬੰਧੀ ਕਲੱਬ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਂਮੈਂਟ ਵਿੱਚ ਇਲਾਕੇ ਦੀਆਂ 28 ਟੀਮਾਂ ਭਾਗ ਲੈ ਰਹੀਆਂ ਹਨ ਅਤੇ 21 ਅਪ੍ਰੈਲ ਦਿਨ ਐਤਵਾਰ ਨੂੰ ਫਾਈਨਲ ਮੈਚ ਕਰਵਾਏ ਜਾ ਰਹੇ ਹਨ। ਇਸ ਮੌਕੇ ਪ੍ਰਗਟ ਸਿੰਘ ਖਾਬੜਾ ਅਸਟ੍ਰੇਲੀਆ, ਰਣਜੀਤ ਸਿੰਘ ਖਾਬੜਾ ਸਪੇਨ, ਜਸਵੀਰ ਸਿੰਘ ਖਾਬੜਾ, ਗਿਆਨ ਚੰਦ ਸਰਪੰਚ, ਗੁਰਦਿਆਲ ਸਿੰਘ, ਸਰਬਜੀਤ ਸਿੰਘ, ਗੁਰਮੀਤ ਸਿੰਘ, ਪੰਡਿਤ ਭੂਸ਼ਨ, ਮਨਜਿੰਦਰ ਸਿੰਘ ਪੰਚ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਸੂਬੇਦਾਰ ਪ੍ਰਮਾਤਮਾ ਸਿੰਘ, ਪਲਵਿੰਦਰ ਸਿੰਘ, ਕੁਸ਼ ਸ਼ਰਮਾ ਸਮੇਤ ਇਲਾਕੇ ਦੇ ਖੇਡ ਪ੍ਰੇਮੀ ਹਾਜਰ ਸਨ।

LEAVE A REPLY

Please enter your comment!
Please enter your name here