ਪਨਬਸ ਯੂਨੀਅਨ ਨੇ ਅਧਿਕਾਰੀਆਂ ਤੇ ਠੇਕੇਦਾਰ ਤੇ ਲਗਾਏ ਆਰੋਪ, ਕਾਰਵਾਈ ਕਰਨ ਦੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਇੱਕ ਪ੍ਰੈਸ ਬਿਅਨ ਜਾਰੀ ਕਰਦਿਆ ਹੋਇਆ ਦੋਸ਼ ਲਗਾਏ ਹੈ ਕਿ ਟਰਾਂਸਪੋਰਟ ਅਧਿਕਾਰੀਆਂ ਵਲੋ ਵੱਡੇ ਪੱਧਰ ਤੇ ਠੇਕੇਦਾਰ ਨਾਲ ਰਲਕੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਅਤੇ ਪਨਬਸ ਦੇ ਮੁਲਾਜਮਾ ਨੂੰ ਹੜਤਾਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ।

Advertisements

ਪੂਰੀ ਜਾਣਕਾਰੀ ਦਿੰਦੇ ਹੋਏ ਉਹਨਾ ਕਿਹਾ ਕਿ ਪਨਬਸ ਵਿੱਚ ਜੋ ਠੇਕੇਦਾਰ ਕੰਮ ਕਰ ਰਿਹਾ ਹੈ ਉਹ ਹਰ ਸਾਲ ਲਗਪਗ 5 ਕਰੋੜ ਰੁਪਏ ਜੀ.ਐਸ.ਟੀ. ਅਤੇ ਕਮਿਸ਼ਨ ਦੇ ਤੋਰ ਤੇ ਸਰਕਾਰ ਤੋ ਲੈ ਰਿਹਾ ਹੈ ਅਤੇ ਨਾਲ ਹੀ ਪਨਬਸ ਦੇ ਮੁਲਾਜ਼ਮਾ ਦੀਆ ਤਨਖਾਹ ਵਿੱਚੋ ਵੱਡੇ ਕੱਟ ਲਗਾਏ ਜਾਂਦੇ ਹਨ। ਜਿਸ ਬਾਰੇ ਯੂਨੀਅਨ ਵਲੋਂ ਪਿਛਲੇ ਲੰਮੇ ਸਮੇ ਤੋ ਮੰਗ ਕੀਤੀ ਜਾ ਰਹੀ ਹੈ ਕਿ ਠੇਕੇਦਾਰ ਨੂੰ ਬਾਹਰ ਕੱਢ ਕੇ ਤਨਖਾਹ ਸਿੱਧੀ ਜਨਰਲ ਮੈਨੇਜਰਾਂ ਵਲੋ ਦਿੱਤੀ ਜਾਵੇ ਇਸ ਸਬੰਧ ਵਿੱਚ ਯੂਨੀਅਨ ਵਲੋਂ ਮਿਤੀ 4/2/2019 ਨੂੰ ਇੱਕ ਮੀਟਿੰਗ ਸੈਕਟਰੀ ਸਟੇਟ ਟਰਾਂਸਪੋਰਟ ਕੇ.ਸ਼ਿਵਾ ਪ੍ਰਸ਼ਾਦ ਜੀ ਨਾਲ ਮਹਿਕਮੇਂ ਦੇ ਉੱਚ ਅਧਿਕਾਰੀ ਸਮੇਤ ਕੀਤੀ ਗਈ ਸੀ ਜਿਸ ਵਿੱਚ ਠੇਕੇਦਾਰ ਨੂੰ ਬਾਹਰ ਕੱਢ ਕੇ ਵਰਕਰਾ ਨੂੰ ਮਹਿਕਮੇ ਵਿੱਚ ਸਿੱਧਾ ਕੰਟਰੈਕਟਰ ਤੇ ਲੈਣ, ਤਨਖਾਹਾ ਵਿੱਚ ਵਾਧਾ ਕਰਨ ਅਤੇ ਰੀਪੋਰਟਾਂ ਦੀਆ ਕੰਡੀਸ਼ਨਾ ਖਤਮ ਕਰਨ ਤੇ ਸਹਿਮਤੀ ਹੋਈ ਸੀ। ਜਿਸ ਨੂੰ 30/4/2019 ਨੂੰ ਲਾਗੂ ਕਰਨ ਦਾ ਅਫਸਰਾ ਵਲੋ ਵਿਸ਼ਵਾਸ਼ ਦਿਵਾਇਆ ਗਿਆ ਸੀ ।

ਜਿਸ ਨੂੰ ਹੁਣ ਲਾਗੂ ਕਰਨ ਤੋ ਭੱਜ ਰਹੇ ਹਨ ਅਤੇ ਮਹਿਕਮੇ ਨੂੰ ਖਤਮ ਕਰਕੇ ਕਾਰਪੋਰੇਸ਼ਨ ਵਿੱਚ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਪਨਬਸ ਦੇ ਲਗਭਗ 40 ਕਰੋੜ ਰੁਪਏ ਬੱਸ ਸਟੈਡਾ ਦਾ ਕਪਿੰਉੁਟਰੀਕਰਨ ਅਤੇ ਟਿਕਟ ਟੈਂਪ ਮਸ਼ੀਨਾ ਲਿਆਉੁਣ ਦੇ ਨਾਮ ਤੇ ਖਰਚਣ ਦੀ ਤਿਆਰੀ ਕੀਤੀ ਹੈ ਜਿਸ ਵਿੱਚੋ ਵੀ ਵੱਡੀ ਕੁਰੱਪਸ਼ਨ ਹੋਣ ਦਾ ਖਦਸ਼ਾ ਹੈ।  ਹੁਣ ਅਫਸਰਾ ਦੀ ਮਿਲੀਭੁਗਤ ਨਾਲ ਪਨਬਸ ਵਿੱਚ ਆਇਆ ਨਵਾਂ ਠੇਕੇਦਾਰ ਦਾਤਾਰ ਸਕਿਉੁਰਟੀ ਸਰਵਿਸਾ (ਪਟਿਆਲਾ)ਇਸ ਠੇਕੇਦਾਰ ਵਲੋ ਪਨਬਸ ਪਾਸੋ ਜੀ.ਐਸ.ਟੀ. ਅਤੇ ਕਮਿਸ਼ਨ ਦੇ ਨਾਮ ਤੇ 5 ਕਰੋੜ ਤਾ ਲਿਆ ਹੀ ਜਾਵੇਗਾ ਨਾਲ ਹੀ ਵਰਕਰਾ ਤੋ ਨਜ਼ਾਇਜ ਕਟੋਤੀਆ ਦਾ ਕੁਹਾੜਾ ਵੀ ਤਿੱਖਾ ਕੀਤਾ ਗਿਆ ਹੈ ਅਤੇ ਐਗਰੀਮਿੰਟ ਦੀਆ ਕੰਡੀਸ਼ਨਾ ਤੇ ਵਰਕਰਾ ਨੂੰ ਕੰਮ ਕਰਨਾ ਮੁਸ਼ਕਿਲ ਹੈ ਉਸ ਐਗਰੀਮਿੰਟ ਰਾਹੀ ਵਰਕਰਾ ਦੀ ਲੁੱਟ ਕਰਕੇ ਅਫਸਰਾ ਦੇ ਅਤੇ ਆਪਣੇ ਢਿੱਡ ਭਰਨਾ ਚਾਹੁੰਦਾ ਹੈ। ਵਰਕਰਾਂ ਨੇ ਜਲਦ ਤੋਂ ਜਲਦ ਇਸ ਮਾਮਲੇ ਤੇ ਕਾਰਵਾਈ ਕਰਨ ਦੀ ਮੰਗ ਕੀਤੀ।

LEAVE A REPLY

Please enter your comment!
Please enter your name here