ਡਾ. ਰਾਜ ਕੁਮਾਰ ਦੇ ਸਮਰਥਣ ਵਿੱਚ ਜੁੜੇ ਅਕਾਲੀ -ਬਸਪਾ ਤੇ ਆਪ ਵਰਕਰ 

ਮਾਹਿਲਪੁਰ (ਦ ਸਟੈਲਰ ਨਿਊਜ਼)। ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਪਿੰਡ ਪਚਨੰਗਲਾਂ ਵਿਖੇ ਰੱਖੀ ਇੱਕ ਜਨ ਸਭਾ ਵਿੱਚ ਡਾ. ਜਤਿੰਦਰ ਕੁਮਾਰ ਤੇ ਮੈਡਮ ਸੋਨੀਆ ਦੀ ਅਗਵਾਈ ਹੇਠ ਪੰਚ ਸਰਪੰਚਾਂ ਸਮੇਤ ਅਕਾਲੀ ਦਲ, ਬਸਪਾ ਤੇ ਆਪ ਛੱਡ ਜਥੇਦਾਰ ਅਵਤਾਰ ਸਿੰਘ ਗਿੱਲ ਈਸਪੁਰ, ਕੇਵਲ ਸਿੰਘ ਰਿਟ. ਕਾਨੂੰਗੋ, ਰਕੇਸ਼ ਸਿੰਘ ਸਰਪੰਚ ਥੱਪਲ, ਕਰਨੈਲ ਸਿੰਘ ਥੱਪਲ, ਜੁਗਿੰਦਰ ਸਿੰਘ ਸਾਬਕਾ ਸਰਪੰਚ ਕਾਲੇਵਾਲ ਫੱਤੂ, ਕ੍ਰਿਪਾਲ ਸਿੰਘ ਸਰਪੰਚ ਭਗਤੂਪੁਰ, ਰਛਪਾਲ ਸਿੰਘ ਕਲੇਰ ਸਰਪੰਚ ਮੰਨਣਹਾਨਾ, ਮਨਜੀਤ ਸਿੰਘ ਕੋਟ ਫਤੂਹੀ, ਕੁਲਦੀਪ ਸਿੰਘ ਮੰਨਣਹਾਨਾ, ਮਨਜਿੰਦਰ ਸਿੰਘ, ਹਰਮੇਸ਼ ਕੁਮਾਰ, ਮੋਹਣ ਲਾਲ ਖੰਨਾ, ਮਨਦੀਪ ਸਿੰਘ ਚੇਲਾ, ਟੋਨੀ ਕੋਟ ਫਤੂਹੀ, ਹੈਪੀ ਚੇਲਾ, ਜਸਵਿੰਦਰ ਸਿੰਘ ਚੇਲਾ, ਗੁਰਵਿੰਦਰ ਸਿੰਘ ਕੋਟ ਫਤੂਹੀ, ਲਛਮਣ ਦਾਸ ਈਸਪੁਰ, ਜੀਵਨ ਲਾਲ ਚਾਹੜਾ, ਕੁਲਵਿੰਦਰ ਸਿੰਘ ਹਕੂਮਤਪੁਰ  ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ।

Advertisements

ਇਸ ਮੌਕੇ ਡਾ. ਜਤਿੰਦਰ ਕੁਮਾਰ ਇੰਚਾਰਜ਼ ਚੱਬੇਵਾਲ, ਮੈਡਮ ਸੋਨੀਆ, ਜਸਵੀਰ ਸਿੰਘ ਜੌਲੀ ਕੌਆਰਡੀਨੇਟਰ ਏ.ਆ.ਸੀ.ਸੀ. ਵਲੋਂ ਸ਼ਾਮਲ ਹੋਏ ਸਾਥੀਆਂ ਦਾ ਸਵਾਗਤ ਕੀਤਾ ਗਿਆ ਤੇ ਕਿਹਾ ਕਿ ਪਾਰਟੀ ਵਿੱਚ ਸਭ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸ਼ਾਮਲ ਹੋਏ ਸਾਥੀਆਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਕਾਂਗਰ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਮੇਕ ਸਰਪੰਚ ਜਸਵਿੰਦਰ ਸਿੰਘ ਠੱਕਰਵਾਲ ਮੈਂਬਰ ਜਿਲ•ਾ ਪ੍ਰੀਸ਼ਦ, ਡਾ. ਵਿਪਨ ਪਚਨੰਗਲ, ਗੁਰਪ੍ਰੀਤ ਸਿੰਘ ਭਾਮ, ਅਮਰਜੀਤ ਕੌਰ, ਸਰਪੰਚ ਹਰਜਿੰਦਰ ਕੌਰ ਯੂਥ ਪ੍ਰਧਾਨ ਕਾਂਗਰਸ ਚੱਬੇਵਾਲ, ਰਣਜੀਤ ਕੌਰ, ਪਰਮਿੰਦਰ ਕੌਰ ਸੰਮਤੀ ਮੈਂਬਰ, ਅਜੀਤ ਸਿੰਘ ਬਾਸੀ, ਠੇਕੇਦਾਰ ਦਲਵੀਰ ਸਿੰਘ ਲਕਸੀਹਾਂ, ਜੈਲਦਾਰ ਦਵਿੰਦਰ ਸਿੰਘ, ਸਰਪੰਚ ਬਲਵੰਤ ਕੌਰ ਭਾਣਾ, ਜੱਸੀ ਠੇਕੇਦਾਰ, ਹਰਭਗਤ ਸਿੰਘ, ਮਾਸਟਰ ਗੁਰਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਖੰਗਰਸੀ ਵਰਕਰ ਤੇ ਆਗੂ ਹਾਜਰ ਸਨ। 

LEAVE A REPLY

Please enter your comment!
Please enter your name here