ਮਹੇ ਗੋਤ ਜਠੇਰਿਆਂ ਦਾ ਸਲਾਨਾ ਜੋੜਮੇਲਾ 28 ਮਈ ਨੂੰ 

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਮਹੇ ਗੋਤ ਜਠੇਰਿਆਂ ਦਾ ਸਲਾਨਾ ਜੋੜਮੇਲਾ ਹਿਆਤਪੁਰ ਜੱਟਾਂ ਨੇੜੇ ਨਵਾਂ ਗਰਾਂ ਵਿਖੇ ਮਹੇ ਗੋਤਰ ਸੰਗਤਾਂ ਵਲੋਂ 28 ਮਈ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਜਿੰਦਰ ਰਾਣਾ ਮਾਹਿਲਪੁਰ, ਮਾਸਟਰ ਤੇਲੂ ਰਾਮ, ਰਾਜ ਮਹੇ, ਆਤਿਸ਼ ਨੇ ਦੱਸਿਆ ਕਿ  ਸਭ ਤੋਂ ਪਹਿਲਾਂ ਪੂਜਾ ਅਰਚਨਾ ਕਰਕੇ ਝੰਡਾ ਝੜਾਉਣ ਦੀ ਰਸਮ ਮਹੇ ਗੋਤਰ ਸੰਗਤਾਂ ਵਲੋਂ ਅਦਾ ਕੀਤੀ ਜਾਵੇਗੀ।

Advertisements

ਇਸ ਉਪਰੰਤ ਪੰਜਾਬ ਦੇ ਪ੍ਰਸਿੱਧ ਕਲਾਕਾਰ ਪਾਲੀ ਦੇਤਵਾਲੀਆ, ਆਤਿਸ਼ ਮਾਹਿਲਪੁਰੀ ਵਲੋਂ ਵੱਡੇ ਵਡੇਰਿਆਂ ਦੀ ਮਹਿਮਾ ਦਾ ਗੁਣਗਾਇਨ ਕੀਤਾ ਜਾਵੇਗਾ। ਇਸ ਮੌਕੇ ਰਜਿੰਦਰ ਰਾਣਾ ਮਾਹਿਲਪੁਰ ਨੇ ਕਿਹਾ ਕਿ ਸਾਨੂੰ ਆਪਣੇ ਵੱਡੇ ਵਡੇਰਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਅੱਜ ਅਸੀ ਜਿਸ ਮੁਕਾਮ ਤੇ ਖੜੇ ਹਾਂ ਇਹ ਸਭ ਉਹਨਾਂ ਦੀ ਹੀ ਦੇਣ ਹੈ। ਸਾਨੂੰ ਆਪਣੇ ਬਜ਼ੁਰਗਾਂ ਦਾ ਪਾਏ ਹੋਏ ਪੂਰਨਿਆਂ ਤੇ ਚੱਲਣਾਂ ਚਾਹੀਦਾ ਹੈ। ਉਹਨਾਂ ਦੱਸਿਆ ਕਿ ਜੋੜਮੇਲੇ ਸਮੇਂ ਠੰਡੇ ਮਿੱਠੇ ਜਲ ਦੀ ਛਬੀਲ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ।

 

LEAVE A REPLY

Please enter your comment!
Please enter your name here