ਸਿਹਤ ਵਿਭਾਗ ਵਲੋਂ 28 ਮਈ ਤੋਂ 8 ਜੂਨ ਤੱਕ ਮਨਾਇਆ ਜਾਵੇਗਾ ਦਸਤ ਰੋਕੂ ਪੰਦਰਾਵਾੜਾ

ਹੁਸ਼ਿਆਰਪੁਰ (ਦ ਸਟੈਲਰ ਨਿਉਜ਼), ਰਿਪੋਰਟ- ਜਤਿੰਦਰ ਪ੍ਰਿੰਸ।  ਸਿਹਤ ਵਿਭਾਗ ਦੇ  ਹੁਕਮਾ ਅਨੁਸਾਰ ਅਤੇ ਸਿਵਲ ਸਰਜਨ ਡਾ. ਰੇਨੂੰ ਸੂਦ ਦੇ ਦਿਸ਼ਾ  ਨਿਰਦੇਸ਼ਾ ਅਨੁਸਾਰ ਅੱਜ ਤੀਬਰ ਦਸਤ ਰੋਕੂ  ਪੰਦਰਵਾੜਾ ਦੇ ਸਬੰਧ ਵਿੱਚ ਸਿਖਲਾਈ ਕੇਂਦਰ  ਵਿੱਚ ਜਿਲਾਂ ਟੀਕਾਕਰਨ ਅਫਸਰ ਡਾ.ਗੁਰਦੀਪ ਸਿੰਘ ਕਪੂਰ ਦੀ ਪ੍ਰਧਾਨਗੀ ਹੇਠ ਇਕ ਸਿਖਲਾਈ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ । ਇਸ ਮੋਕੇ ਡਾ. ਕਪੂਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਮਿਤੀ 28 ਮਈ ਤੋ 8 ਜੂਨ ਤੱਕ ਦਸਤ ਰੋਕੂ ਪੰਦਰਾਵਾੜਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਜਿਲੇ ਦੇ 5 ਸਾਲ ਦੇ ਬੱਚਿਆ ਨੂੰ ਦਸਤ ਰੋਗ ਤੋ ਬਚਾਉਣ ਲਈ ਜੀਵਨ ਰੱਖਿਅਕ ਘੋਲ ਦੇ ਪੈਕਟ ਸਿਹਤ ਕਰਮੀਆਂ ਵੱਲੋ ਦਿੱਤੇ ਜਾਣਗੇ । ਉਹਨਾਂ ਕਿਹਾ ਕਿ ਇਸ ਪੰਦਰਾਵਾੜੇ ਨੂੰ ਮਨਾਉਣ ਦਾ ਮੁੱਖ ਉਦੇਸ਼ ਬਚਪਨ ਵਿੱਚ ਦਸਤ ਕਾਰਨ ਬੱਚਿਆਂ ਵਿੱਚ ਹੋਣ ਵਾਲੀ ਮੌਤ ਨੂੰ ਰੋਕਣ ਤੇ ਜਿਆਦਾ ਤੋ ਜਿਆਦਾ ਲੋਕਾਂ ਨੂੰ ਇਸ ਬਿਮਾਰੀ ਸਬੰਧਿਤ ਸਿੱਖਿਅਤ ਤੇ ਜਾਗਰੂਕ ਕਰਨਾ ਹੈ ।

Advertisements

 

ਉਹਨਾਂ ਨੇ ਦੱਸਿਆ ਕਿ ਭਾਰਤ ਵਿੱਚ ਤਕਰੀਬਨ 1 ਲੱਖ ਬੱਚੇ ਦਸਤ ਕਾਰਨ ਹਰ ਸਾਲ ਮੌਤ ਦੇ ਸ਼ਿਕਾਰ ਹੋ ਜਾਦੇ ਹਨ। ਦਸਤ ਲੱਗਣ ਦਾ ਮੁੱਖ ਕਾਰਨ  ਬਜਾਰ ਵਿੱਚ ਘਟੀਆਂ ਖਾਣ ਪੀਣ ਵਾਲੇ ਪਦਾਰਥ ਤੇ  ਖਾਣਾ ਬਣਾਉਂਣ ਸਮੇ ਹੱਥਾਂ ਦੀ ਸਫਾਈ ਨਾ ਰੱਖਣਾ ਹੈ । ਉਹਨਾਂ ਕਿਹਾ ਕਿ ਸਾਨੂੰ ਖਾਣਾ ਖਾਣ ਤੇ ਖਾਣ ਪਕਾਉਣ  ਤੋ ਪਹਿਲਾ ਸਾਬਣ ਨਾਲ ਚੰਗੀ ਤਰਾਂ ਹੱਥ ਧੋ ਲੈਣੇ ਚਾਹੀਦੇ ਹਨ । ਉਹਨਾਂ ਦੱਸਿਆ ਕਿ ਜਿਲੇ ਦੇ  5 ਸਾਲ ਦੇ ਤੱਕ ਦੇ 157127 ਬੱਚਿਆ ਨੂੰ ਓ.ਆਰ.ਐਸ ਦੇ ਮੁੱਫਤ ਪੈਕਟ ਵੰਡੇ ਜਾਣਗੇ ਅਤੇ ਜਿਲੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਓ.ਆਰ.ਐਸ ਜਿੰਕ ਕਾਰਨਰ ਸਥਾਪਿਤ ਕਰਕੇ ਲੋਕਾਂ ਨੂੰ ਦਸਤ ਰੋਗ ਤੋਂ ਬਚਾਉ ਲਈ ਜਾਗਰੂਕ ਕਰਦੇ ਹੋਏ ਉਹਨਾਂ ਨੂੰ ਘਰ ਵਿੱਚ ਜੀਵਨ ਰੱਖਿਅਕ ਘੋਲ ਤਿਆਰ ਕਰਨ ਦੀ ਵਿਧੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ।

ਅੱਜ ਦੀ ਇਸ ਸਿਖਲਾਈ ਵਿੱਚ ਰਸ਼ਟਰੀਏ ਬਾਲ ਸਵਾਸਥ ਕਰਿਆਕਰਮ ਨਾਲ ਸਬੰਧਿਤ ਟੀਮਾਂ ਦੇ 50 ਦੇ ਕਰੀਬ ਨੁਮਾਇਦੇ ਹਾਜਰ ਸਨ। ਇਸ ਮੌਕੇ ਆਰ.ਬੀ.ਐਸ ਕੇ ਦੀ ਇਨੰਚਾਰਜ ਡਾ. ਗੁਨਦੀਪ ਕੋਰ ਨੇ ਹੱਥਾ ਨੂੰ ਸਾਫ ਕਰਨ ਦੀ ਵਿਧੀ ਬਾਰੇ ਜਾਣੂਂ ਕਰਵਾਇਆ । ਉਹਨਾਂ ਦੱਸਿਆ ਕਿ ਟੀਮਾਂ ਵੱਲੋ ਸਕੂਲ ਵਿਜੀਟ ਦੋਰਨ ਸਕੂਲੀ ਵਿਦਿਆਰਥੀਆਂ ਨੂੰ ਹੱਥ ਧੋਣ ਦੀ ਵਿਧੀ ਬਾਰੇ ਦੱਸਦੇ ਹੋਏ ਇਸ ਸਬੰਧੀ ਪੋਸਟਰ ਵੀ ਵੰਡੇ ਜਾਣਗੇ । ਇਸ ਮੋਕੇ ਡਿਪਟੀ ਮਾਸ ਮੀਡੀਆ ਅਫਸਰ ਡਾ. ਗੁਰਜੀਸ਼ ਕੋਰ ਹਾਜਰ ਸਨ।

LEAVE A REPLY

Please enter your comment!
Please enter your name here