ਨੇਤਰਦਾਨ ਸੰਸਥਾ ਨੂੰ ਪਰਿਵਾਰ ਨੇ ਸ਼ਿਵ ਰਾਮ ਦਾ ਸ਼ਰੀਰ ਕੀਤਾ ਦਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਜਤਿੰਦਰ ਪ੍ਰਿੰਸ। ਭਾਮ ਦੇ ਨਾਲ ਲੱਗਦੇ ਪਿੰਡ ਠੱਕਰਵਾਲ ਦੇ ਨਿਵਾਸੀ ਸ਼ਿਵ ਰਾਮ ਜੀ ਅਚਨਚੇਤ ਹੀ ਅਕਾਲ ਚਲਾਣਾ ਕਰ ਗਏ । ਉਹਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਉਹਨਾਂ ਦੀ ਇੱਛਾ ਅਨੁਸਾਰ ਉਹਨਾਂ ਦੀ ਮ੍ਰਿਤੂ ਉਪਰੰਤ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਰਾਹੀ ਉਹਨਾਂ ਦਾ ਸ਼ਰੀਰ ਦਾਨ ਕੀਤਾ ਗਿਆ। ਇਸ ਮੌਕੇ ਸ਼ਿਵ ਰਾਮ ਦੇ ਸਪੁੱਤਰ ਪਰਮਜੀਤ ਤਲਵਾੜ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।

Advertisements

ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਟੀਮ ਸੰਸਥਾ ਦੇ ਸਕੱਤਰ ਇੰਜ ਜਸਬੀਰ ਸਿੰਘ ਦੀ ਅਗਵਾਈ ਵਿੱਚ ਸ਼ਰੀਰਦਾਨੀ ਦੇ ਘਰ ਪਹੁੰਚੀ, ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰੀਰਦਾਨ ਦੀ ਪ੍ਰਕਿਰਆ ਨੂੰ ਪੂਰਾ ਕੀਤਾ। ਇਸ ਸਮੇਂ ਡਾ ਲਖਵੀਰ ਸਿੰਘ  ਐਸ ਐਮ ਓ ਪੁਲਿਸ ਲਾਈਨ ਹਸਪਤਾਲ ਹੁਸ਼ਿਆਰਪੁਰ ਵੀ ਹਾਜਰ ਸਨ। ਉਹਨਾਂ ਨੇ ਦੱਸਿਆ ਕਿ ਇਸ ਦਾਨ ਹੋਏ ਸ਼ਰੀਰ ਨਾਲ ਮੈਡੀਕਲ ਦੀ ਪੜਾਈ ਕਰ ਰਹੇ ਵਿਦਆਰਥੀ ਸਿੱਖਿਆ ਗ੍ਰਹਿਣ ਕਰਨਗੇ। ਇਸ ਮੌਕੇ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਮੈਂਬਰ ਇੰਜ. ਜਸਬੀਰ ਸਿੰਘ, ਬਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here