ਨਗਰ ਨਿਗਮ ਦੇ ਸਮੂਹ ਸਟਾਫ ਨੇ ਲਗਾਈ ਠੰਡੇ-ਮਿੱਠੇ ਜੱਲ ਦੀ ਛਬੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਹੁਸ਼ਿਆਰਪੁਰ ਦੇ ਸਮੂਹ ਸਟਾਫ ਵਲੋਂ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਅੱਜ ਧੋਬੀਘਾਟ ਚੌਂਕ ਦੇ ਨਜਦੀਕ ਠੰਡੇ ਮਿੱਠੇ ਜੱਲ ਦੀ ਛਬੀਲ ਲਗਾਈ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਨੇ ਵਿਸ਼ੇਸ਼ ਤੋਂਰ ਤੇ ਹਾਜਰ ਹੋ ਕੇ ਛਬੀਲ ਦੀ ਸੇਵਾ ਨਿਭਾਈ। ਪ੍ਰਧਾਨ ਕੁਲਵੰਤ ਸੈਣੀ, ਜ਼ੋਗਿੰਦਰ ਸਿੰਘ, ਸੀਤਾ ਰਾਮ, ਜੇ.ਈ. ਪਵਨ ਕੁਮਾਰ, ਜੇ.ਈ ਅਸ਼ਵਨੀ ਸ਼ਰਮਾ, ਇੰਸਪੈਕਟਰ ਮੁਕਲ ਕੇਸਰ, ਵਿਜੈ ਕੁਮਾਰ, ਮਨੀ ਪਰਮਾਰ, ਸੋਨੂੰ ਕੌਂਡਲ, ਨਿਤੀਨ, ਜ਼ਸਪਾਲ ਸਿੰਘ ਗੋਲਡੀ, ਇੰਦਰਜੀਤ ਸਿੰਘ, ਸੰਨੀ, ਰਕੇਸ਼, ਵਿਪਨ, ਸੁਖਜਿੰਦਰ, ਅਮਨ, ਰੋਹਿਤ ਸਫਾਈ ਮਜਦੂਰ ਯੂਨੀਅਨ ਦੇ ਪ੍ਰਧਾਨ ਰਾਜ ਹੰਸ ਨੇ ਵੀ  ਇਸ ਮੌਕੇ ਤੇ ਛਬੀਲ ਦੀ ਸੇਵਾ ਨਿਭਾਈ।

Advertisements

ਮੇਅਰ ਸ਼ਿਵ ਸੂਦ ਨੇ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਸੜਕ ਤੋ ਲੰਘਦੇ ਰਾਹਗੀਰਾਂ ਨੂੰ ਠੰਡਾ ਮਿੱਠਾਂ ਜੱਲ ਪਲਾਉਣ ਦਾ ਜ਼ੋ ਉਪਰਾਲਾ ਨਗਰ ਨਿਗਮ ਦੇ ਸਮੂਹ ਸਟਾਫ ਵਲੋ ਕੀਤਾ ਗਿਆ ਹੈ ਉਹ ਬਹੁਤ ਸ਼ਲਾਘਾ ਯੋਗ ਹੈ। ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਨਗਰ ਨਿਗਮ ਦੇ ਸਮੂਹ ਸਟਾਫ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here