1 ਤੋਂ 5 ਜੂਨ ਤੱਕ ਚਲਾਏ ਵਿਸ਼ਵ ਵਾਤਾਵਰਣ ਦਿਵਸ ਮੋਕੇ ਮੇਅਰ ਸ਼ਿਵ ਸੂਦ ਨੇ ਲਗਾਏ ਪੋਦੇ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਵੱਛ ਭਾਰਤ ਮਿਸ਼ਨ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ 1 ਜੂਨ ਤੋਂ 5 ਜੂਨ 2018 ਤੱਕ ਵਿਸ਼ੇਸ਼ ਹਫਤਾ ਮਨਾਇਆ ਜਾ ਰਿਹਾ ਹੈ। ਜਿਸ ਵਿਚ ਸ਼ਹਿਰ ਦੀ ਸਫਾਈ, ਪੌਦੇ ਲਗਉਣ ਅਤੇ ਸਫਾਈ ਸੇਵਕਾਂ ਨੂੰ ਸ਼ਹਿਰ ਦਾ ਵਾਤਾਵਰਣ ਸਾਫ ਸੂਥਰਾ ਬਣਾੳਣ ਸੰਬਧੀ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਜਾਣਕਾਰੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਅੱਜ ਬੱਸ ਸੈਂਟਡ ਤੋਂ ਪ੍ਰਭਾਤ ਚੋਂਕ ਤੱਕ ਸੜਕ ਦੇ ਦੋਨੇ ਪਾਸੇ ਪੋਦੇ ਲਗਾਉਣ ਦੀ ਸ਼ੁਰੂਆਤ ਕਰਨ ਮੌਕੇ ਦਿੱਤੀ।

Advertisements

ਨਗਰ ਨਿਗਮ ਦੇ ਸ਼ਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਵਾਲਾ, ਕੋਂਸ਼ਲਰ ਬਿਕਰਮਜੀਤ ਸਿੰਘ ਕਲਸੀ, ਕੌਂਸ਼ਲਰ ਨਰਿੰਦਰ ਸਿੰਘ ਵੀ ਇਸ ਮੋਕੇ ਤੇ ਉਹਨਾ ਦੇ ਨਾਲ ਸਨ। ਉਹਨਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕੇ ਉਹ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਨਗਰ ਨਿਗਮ ਵਲੋਂ ਚਲਾਏ ਗਏ ਵਿਸ਼ੇਸ਼ ਸਫਾਈ ਅਭਿਆਨ ਅਤੇ ਪੋਦੇ ਲਗਾਉਣ ਵਿੱਚ ਆਪਣਾ ਸਹਿਯੋਗ ਦੇਣ ਤਾਂ ਜ਼ੋ ਸ਼ਹਿਰ ਦਾ ਵਾਤਾਵਰਣ ਸਾਫ ਸੂਥਰਾ ਬਣਾਇਆ ਜਾ ਸਕੇ।

ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਸੁਪਰਵਾਇਜਰ ਨਰਿੰਦਰ ਕੁਮਾਰ ਅਤੇ ਹੋਰ ਸਟਾਫ ਦੇ ਮੈਂਬਰ ਵੀ ਇਸ ਮੌਕੇ ਤੇ ਹਾਜਰ ਸਨ।

LEAVE A REPLY

Please enter your comment!
Please enter your name here