ਵੱਖ-ਵੱਖ ਪਿੰਡਾਂ ਦੇ ਮੋਹਤਵਾਰਾਂ ਨੇ ਵਿਜੈ ਸਾਂਪਲਾ ਨੂੰ ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਜੈ ਸਾਂਪਲਾ ਨੂੰ ਰਾਸ਼ਟਰੀ ਐਸ.ਸੀ. ਕਮਿਸ਼ਨ ਭਾਰਤ ਸਰਕਾਰ ਦਾ ਚੇਅਰਮੈਨ ਬਣਨ ਤੇ ਹਲਕਾ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰ ਦੇ ਮੋਹਤਵਾਰਾਂ ਵਲੋਂ ਬਲਵਿੰਦਰ ਟੂਰਾ ਸਾਬਕਾ ਸਰਪੰਚ ਗਗਨੌਲੀ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ ਅਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ.ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਨੇ ਵਿਸ਼ੇਸ਼ ਤੌਰ ਤੇ ਸ਼ਮੁਲੀਅਤ ਕੀਤੀ।

Advertisements

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਨ ਚੰਦ ਸਾਬਕਾ ਸਰਪੰਚ ਤਾਰਾਂਗੜ੍ਹ, ਸਾਲੂ ਜਹੂਰਾ ਪੰਚ, ਗਿਆਨ ਚੰਦ ਨੰਬਰਦਾਰ ਰੈਸੀਵਾਲ, ਰਾਮ ਤਾਰਾਗੜ੍ਹ, ਸੁਰਜੀਤ ਸਿੰਘ ਸਾਬਕਾ ਪੰਚ, ਮੱਸਾ ਸਿੰਘ ਪੰਚ, ਡਾ. ਜਸਵੀਰ ਸਿੰਘ, ਦਰਸ਼ਨ ਲਾਲ ਦਿਉਵਾਲ, ਰਾਹੁਲ ਸਰੋਆਂ, ਹਰਦੀਪ ਬੂਥਗੜ੍ਹ, ਗੁਰਪ੍ਰਸਾਦ ਪੰਡੋਰੀ ਬੀਬੀ, ਡਾ. ਜਗਤਾਰ ਸਿੰਘ, ਪਰਮਜੀਤ ਸਿੰਘ ਪਿਆਲਾ, ਜੋਗਿੰਦਰ ਸਿੰਘ, ਗੌਰਵ ਸਿੱਧੂ, ਮਨਜਿੰਦਰ ਸਿੰਘ ਮਨੀ, ਗਾਮਾ, ਬੀਰੂ, ਸੁਰਜੀਤ ਸਿੰਘ ਕਾਕਾ, ਮਨਜੀਤ ਸਿੰਘ, ਪਰਗਟ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here