ਪੀਰ ਬਾਬਾ ਮਦਾਰ ਸ਼ਾਹ ਜੀ ਦੇ ਸਲਾਨਾ ਮੇਲੇ ਦਾ ਪੋਸਟਰ ਜਾਰੀ

ਮਾਹਿਲਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਪਿੰਡ ਜੱਲੋਵਾਲ ਵਿਖੇ ਪੀਰ ਬਾਬਾ ਮਦਾਰ ਸ਼ਾਹ ਪ੍ਰਬੰਧਕ ਕਮੇਟੀ, ਗ੍ਰ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਦਰਬਾਰ ਪੀਰ ਬਾਬਾ ਮਦਾਰ ਸ਼ਾਹ ( ਖਾਨਗਾਹ ਵਾਲੇ ) ਜੱਲੋਵਾਲ ਵਿਖੇ 28, 29 ਤੇ 30 ਜੂਨ ਨੂੰ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਬਲਦੇਵ ਸਿੰਘ, ਕੁਲਵੰਤ ਸਿੰਘ ਸੈਣੀ, ਸਰਪੰਚ ਬਲਜੀਤ ਸਿੰਘ, ਦਲਜੀਤ ਸਿੰਘ ਕਾਲਾ, ਤਰਲੋਚਨ ਸਿੰਘ ਰਾਜੂ, ਓਮ ਪ੍ਰਕਾਸ਼, ਟੋਨੀ, ਬਿੱਲਾ, ਪਰਮਜੀਤ ਸਿੰਘ ਪੰਮਾ, ਜਰਨੈਲ ਸਿੰਘ ਪੰਚ ਵਲੋਂ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਨੇ ਦੱਸਿਆ ਕਿ 28 ਜੂਨ ਦਿਨ ਸ਼ੁੱਕਰਵਾਰ ਨੂੰ ਚਿਰਾਗ ਦੀ ਰਸਮ ਹੋਵੇਗੀ। 29 ਜੂਨ ਦਿਨ ਸ਼ਨੀਵਾਰ ਨੂੰ ਜੋਨੀ ਰੱਤੂ ਨਕਾਲ ਪਾਰਟੀ, ਪੀਰ ਝੰਡੀ ਵਾਲੇ (ਫਿਲੌਰ ਵਾਲੇ) ਨਕਲਾਂ ਪੇਸ਼ ਕਰਨਗੇ। 30 ਜੂਨ ਦਿਨ ਐਤਵਾਰ ਨੂੰ ਪੰਜਾਬ ਪ੍ਰਸਿੱਧ ਜੋੜੀ ਸੁਰਿੰਦਰ ਮਾਨ, ਕਰਮਜੀਤ ਕੰਮੋ, ਧਰਮਵੀਰ ਸ਼ੌਕੀ, ਦੋਗਾਣਾ ਜੋੜੀ ਪ੍ਰੇਮ ਹੀਰਾ, ਦੀਪਿਕਾ ਰਾਜਪੂਤ, ਰਛਪਾਲ ਪਾਲੀ ਤੇ ਦੀਪ ਸੁਖਦੀਪ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ। ਸਲਾਨਾ ਜੋੜ ਮੇਲੇ ਵਿੱਚ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਡਾ. ਜਤਿੰਦਰ ਕੁਮਾਰ ਸ਼ੋਸ਼ਲ ਮੀਡੀਆ ਇੰਚਾਰਜ਼ ਅਤੇ ਮੈਂਬਰ ਪੀ.ਪੀ.ਸੀ.ਸੀ. ਵਿਸ਼ੇਸ਼ ਤੋਰ ਤੇ ਪਹੁੰਚਣਗੇ। ਮੇਲੇ ਦੋਰਾਨ ਚਾਹ ਪਕੌੜੇ, ਛਬੀਲ ਅਤੇ ਪੀਰਾਂ ਦਾ ਲੰਗਰ ਅਤੁੱਟ ਵਰਤੇਗਾ।

LEAVE A REPLY

Please enter your comment!
Please enter your name here