ਟੈਟੂ ਦੀਵਾਨਿਆਂ ਦੇ ਲਈ ਖੁਸ਼ਖਬਰੀ: ਟਾਂਡਾ ਰੋਡ ਤੇ ਖੋਲਿਆ ਦ ਟੈਟੂ ਮੋਡ ਸਟੂਡੀਓ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਟਾਂਡਾ ਰੋਡ ਤੇ ਸ਼ਾਹੀ ਸ਼ੋਪਿੰਗ ਸੈਂਟਰ ਵਿੱਚ ਖੁੱਲੇ ਨਵੇ ਦ ਟੈਟੂ ਮੋਡ ਸਟੂਡੀਓ ਦਾ ਉਦਘਾਟਨ ਇੰਪਰੂਪਮੈਂਟ ਟਰੱਸਟ ਦੇ ਚੇਅਰਮੈਨ ਰਾਕੇਸ਼ ਕੁਮਾਰ ਮਰਵਾਹਾ, ਕਾਂਗਰਸੀ ਨੇਤਾ ਵਿਸ਼ਵਨਾਥ ਬੰਟੀ ਅਤੇ “ਦ ਸਟੈਲਰ ਨਿਊਜ਼” ਦੇ ਮੁੱਖ ਸੰਪਾਦਕ ਸੰਦੀਪ ਡੋਗਰਾ ਵੱਲੋਂ ਛੋਟੀ ਬੱਚੀ ਦੇ ਹੱਥੋਂ ਰੀਬਨ ਕੱਟਵਾ ਕੇ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਦੇ ਨਾਲ ਐਨਐਸਯੂਆਈ ਦੇ ਜਿਲਾ ਪ੍ਰਧਾਨ ਰਿਸ਼ੂ ਆਦਿਆ, ਭਗਵਾਨ ਵਾਲਮੀਕ ਸਭਾ ਦੇ ਪ੍ਰਧਾਨ ਤਰਸੇਮ ਲਾਲ ਆਦਿਆ ਬੱਬੂ, ਐਨਐਸਯੂਆਈ ਜਲੰਧਰ ਦੇ ਪ੍ਰਧਾਨ ਗੌਰਵ ਸ਼ਰਮਾ, ਸਾਗਰ ਆਦਿਆ, ਤਰਸੇਮ ਲਾਲ ਹੰਸ, ਵਿਨੋਦ ਹੰਸ, ਹੰਸ ਰਾਜ ਹੰਸ, ਗਾਗੋ ਆਦਿ ਮੌਜੂਦ ਸਨ।

Advertisements

ਇਸ ਮੌਕੇ ਤੇ ਇੰਮਪਰੂਪਮੈਂਟ ਟ੍ਰਸਟ ਦੇ ਚੇਅਰਮੈਨ ਰਾਕੇਸ਼ ਕੁਮਾਰ ਮਰਵਾਹਾ, ਕਾਂਗਰਸੀ ਨੇਤਾ ਵਿਸ਼ਵਨਾਥ ਬੰਟੀ ਅਤੇ “ਦ ਸਟੈਲਰ ਨਿਊਜ਼” ਦੇ ਮੁੱਖ ਸੰਪਾਦਕ ਸੰਦੀਪ ਡੋਗਰਾ ਨੇ ਟੈਟੂ ਮੋਡ ਸਟੂਡੀਓ ਦੇ ਮਾਲਿਕ ਗੁਰਕੀਰਤ ਨੂੰ ਵਧਾਈ ਦਿੰਦੇ ਹੋਏ ਮੇਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਕੀਰਤ ਨੇ ਆਏ ਹੋਏ ਮੁੱਖ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਟੈਟੂ ਬਣਾਉਣ ਸੰਬੰਧੀ ਵੀ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here