ਰਾਮ ਚੰਦ ਬੰਗੜ ਨੇ ਮਾਹਿਲਪੁਰ ਵਿਖੇ ਸੰਭਾਲਿਆ ਨਾਇਬ ਤਹਿਸੀਲਦਾਰ ਦਾ ਅਹੁੱਦਾ

ਮਾਹਿਲਪੁਰ (ਦ ਸਟੈਲਰ ਨਿਊਜ਼)। ਮਾਹਿਲਪੁਰ ਸਬ ਤਹਿਸੀਲ ਵਿਖੇ ਨਾਇਬ ਤਹਿਸੀਲਦਾਰ ਰਾਮ ਚੰਦ ਬੰਗੜ ਨੇ ਆਪਣਾ ਅਹੁੱਦਾ ਸੰਭਾਲਿਆ। ਇਸ ਮੇਕੇ ਸਬ ਤਹਿਸੀਲ ਦੇ ਸਮੂਹ ਸਟਾਫ, ਵਸੀਕਾ ਨਵੀਸਾਂ ਤੇ ਟਾਈਪਿਸਟਾਂ ਵਲੋਂ ਉਹਨਾਂ ਦਾ ਵਿਸ਼ੇਸ਼ ਤੋਰ ਤੇ ਸਵਾਗਤ ਕੀਤਾ ਗਿਆ।

Advertisements

ਇਸ ਮੌਕੇ ਨਾਇਬ ਤਹਿਸੀਲਦਾਰ ਰਾਮ ਚੰਦ ਬੰਗੜ ਨੇ ਕਿਹਾ ਕਿ ਮਾਹਿਲਪੁਰ ਸਬ ਤਹਿਸੀਲ ਵਿਖੇ ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸੇ ਨੂੰ ਜੇਕਰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਰਕੇਸ਼ ਕੁਮਾਰ, ਗੁਰਮੇਲ ਸਿੰਘ, ਰਾਜ ਦਵਿੰਦਰ ਸਿੰਘ, ਮੱਖਣ ਸਿੰਘ ਕੋਠੀ, ਸ਼ਮਸ਼ੇਰ ਸਿੰਘ ਸਮੇਤ ਸਬ ਤਹਿਸੀਲ ਮਾਹਿਲਪੁਰ ਦਾ ਸਟਾਫ ਹਾਜਰ ਸੀ।

LEAVE A REPLY

Please enter your comment!
Please enter your name here