ਵਿਦਿਆਰਥੀ ਹੋ ਜਾਣ ਸਾਵਧਾਨ, 107 ਵਿਦਿਅਕ ਅਦਾਰੇ ਗੈਰ-ਪ੍ਰਮਾਣਿਤ ਘੋਸ਼ਿਤ: ਕੇ.ਐਸ. ਪੰਨੂ

ਚੰਡੀਗੜ (ਦ ਸਟੈਲਰ ਨਿਊਜ਼)। ਸੂਬੇ ਦੇ ਖੇਤੀਬਾੜੀ ਨਾਲ ਸਬੰਧਤ ਵਿੱਦਿਅਕ ਕੋਰਸਾਂ ਨੂੰ ਚਲਾਉਣ ਵਾਲੇ ਅਦਾਰਿਆਂ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਸਾਵਧਾਨ ਕਰਦਿਆਂ ਪੰਜਾਬ ਸਟੇਟ ਕਾਊਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ (ਪੀ.ਐਸ.ਸੀ.ਏ.ਈ) ਦੇ ਮੈਂਬਰ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਪੀ.ਐਸ.ਸੀ.ਏ.ਈ 1 ਜਨਵਰੀ, 2020 ਤੋਂ 107 ਵਿੱਦਿਅਕ ਅਦਾਰਿਆਂ ਵੱਲੋਂ ਜਾਰੀ ਕੀਤੀਆਂ ਡਿਗਰੀਆਂ, ਡਿਪਲੋਮੇ ਤੇ ਸਰਟੀਫੀਕੇਟ ਗ਼ੈਰ-ਪ੍ਰਮਾਣਿਤ ਘੋਸ਼ਿਤ ਕਰ ਦਿੱਤੇ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਕਾਊਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ ਐਕਟ, 2017 ਦੀਆਂ ਸ਼ਰਤਾਂ ਤਹਿਤ ਇਸ ਕਾਊਂਸਲ ਦਾ ਗਠਨ ਕੀਤਾ ਗਿਆ ਹੈ। ਇਹ ਕਾਊਂਸਲ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਖੇਤੀਬਾੜੀ ਸਿੱਖਿਆ ਤੇ ਸਿਖਲਾਈ ਪ੍ਰਦਾਨ ਕਰਨ ਸਬੰਧੀ ਘੱਟੋ-ਘੱਟ ਮਾਪਦੰਡ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਨਿਸ਼ਚਤ ਕਰਨ ਲਈ ਸਮਰੱਥ ਹੈ ਅਤੇ ਖੇਤੀਬਾੜੀ ਸਿੱਖਿਆ ਅਧਾਰਿਤ ਪ੍ਰੋਗਰਾਮ ਚਲਾਉਣ ਲਈ ਸਾਰੀਆਂ ਸ਼ਰਤਾਂ ਤੇ ਮਾਪਦੰਡ ਪੂਰੀਆਂ ਕਰਦੇ ਕਾਲਜਾਂ/ਅਦਾਰਿਆਂ/ਵਿਭਾਗਾਂ ਨੂੰ ਮਾਨਤਾ ਪ੍ਰਦਾਨ ਕਰਕੇ ਖੇਤੀਬਾੜੀ ਸਿੱਖਿਆ ਨੂੰ ਨਿਯਮਤ ਕਰਨ ਵਿੱਚ ਵੀ ਇਸ ਕਾਊਂਸਲ ਦੀ ਅਹਿਮ ਭੂਮਿਕਾ ਹੈ।

Advertisements

ਉਹਨਾਂ ਦੱਸਿਆ ਐਕਟ ਦੀਆਂ ਸ਼ਰਤਾਂ ਮੁਤਾਬਕ ਖੇਤੀਬਾੜੀ ਸਬੰਧੀ ਸਿੱਖਿਆ ਪ੍ਰਦਾਨ ਕਰ ਰਹੇ ਸਾਰੇ ਅਦਾਰਿਆਂ ਵੱਲੋਂਮਾਨਤਾ, ਦਾਖ਼ਲਾ, ਸਿਲੇਬਸ ਅਤੇ ਸਟਾਫ ਸਬੰਧੀ ਸਟੇਟਸ ਰਿਪੋਰਟ 30 ਦਿਨਾਂ ਦੇ ਅੰਦਰ ਅਤੇ  ਕੰਪਲਾਇੰਸ ਰਿਪੋਰਟ 6 ਮਹੀਨਿਆਂ ਅੰਦਰ ਕਾਊਂਸਲ ਪਾਸ ਜਮਾਂ ਕਰਵਾਉਣੀਆਂ ਸਨ ਤਾਂ ਜੋ ਉਕਤ ਐਕਟ ਦੇ ਲਾਗੂ ਹੋਣ ਦੀ ਮਿਤੀ ਤੋਂ 2 ਸਾਲ ਦੇ ਅੰਦਰ ਮਾਨਤਾ ਪ੍ਰਾਪਤ ਕੀਤੀ ਜਾ ਸਕੇ। ਇਹ ਐਕਟ 2 ਜਨਵਰੀ, 2018 ਨੂੰ ਨੋਟੀਫਾਈ ਕੀਤਾ ਗਿਆ ਸੀ।

ਸ੍ਰੀ ਪੰਨੂ ਨੇ ਦੱਸਿਆ ਕਿ ਖੇਤੀਬਾੜੀ ਸਬੰਧੀ ਸਿੱਖਿਆ ਪ੍ਰਦਾਨ ਕਰ ਰਹੇ 25 ਅਦਾਰਿਆਂ ਵੱਲੋਂ ਐਕਟ ਦੀਆਂ ਸ਼ਰਤਾਂ ਦੀ ਪੂਰਤੀ ਹਿੱਤ ਸਟੇਟਸ ਰਿਪੋਰਟ ਜਮਾਂ ਕਰਵਾਈ ਕੀਤੀ  ਗਈ ਹੈ। ਪਰ ਦੇਖਣ ਵਿੱਚ ਆਇਆ ਹੈ ਕਿ ਇਹ ਅਦਾਰੇ ਐਕਟ ਦੀਆਂ ਨਿਰਧਾਰਤ ਸ਼ਰਤਾਂ ‘ਤੇ ਖਰੇ ਨਹੀਂ ਉੱਤਰਦੇ। ਇਸ ਲਈ ਜੇਕਰ ਇਹ  ਅਦਾਰੇ 31 ਦਸੰਬਰ, 2019 ਤੱਕ ਐਕਟ ਦੀਆਂ ਨਿਸ਼ਚਤ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਕਾਊਂਸਲ ਵੱਲੋਂ 1 ਜਨਵਰੀ, 2020 ਤੋਂ ਇਨ ਅਦਾਰਿਆਂ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ। ਇਹ ਅਦਾਰੇ ਹਨ ਖਾਲਸਾ ਕਾਲਜ ਗੜਦੀਵਾਲਾ, ਹੁਸ਼ਿਆਰਪੁਰ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਫ ਇਨਫਾਰਮੇਸ਼ਨ ਟੈਕਨੋਲੋਜੀ, ਛਾਪਿਆਂਵਾਲੀ, ਮਲੋਟ, ਕੇ.ਐਮ.ਐਸ ਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ, ਦਸੂਹਾ, ਸ਼ਹੀਦ ਊਧਮ ਸਿੰਘ ਕਾਲਜ ਆਫ ਰਿਸਰਚ ਐਂਡ ਟੈਕਨੋਲੋਜੀ, ਟੰਗੋਰੀ, ਮੋਹਾਲੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ, ਪੰਜਾਬ ਡਿਗਰੀ ਕਾਲਜ, ਮਹਿਮੋਆਣਾ ਕੈਂਪਸ, ਫ਼ਰੀਦਕੋਟ, ਖਾਲਸਾ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਅੰਮ੍ਰਿਤਸਰ, ਕੋਰਡੀਆ ਕਾਲਜ, ਸੰਘੋਲ, ਫਤਹਿਗੜ• ਸਾਹਿਬ, ਗੁਰੂ ਨਾਨਕ ਕਾਲਜ ਬੁਢਲਾਡਾ, ਬਰੇਟਾ-ਜਾਖਲ ਰੋਡ, ਬੁਢਲਾਡਾ, ਮਾਨਸਾ, ਮਾਤਾ ਗੁਜਰੀ ਕਾਲਜ, ਫਤਹਿਗੜ• ਸਾਹਿਬ, ਗੁਰਚਰਨ ਸਿੰਘ ਇੰਸਟੀਟਿਊਟ ਆਫ ਵੋਕੇਸ਼ਨਲ ਸਟੱਡੀਜ਼ (ਜੀ.ਸੀ.ਐਸ.ਆਈ.ਵੀ.ਐਸ) ਆਈ.ਈ.ਟੀ ਭੱਦਲ, ਨੇੜੇ  ਮੀਆਂਪੁਰ ਜ਼ਿਲਾ ਰੋਪੜ, ਖਾਲਸਾ ਕਾਲਜ, ਅੰਮ੍ਰਿਤਸਰ, ਪੰਜਾਬ ਇੰਸਟੀਟਿਊਟ ਆਫ ਮੈਨਜੇਜਮੈਂਟ ਐਂਡ ਟੈਕਨਾਲੋਜੀ, ਖੰਨਾ, ਲੁਧਿਆਨਾ, ਡੌਲਫਿਨ (ਪੀ.ਜੀ) ਕਾਲਜ ਆਫ ਸਾਇੰਸ ਐਂਡ ਐਗਰੀਕਲਚਰ, ਚੁੰਨੀ ਕਲਾਂ, ਫਤਹਿਗੜ• ਸਾਹਿਬ, ਗਲੋਬਲ ਇੰਸਟੀਚਿਊਟ ਆਫ਼ ਮਨੇਜਮੈਂਟ, ਸੋਹੀਆਂ ਖੁਰਦ, ਅੰਮ੍ਰਿਤਸਰ, ਪਬਲਿਕ ਕਾਲਜ, ਸਮਾਣਾ, ਪਟਿਆਲਾ, ਖਾਲਸਾ ਕਾਲਜ ਪਟਿਆਲਾ, ਬਡੂੰਗਰ ਰੋਡ, ਪਟਿਆਲਾ, ਬਾਬਾ ਫਰੀਦ  ਕਾਲਜ, ਮੁਕਤਸਰ ਰੋਡ, ਬਠਿੰਡਾ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਆਨੰਦਪੁਰ ਸਾਹਿਬ, ਡੀ.ਏ.ਵੀ ਯੂਨੀਵਰਸਿਟੀ, ਐਨ.ਐਚ 44, ਸਰਮਸਤਪੁਰ , ਜਲੰਧਰ, ਗੁਰੂ ਕਾਸ਼ੀ ਯੂਨੀਵਰਸਿਟੀ  ਤਲਵੰਡੀ ਸਾਬੋ, ਬਠਿੰਡਾ, ਅਕਲੀਆ ਡਿਗਰੀ ਕਾਲਜ, ਗੋਨਿਆਣਾ ਮੰਡੀ, ਜੈਤੋਂ ਰੋਡ, ਬਠਿੰਡਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ• ਸਾਹਿਬ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਪਿੰਡ ਖਿਲਾਲਾ, ਡਾਕਖਾਨਾ ਪਦੀਆਨਾ, ਜ਼ਿਲਾ ਜਲੰਧਰ ਅਤੇ ਚੰਡੀਗੜ• ਯੂਨੀਵਰਸਿਟੀ, ਮੋਹਾਲੀ।

ਇਸ ਤੋਂ ਇਲਾਵਾ, ਰਾਜ ਵਿਚ 82 ਅਜਿਹੀਆਂ ਸੰਸਥਾਵਾਂ ਹਨ ਜੋ ਕਿ ਖੇਤੀ ਵਿਗਿਆਨ ਦੇ ਖੇਤਰ ਵਿੱਚ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ, ਪਰ ਇਸ ਸਬੰਧ ਵਿੱਚ ਜਾਰੀ ਨੋਟਿਸ ਦੇ ਬਾਵਜੂਦ, ਇਨਾਂ (82 ਸੰਸਥਾਵਾਂ) ਵੱਲੋਂ ਐਕਟ ਵਿੱਚ ਨਿਰਧਾਰਤ ਸ਼ਰਤਾਂ ਮੁਤਾਬਕ ਆਪੋ-ਆਪਣੀਆਂ ਸਟੇਟਸ ਰਿਪੋਰਟਾਂ ਜਮਾਂ ਨਹੀਂ ਕਰਵਾਈਆਂ। ਉਨਾਂ ਦੱਸਿਆ ਕਿ 1 ਜਨਵਰੀ 2020 ਤੋਂ ÎਿÂਹ ਸੰਸਥਾਵਾਂ ਕਾਊਂਸਲ ਨਾਲ ਜੁੜਨ ਦੇ ਅਧਿਕਾਰ ਨੂੰ ਗਵਾਉਣ ਲਈ ਖੁਦ ਜਿੰਮੇਵਾਰ ਹੋਣਗੀਆਂ।

ਇਹਨਾਂ ਸੰਸਥਾਵਾਂ ਵਿੱਚ ਏ ਐਂਡ ਐਮ ਇੰਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ, ਪਠਾਨਕੋਟ, ਆਦੇਸ਼ ਇੰਟੀਚਿਊਟ ਆਫ਼ ਹਾਇਰ ਸਟਡੀਜ਼, ਸਦੀਕ ਰੋਡ, ਫ਼ਰੀਦਕੋਟ, ਅਕਾਲ ਡਿਗਰੀ ਕਾਲਜ, ਮਸਤੂਆਨਾ ਸਾਹਿਬ, ਸੰਗਰੂਰ, ਅਮਨ ਭੱਲਾ ਇੰਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਜੰਮੂ- ਅੰਮ੍ਰਿਤਸਰ ਹਾਈਵੇਅ, ਕੈਨਲ ਸਾਈਡ, ਕੋਟਲੀ ਡਾਕਖਾਨਾ ਝੱਕੋਲਾਰੀ, ਪਠਾਨਕੋਟ, ਅੰਮ੍ਰਿਤਸਰ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਜੀ.ਟੀ.ਰੋਡ, ਨੇੜੇ ਮਾਨਾਵਾਲਾ, ਅੰਮ੍ਰਿਤਸਰ, ਆਰੀਆ ਭੱਟ ਕਾਲਜ, ਬਰਨਾਲਾ, ਆਰੀਅਨਜ਼ ਡਿਗਰੀ ਕਾਲਜ, ਨੇਪਰਾ ਰੋਡ, ਪਟਿਆਲਾ, ਏਸ਼ੀਅਨ ਐਜੂਕੇਸ਼ਨ ਇੰਸਟੀਚਿਊਟ, ਪਟਿਆਲਾ, ਆਸਰਾ ਇੰਸਟੀਚਿਊਟ ਆਫ਼ ਐਡਵਾਂਸ ਸਟਡੀਜ਼, ਸੰਗਰੂਰ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫ਼ਤਿਹਗੜ• ਸਾਹਿਬ, ਬਾਬਾ ਖ਼ਾਜੇਨਦਾਸ ਕਾਲਜ ਆਫ਼ ਮੈਨੇਜਮੈਂਟ ਟੈਕਨੋਲੋਜੀ, ਪਿੰਡ ਤੇ ਡਾਕਘਰ ਭੁੱਟਾ, ਲੁਧਿਆਣਾ, ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਗੁਰਦਾਸਪੁਰ, ਭਾਈ ਬੇਹਲੋ ਖਾਲਸਾ ਗਰਲਜ਼ ਕਾਲਜ, ਫਾਫੜੇ ਭਾਈਕੇ, ਮਾਨਸਾ, ਭਾਈ ਗੁਰਦਾਸ ਡਿਗਰੀ ਕਾਲਜ, ਮੇਨ ਪਟਿਆਲਾ-ਸੰਗਰੂਰ ਰੋਡ, ਸੰਗਰੂਰ, ਭਾਈ ਮਹਾਂ ਸਿੰਘ ਡਿਗਰੀ ਕਾਲਜ ਆਫ਼ ਇਨਫਾਰਮੇਸ਼ਨ ਟੈਕਨੋਲੋਜੀ ਐਂਡ ਲਾਈਫ ਸਾਇੰਸਜ਼, ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ, ਬੀ.ਆਈ.ਐਸ. ਇੰਸਟੀਚਿਊਟ ਆਫ਼ ਸਾਇੰਸਜ਼ ਐਂਡ ਟੈਕਨੋਲੋਜੀ, ਪਿੰਡ ਤੇ ਡਾਕਘਰ ਗਾਗਰਾ, ਕੋਟ ਈਸੇ ਖਾਂ, ਤਹਿਸੀਲ ਐਂਡ ਜ਼ਿਲਾ ਮੋਗਾ, ਸੀ.ਜੀ.ਐਮ.ਕਾਲਜ, ਪਿੰਡ ਤੇ ਡਾਕਘਰ ਮੋਹਲਾਂ, ਤਹਿਸੀਲ ਮਲੋਟ, ਜ਼ਿਲਾ ਮੁਕਤਸਰ ਸਾਹਿਬ, ਸੀ.ਜੀ.ਸੀ. ਟੈਕਨੋਲੋਜੀ ਕੈਂਪਸ (ਮੈਨੇਜਮੈਂਟ), ਝੰਜੇੜੀ, ਮੋਹਾਲੀ, ਕੰਟੀਨੇਂਟਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਪਿੰਡ ਜਲਵੇਹੜਾ, ਜੀ.ਟੀ.ਰੋਡ (ਐਨ.ਐਚ. -1), ਡਾਕਖਾਨਾ ਨਾਬੀਪੁਰ ਜ਼ਿਲਾ ਫ਼ਤਿਹਗੜ ਸਾਹਿਬ, ਸੀ.ਟੀ. ਇੰਸਟੀਚਿਊਟ ਆਫ਼ ਹੋਸਪਿਟੈਲਿਟੀ ਮੈਨੇਜਮੈਂਟ, ਸ਼ਾਹਪੁਰ, ਜਲੰਧਰ, ਸੀ.ਟੀ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨੋਲੋਜੀ, ਮਕਸੂਦਾਂ, ਜਲੰਧਰ, ਡੀ.ਏ.ਵੀ. ਕਾਲਜ, ਅਬੋਹਰ, ਦਸ਼ਮੇਸ਼ ਖਾਲਸਾ ਕਾਲਜ, ਜ਼ੀਰਕਪੁਰ, ਮੋਹਾਲੀ, ਡੀ.ਏ.ਵੀ. ਕਾਲਜ, ਹੁਸ਼ਿਆਰਪੁਰ, ਦੇਸ਼ ਭਗਤ ਕਾਲਜ, ਬਰਡਵਾਲ, ਧੂਰੀ, ਸੰਗਰੂਰ, ਦੇਵ ਸਮਾਜ ਕਾਲਜ ਫਾਰ ਵੁਮੈਨ, ਫਿਰੋਜ਼ਪੁਰ, ਦੋਆਬਾ ਬਿਜ਼ਨਸ ਸਕੂਲ, ਘਟੌਰ, ਖਰੜ, ਗਿਆਨੀ ਕਰਤਾਰ ਸਿੰਘ ਮੈਮੋਰੀਅਲ ਗਵਰਮੈਂਟ, ਟਾਂਡਾ ਉਰਮਾੜ, ਹੁਸ਼ਿਆਰਪੁਰ, ਗੋਲਡਨ ਇੰਸਟੀਚਿਊਟ ਆਫ਼ ਮੈਨੇਜਮੇਂਟ ਐਂਡ ਟੈਕਨੋਲੋਜੀ, ਗੁਰਦਾਸਪੁਰ, ਸਰਕਾਰੀ ਬਰਜਿੰਦਰਾ ਕਾਲਜ, ਫ਼ਰੀਦਕੋਟ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ, ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ, ਲੁਧਿਆਣਾ, ਸਰਕਾਰੀ ਕਾਲਜ, ਹੁਸ਼ਿਆਰਪੁਰ, ਸਰਕਾਰੀ ਕਾਲਜ, ਸ੍ਰੀ ਮੁਕਤਸਰ ਸਾਹਿਬ, ਗੁਲਜਾਰ ਸਕੂਲ ਆਫ਼ ਮੈਨੇਜਮੈਂਟ, ਖੰਨਾ, ਗੁਰੂ ਗੋਬਿੰਦ ਸਿੰਘ ਕਾਲਜ, ਭਗਤਾ ਭਾਈਕਾ, ਬਠਿੰਡਾ, ਗੁਰੂ ਗੋਬਿੰਦ ਸਿੰਘ ਕਾਲਜ, ਤਲਵੰਡੀ ਸਾਬੋ, ਬਠਿੰਡਾ, ਗੁਰੂ ਨਾਨਕ ਕਾਲਜ ਫਿਰੋਜ਼ਪੁਰ ਕੈਂਟ, ਗੁਰੂ ਨਾਨਕ ਖਾਲਸਾ ਕਾਲਜ, ਅਬੋਹਰ, ਗੁਰੂਸੇਵਾ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨੋਲੋਜੀ, ਗੜਸ਼ੰਕਰ, ਹੁਸ਼ਿਆਰਪੁਰ, ਇਨੋਸੈਂਟ ਹਰਟਸ ਗਰੁੱਪ ਆਫ਼ ਇੰਸਟੀਚਿਊਸ਼ਨਸ, ਲੋਹਰਾਂ, ਜਲੰਧਰ, ਜੇ.ਯੂ.ਐਸ.ਐਸ. ਇੰਸਟੀਚਿਊਟ, ਪਿੰਡ ਤੇ ਡਾਕਘਰ ਸੇਖਵਾਂ, ਜ਼ਿਲਾ ਗੁਰਦਾਸਪੁਰ, ਜਸਦੇਵ ਸਿੰਘ ਸੰਧੂ ਡਿਗਰੀ ਕਾਲਜ, ਕੌਲੀ, ਪਟਿਆਲਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ, ਕੇ.ਸੀ.ਸਕੂਲ ਆਫ਼ ਮੈਨੇਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਸ, ਨਵਾਂ ਸ਼ਹਿਰ, ਕਿੰਗਜ਼ ਡਿਗਰੀ ਕਾਲਜ, ਬਰਨਾਲਾ, ਐਮ.ਕੇ. ਇੰਸਟੀਚਿਊਟ ਆਫ਼ ਮੈਨੇਜਮੇਂਟ ਐਂਡ ਟੈਕਨੋਲੋਜੀ, ਪਿੰਡ ਸੋਹੀਆਂ ਖੁਰਦ, ਬਟਾਲਾ ਰੋਡ, ਅੰਮ੍ਰਿਤਸਰ, ਮਹਾਰਾਜਾ ਰਣਜੀਤ ਸਿੰਘ ਕਾਲਜ, ਬੁਰਜਾਂ ਬਾਈ ਪਾਸ, ਮਲੋਟ, ਸ੍ਰੀ ਮੁਕਤਸਰ ਸਾਹਿਬ, ਮਾਲਵਾ ਕਾਲਜ, ਬਠਿੰਡਾ, ਮਾਲਵਾ ਇੰਸਟੀਚਿਊਟ ਆਫ਼ ਹਾਇਰ ਸਟਡੀਜ਼, ਸਾਦੁੱਲੇਵਾਲਾ, ਜ਼ਿਲਾ ਮਾਨਸਾ, ਮੀਰੀ ਪੀਰੀ ਖਾਲਸਾ ਕਾਲਜ, ਭਦੌਰ, ਬਰਨਾਲਾ, ਮਾਡਰਨ ਗਰੁੱਪ ਆਫ਼ ਕਾਲਜਿਸ (ਮੈਨੇਜਮੈਂਟ), ਮੁਕੇਰੀਆਂ, ਨੈਸ਼ਨਲ ਕਾਲਜ, ਭੀਖੀ, ਜ਼ਿਲਾ ਮਾਨਸਾ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ, ਪੀ.ਸੀ.ਟੀ.ਈ. ਗਰੁੱਪ ਆਫ਼ ਇੰਸਟੀਚਿਊਟਸ, ਫਿਰੋਜ਼ਪੁਰ ਰੋਡ, ਬੱਦੋਵਾਲ ਕੈਂਟ ਨੇੜੇ, ਝਾਂਡੇ, ਲੁਧਿਆਣਾ, ਪੰਜਾਬ ਕਾਲਜ ਆਫ਼ ਕਾਮਰਸ ਐਂਡ ਐਗਰੀਕਲਚਰ, ਸਰਕੱਪੜਾ, ਚੁੰਨੀ ਕਲਾਂ, ਫ਼ਤਿਹਗੜ• ਸਾਹਿਬ, ਆਰ.ਪੀ.ਸੀ. ਡਿਗਰੀ ਕਾਲਜ, ਬਠਿੰਡਾ, ਰੈਡੀਕਲ ਬਿਜਨਸ ਸਕੂਲ, ਪਿੰਡ ਤੇ ਡਾਕਘਰ ਥਾਂਡੇ, ਖੱਪਰਖੇਰੀ, ਜ਼ਿਲਾ ਅੰਮ੍ਰਿਤਸਰ, ਰਿਆਤ ਬਾਹਰਾ ਇੰਸਟੀਚਿਊਟ ਆਫ਼ ਮੈਨੇਜਮੈਂਟ, ਬੋਹਾਂ, ਹੁਸ਼ਿਆਰਪੁਰ, ਰਿਆਤ ਇੰਸਟੀਚਿਊਟ ਆਫ਼ ਮੈਨੇਜਮੈਂਟ, ਰੈਲਮਾਜਰਾ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਰੋਪੜ ਇੰਸਟੀਚਿਊਟ ਆਫ਼ ਮੈਨੇਜਮੇਂਟ ਐਂਡ ਟੈਕਨੋਲੋਜੀ, ਸ਼ੇਖੂਪੁਰ, ਰੋਪੜ, ਸ. ਸੁਖਜਿੰਦਰ ਸਿੰਘ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨੋਲੋਜੀ, ਗੁਰਦਾਸਪੁਰ, ਐਸ.ਜੀ.ਜੀ.ਐਸ. ਖਾਲਸਾ ਕਾਲਜ ਮਾਹਿਲਪੁਰ, ਹੁਸ਼ਿਆਰਪੁਰ, ਐਸ.ਐਸ. ਕਾਲਜ ਫ਼ਾਰ ਗਰਲਜ਼, ਭੀਖੀ, ਮਾਨਸਾ, ਐਸ.ਐਸ.ਡੀ. ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ, ਬਠਿੰਡਾ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁੱਖਾਨੰਦ (ਮੋਗਾ), ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ, ਮੋਗਾ ਰੋਡ, ਐਨ.ਐਚ.- 95, ਫਿਰੋਜ਼ਪੁਰ, ਸ੍ਰੀ ਗੁਰੂ ਅਰਜਨ ਦੇਵ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨੋਲੋਜੀ, ਧਾਰੀਵਾਲ, ਗੁਰਦਾਸਪੁਰ, ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ, ਪਿੰਡ ਪੰਧੇਰ, ਅੰਮ੍ਰਿਤਸਰ, ਸ੍ਰੀ ਸਾਈਂ ਇਕਬਾਲ ਕਾਲਜ ਆਫ਼ ਮੈਨੇਜਮੇਂਟ ਐਂਡ ਇਨਫਾਰਮੇਸ਼ਨ ਟੈਕਨੋਲੋਜੀ, ਬਧਾਣੀ, ਸੇਂਟ ਸੋਲਜਰ ਇੰਸਟੀਚਿਊਟ ਆਫ਼ ਬਿਜਨਸ ਮੈਨੇਜਮੈਂਟ ਐਂਡ ਐਗਰੀਕਲਚਰ, ਐਨ.ਆਈ.ਟੀ., ਜਲੰਧਰ, ਸੁਖਜਿੰਦਰ ਇੰਸਟੀਚਿਊਟ ਆਫ਼ ਕੰਪਿਊਟਰ ਸਾਇੰਸਜ਼ ਐਂਡ ਮੈਨੇਜਮੈਂਟ, ਪਿੰਡ ਤੇ ਡਾਕਘਰ ਦੁਨੇਰਾ, ਤਹਿਸੀਲ ਧਾਰ ਕਲਾਂ, ਜ਼ਿਲਾ ਪਠਾਨਕੋਟ, ਸਵਾਮੀ ਸਰਵਾਨੰਦ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੋਕਨੋਲੋਜੀ, ਨੇੜੇ ਦਿਆਨੰਦ ਮੱਠ, ਜੀ.ਟੀ.ਰੋਡ, ਦੀਨਾਨਗਰ, ਜ਼ਿਲਾ ਗੁਰਦਾਸਪੁਰ, ਸਵਾਮੀ ਵਿਵੇਕਾਨੰਦ ਫੈਕਲਟੀ ਆਫ਼ ਇਨਫਾਰਮੇਸ਼ਨ ਐਂਡ ਬਿਜਨਸ ਮੈਨੇਜਮੈਂਟ, ਰਾਮਨਗਰ, ਬਨੂੜ, ਪਟਿਆਲਾ ਅਤੇ ਸਵਾਮੀ ਵਿਵੇਕਾਨੰਦ ਫੈਕਲਟੀ ਆਫ਼ ਟੈਕਨੋਲੋਜੀ ਐਂਡ ਮੈਨੇਜਮੈਂਟ ਚੰਡੀਗੜ• ਪਟਿਆਲਾ ਕੌਮੀ ਮਾਰਗ, ਸੈਕਟਰ 8, ਰਾਮਨਗਰ, ਬਨੂੜ, ਤਹਿਸੀਲ ਰਾਜਪੁਰਾ, ਜ਼ਿਲ ਪਟਿਆਲਾ, ਤਾਰਾ ਵਿਵੇਕ ਕਾਲਜ, ਗੱਜਣਮਾਜਰਾ, ਸੰਗਰੂਰ, ਤਵੀ ਕਾਲਜ, ਸ਼ਾਹਪੁਰ ਕੰਡੀ, ਤਹਿਸੀਲ ਧਾਰ ਕਲਾਂ, ਜਿਲਾ ਪਠਾਨਕੋਟ, ਦ ਰਾਇਲ ਗਰੁੱਪ ਆਫ ਕਾਲਜਿਜ਼, ਭੋਡੇਵਾਲ, ਜਿਲਾ ਮਾਨਸਾ, ਯੂਨੀਵਰਸਲ ਕਾਲਜ, ਬੱਲੋਪੁਰ, ਮੋਹਾਲੀ, ਯੂਨੀਵਰਸਟੀ ਪ੍ਰੋਫੈਸ਼ਨਲ ਕਾਲਜ ਆਫ਼ ਐਜੂਕੇਸ਼ਨ, ਆਦਮਪੁਰ, ਫ਼ਤਿਹਗੜ• ਸਾਹਿਬ, ਵਾਹਿਗੁਰੂ ਕਾਲਜ, ਅਬੋਹਰ ਅਤੇ ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਦਗੜ• ਸ਼ਾਮਲ ਹਨ।

ਸ੍ਰੀ ਪੰਨੂ ਨੇ ਕਿਹਾ ਕਿ ਇਨਾਂ ਸੰਸਥਾਵਾਂ ਵਿੱਚ ਖੇਤੀਬਾੜੀ ਸਿੱਖਿਆ ਵਿੱਚ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਲਈ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਇਨਾਂ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਲਈ ਆਪ ਜਿੰਮੇਵਾਰ ਹੋਣਗੇ ਕਿਉਂਕਿ ਐਕਟ ਦੀਆ ਧਾਰਾਵਾਂ ਦੀ ਪਾਲਣਾ ਵਿੱਚ ਅਸਫ਼ਲ ਹੋਣ ਕਰਕੇ ਇਹ ਸੰਸਥਾਵਾਂ ਨਾਨ-ਐਫੀਲੀਏਟਡ/ ਨਾਨ-ਅਪਰੂਵਡ ਮੰਨੀਆਂ ਜਾਣਗੀਆਂ, ਜਿਸ ਕਾਰਨ ਇਹਨਾਂ ਸੰਸਥਾਵਾਂ ਵਲੋਂ ਜਾਰੀ ਕੀਤੇ ਡਿਗਰੀ/ ਡਿਪਲੋਮੇ ਸਰਟੀਫਿਕੇਟ ਨੂੰ ਪ੍ਰਮਾਣਿਤ ਨਹੀਂ ਮੰਨਿਆ ਜਾਵੇਗਾ।

LEAVE A REPLY

Please enter your comment!
Please enter your name here