ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੁਸਤਕ ਮੇਲਾ ਆਯੋਜਿਤ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਵਿਦਿਆਰਥੀਆਂ ਅੰਦਰ ਪੁਸਤਕ ਪ੍ਰੇਮ ਨੂੰ ਜਗਾਉਣਾ ਅਤੇ ਪੁਸਤਕਾਂ ਦੀ ਵਿਸ਼ਾਲ ਦੁਨੀਆਂ ਤੋਂ ਜਾਣੂ ਕਰਵਾਉਣ ਲਈ ਅਤੇ ਭਵਿੱਖ ਲਈ ਸਾਹਿਤਿਕ ਚੇਟਕ ਲਗਾਉਣ ਦੇ ਉਦੇਸ਼ ਨਾਲ ਸਰਕਾਰੀ ਮਿਡਲ ਸਕੂਲ ਸ਼ੇਰਪੁਰ ਗੁਲਿੰਡ ਵਿਖੇ ਸਕੂਲ ਮੁਖੀ ਵਿਜੈ ਕਲਸੀ ਦੀ ਰਹਿਨੁਮਾਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ  ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ। ਜ਼ਿਲਾ ਨਵਾਂਸ਼ਹਿਰ ਤੋਂ ਪੁਸਤਕ ਬਾਬੇ ਦੇ ਨਾਮ ਤੋਂ ਮਸ਼ਹੂਰ ਜਸਵੀਰ ਬੇਗਮਪੁਰੀ ਨੇ ਵਿਦਿਆਰਥੀਆਂ ਨੂੰ ਪੁਸਤਕ ਚੁਣਨ ਦੀ ਕਲਾ ਬਾਰੇ ਦੱਸਿਆ ਕਿ ਆਪਣੀ ਰੁਚੀ ਅਨੂਸਾਰ ਚੁਣੋ ਅਤੇ ਫਿਰ ਖਰੀਦੋ। ਸਕੂਲ ਮੁੱਖੀ ਵਿਜੇ ਕਲਸੀ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਭਵਿੱਖ ਦੇ ਚੰਗੇ ਨਾਗਰਿਕ ਨੂੰ ਚੰਗਾ ਸਾਹਿਤ ਜ਼ਰੂਰ ਪੜਣਾ ਚਾਹੀਦਾ ਹੈ।

Advertisements

ਜੇਕਰ ਹਰ ਵਿਦਿਆਰਥੀ ਅਪਣੀ ਪੁਸਤਕ ਦੂਜੇ ਵਿਦਿਆਰਥੀ ਨਾਲ ਵਟਾ ਕੇ ਪੜੇ ਤਾਂ ਹਰ ਵਿਦਿਆਰਥੀ ਕੋਲ ਗਿਆਨ ਦਾ ਭੰਡਾਰ ਹੋ ਜਾਵੇ। ਸੰਦੀਪ ਕੁਮਾਰ ਨੇ ਲਾਈਬ੍ਰੇਰੀ ਦੀ ਸਹੀ ਵਰਤੋਂ ਅਤੇ ਪੁਸਤਕ ਪੜਣ ਅਤੇ ਸੰਭਾਲ ਬਾਰੇ ਦੱਸਿਆ। ਅਧਿਆਪਕਾਂ, ਵਿਦਿਆਰਥੀਆਂ ਅਤੇ ਐਸ.ਐਮ.ਸੀ ਮੈਂਬਰਾਂ ਨੇ ਬੜੇ ਉਤਸਾਹ ਨਾਲ ਕਿਤਾਬਾਂ ਖਰੀਦੀਆਂ। ਕਈਆਂ ਨੇ ਕਹਾਣੀਆਂ, ਕਿਸੇ ਨੇ ਡਰਾਇੰਗ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੇ ਸੁੰਦਰ ਲਿਖਾਈ ਦੀਆਂ ਕਿਤਾਬਾਂ ਖਰੀਦੀਆਂ। ਇਸ ਮੌਕੇ ਅਭਿਮਨਯੂ, ਸਰਬਜੀਤ ਕੌਰ, ਦਵਿੰਦਰ ਕੌਰ, ਜੋਗਿੰਦਰਪਾਲ,  ਇੰਦੂ ਬਾਲਾ ਆਦਿ ਵੀ ਹਾਜ਼ਰ ਹੋਏ।

LEAVE A REPLY

Please enter your comment!
Please enter your name here