ਪੰਜਾਬ ਵਿੱਚ ਬੇਰੁਜਗਾਰੀ ਤੇ ਚਿੱਟੇ ਦਾ ਆਇਆ ਪਿਆ ਹੈ ਹੜ੍ਹ: ਕਰੀਮਪੁਰੀ

ਹੋਸ਼ਿਆਪੁਰ (ਦ ਸਟੈਲਰ ਨਿਊਜ਼)। ਬਸਪਾ ਆਗੂ ਦਿਨੇਸ਼ ਪੱਪੂ ਦੀ ਅਗਵਾਈ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਚੌਕ ਬੱਸ ਸਟੈਂਡ ਵਿਖੇ 26 ਜਨਵਰੀ ਨੂੰ ਸੰਵਿਧਾਨ ਦਿਵਸ ਦੇ ਰੂਪ ਵਿਚ ਮਨਾਇਆ ਗਿਆ । ਇਸ ਮੋਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸ. ਅਵਤਾਰ ਸਿੰਘ ਕਰੀਮਪੁਰੀ ਮੈਂਬਰ ਸਾਬਕਾ ਮੈਂਬਰ ਰਾਜ ਸਭਾ ਨੇ ਝੰਡੇ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਵਿਚ ਜਿੱਥੇ ਬੇਰੁਜਗਾਰੀ ਦੇ ਨਾਲ ਨਾਲ ਚਿੱਟੇ ਦਾ ਬ ਹੜ੍ਹ ਆਇਆ ਹੋਇਆ ਹੈ । ਅੱਜ ਪੰਜਾਬ ਦੇ ਵਿਚ ਬੇਰੁਜਗਾਰੀ ਦੇ ਕਾਰਨ ਲੋਕ ਰੋਟੀ ਪਾਣੀ ਤੋਂ ਬੀ ਤੰਗ ਹੋ ਰਹੇ ਹਨ ।ਪੰਜਾਬ ਦੇ ਨੌਜਵਾਨ ਚਿੱਟੇ ਦੀ ਭੇੜ ਚੱਰ ਰਹੇ ਹਨ ।

Advertisements

ਅਵਤਾਰ ਸਿੰਘ ਕਰੀਮਪੁਰੀ ਨੇ ਅੰਬੇਡਕਰ ਚੌਕ ਵਿੱਚ ਲਹਿਰਾਇਆ ਤਿਰੰਗਾ

ਅੱਜ ਦੇਸ਼ ਦੇ ਵਿਚ ਮਨੂੰਵਾਦੀ ਸੋਚ ਦੀਆਂ ਸਰਕਾਰਾਂ ਚਲ ਰਹੀਆਂ ਹਨ ਜੋ ਸੰਵਿਧਾਨ ਨੂੰ ਸਹੀ ਤਰ੍ਹਾਂ ਨਹੀ ਲਾਗੂ ਕਰ ਰਹੀਆ । ਸੰਵਿਧਾਨ ਸਹੀ ਤਰ੍ਹਾਂ ਨਹੀ ਲਾਗੂ ਹੋਣ ਕਰਕੇ ਗਰੀਬਾਂ ਦੇ ਘਰ ਤੋੜੇ ਜਾ ਰਹੇ ਹਨ।ਲੋਕਾਂ ਨੂੰ ਨਸ਼ੇ ਵਲ ਧਕਿਆ ਜਾ ਰਿਹਾ ਹੈ ।ਵੱਡੇ ਵੱਡੇ ਘਰਾਣੇ ਦੇ ਲੋਕ ਸਰਕਾਰਾਂ ਨਾਲ ਮਿਲੀ ਭਗਤ ਕਰਕੇ ਬੈਂਕ ਦੇ ਪੈਸੇ ਲੇ ਕੇ ਬਾਹਰਲੇ ਦੇਸ਼ਾਂ ਵਿੱਚ ਨੱਠ ਰਹੇ ਹਨ । ਜਏ ਅਸੀ ਚਾਹੁੰਦੇ ਹਾਂ ਸੰਵਿਧਾਨ ਸਹੀ ਤਰੀਕੇ ਨਾਲ ਲਾਗੂ ਹੋਵੇ ਤਾਂ ਭੈਣ ਕੁਮਾਰੀ ਮਾਇਆਵਤੀ ਦੇ ਹੱਥ ਮਜ਼ਬੂਤ ਕੀਤੇ ਜਾਣ ।

ਬਦਲਾਅ ਆਲੀ ਸਰਕਾਰ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ । ਨਾ ਤਾਂ ਏਨਾ ਨੇ ਮਹਿਲਾਵਾਂ ਨੂੰ 1000 ₹ ਦੇਣ ਦਾ ਵਾਅਦਾ ਪੂਰਾ ਕੀਤਾ ਨਾ ਹੀ ਚਿੱਟੇ ਤੇ ਨੱਥ ਪਾਈ । ਬਦਲਾਅ ਆਲੀ ਸਰਕਾਰ ਨੂੰ ਚਲਦਾ ਕਰਕੇ ਬਸਪਾ ਦੀ ਸਰਕਾਰ ਲਿਆਈਏ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼. ਦਲਜੀਤ ਰਾਇ ਜਿਲਾ ਪ੍ਰਧਾਨ ਬਸਪਾ, ਗੁਰਲਾਲ ਸੈਲਾ, ਗੁਰਨਾਮ ਚੌਧਰੀ , ਸੁਖਦੇਵ ਬਿੱਟਾ,ਮਦਨ ਬੈਂਸ, ਵਰਿੰਦਰ ਵਧਣ ਸ਼ਹਰੀ ਪ੍ਰਧਾਨ ਬਸਪਾ,ਬੀਬੀ ਮਹਿੰਦਰ ਕੌਰ , ਵਿੰਦਰ ਸਰੋਆ ਉਪ ਪ੍ਰਧਾਨ ਟਾਈਗਰ ਫੋਰਸ ਪੰਜਾਬ, ਨਿਸ਼ਾਨ ਚੌਧਰੀ , ਡਾਕਟਰ. ਰਤਨ ਚੰਦ, ਰੇਨੂੰ ਲੱਧੜ ,ਮਨੀਸ਼ ਬੁਲਾਵਾੜੀ, ਗੁਰਪ੍ਰੀਤ ਸੋਨੀ ,ਸੋਨੂ ਸਿੰਗੜੀਵਾਲਾ ,ਦਰਸ਼ਨ ਲੱਧੜ ,ਵਿਜੈ ਖਾਨਪੁਰੀ, ਵਿਜੈ ਬੱਸੀ ਖਵਾਜੂ,ਓਂਕਾਰ ਸਿੰਘ ਨਲੋਈਆਂ ,ਰੰਧਾਵਾ ਸਿੰਘ,ਜੋਨੀ ਵੋਹਰਾ,ਸਤੀਸ਼ ਪਾਲ,ਮੋਹਨ ਲਾਲ,ਚਰਨਜੀਤ ਚੰਨੀ ,ਸੰਜੀਵ ਲਾਡੀ, ਗੁਰਸ਼ਾਨ ਰਾਯਲ , ਮਨੀਸ਼ ਬੱਸੀ ਖਵਾਜੂ , ਜਗਮੋਹਨ ਸੱਜਣਾ ,ਸੋਹਣ ਲਾਲ,ਗੁਰਪ੍ਰੀਤ ਰਿੱਕੀ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here