8 ਤੋਂ 23 ਜੁਲਾਈ ਤੱਕ ਮਾਨਇਆ ਜਾਵੇਗਾ ਤੀਬਰ ਦਸਤ ਰੋਕੂ ਪੰਦਰਵਾੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਤੀਬਰ ਦਸਤ ਰੋਕੂ ਪੰਦਰਵਾੜੇ ਦੋਰਾਨ ਦਸਤਾਂ ਨਾਲ ਹੋਣ ਵਾਲੀਆ ਮੌਤਾਂ ਦੀ 0% ਦਰ ਦੇ ਉਦੇਸ਼ ਨਾਲ ਜੀਵਨ ਰੱਖਿਅਕ ਗੋਲ ਜਿੰਕ ਦੀ ਮਹੱਤਤਾਂ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਇਹ ਪੰਦਰਵਾੜਾਂ 8 ਜੁਲਾਈ ਤੋ 23 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ । ਇਸ ਦੋਰਾਨ ਸਮੂਹ ਸਿਹਤ ਸੰਸਥਾਵਾਂ ਤੇ ਉ.. ਆਰ. ਐਸ. ਜਿੰਕ ਕਾਰਨਰ ਬਣਾ ਕੇ ਘਰ ਵਿੱਚ ਜੀਵਨ ਰੱਖਿਅਕ ਘੋਲ ਤਿਆਰ ਕਰਨ ਦੀ ਵਿਧੀ ਦਸ ਕੇ ਦਸਤਾਂ ਦੋਰਾਨ ਸਾਭ ਸੰਭਾਲ ਬਾਰੇ ਜਾਗਰੂਕ ਕੀਤਾ ਜਾਵੇਗਾ।

Advertisements

ਇਹ ਜਾਣਕਾਰੀ ਸਿਵਲ ਸਰਜਨ ਡਾ.ਜਸਬੀਰ ਸਿੰਘ ਵੱਲੋ ਜਿਲੇ ਦੇ ਪੈਰਾ ਮੈਡੀਕਲ ਸੁਪਰਵਾਈਜਰ ਸਟਾਫ ਦੀ ਵਿਸ਼ੇਸ਼ ਮੀਟੰਗ ਵਿੱਚ ਦਿੱਤੀ ਗਈ । ਜਿਲਾ ਟੀਕਾਕਰਨ ਅਫਸਰ ਡਾ. ਜੀ. ਐਸ. ਕਪੂਰ ਨੇ ਦੱਸਿਆ ਇਸ ਪੰਦਰਵਾੜੇ ਮੁਹਿੰਮ ਬਾਰੇ ਸਮੂਹ ਸਟਾਫ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ । ਆਸ਼ਾ ਵਰਕਰਾਂ ਵੱਲੋ ਘਰ-ਘਰ ਜਾ ਕੇ ਉ. ਆਰ. ਐਸ. ਘੋਲ ਦੇ ਪੈਕਟ ਵੰਡਣ ਦੇ ਨਾਲ-ਨਾਲ ਸਾਫ ਸਫਾਈ ਬਾਰੇ ਜਾਗਰੂਕ ਕੀਤਾ ਜਵੇਗਾ ।

ਮੀਟਿੰਗ ਵਿੱਚ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਜਿੰਦਰ ਰਾਜ ਨੇ ਦੱਸਿਆ ਕਿ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਦੇ ਮੋਕੇ ਤੇ ਸਮੂਹ ਸਿਹਤ ਸੰਸਥਾਵਾਂ ਤੇ ਸੈਮੀਨਾਰ ਲਗਾਕੇ ਵੱਧਦੀ ਦੀ ਅਬਾਦੀ ਤੇ ਪਰਿਵਾਰ ਨਿਯੋਜਨ ਗਤੀ ਵਿਧੀਆ ਕੀਤੀਆਂ ਜਾਣਗੀਆਂ । ਇਸ ਮੋਕੇ ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ ਆਦਿ ਵੀ ਹਾਜਰ ਸਨ ।

LEAVE A REPLY

Please enter your comment!
Please enter your name here