ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ ਯੂਨੀਅਨ ਦੀ ਮੰਗਾਂ ਨੂੰ ਲੈ ਕੇ ਹੜਤਾਲ ਚੌਥੇ ਦਿਨ ਵੀ ਜਾਰੀ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ ਯੂਨੀਅਨ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੋਰਾਨ ਕਲਮ ਛੋੜ ਹੜਤਾਲ 4 ਦਿਨ ਵਿੱਚ ਸ਼ਾਮਿਲ ਹੋ ਗਈ ਹੈ। ਪਰ ਪੰਜਾਬ ਸਰਕਾਰ ਦੇ ਕੰਨਾਂ ਤੇ ਅੱਜੋ ਜੂੰ ਨਹੀ ਸਰਕੀ ਇਹਨਾਂ  ਗੱਲਾ ਦਾ ਪਗਟਾਵਾਂ ਕਰਦੇ ਹੋਏ ਮਨਿਸਟੀਰੀਅਲ ਸਟਾਫ ਸਿਹਤ ਵਿਭਾਗ ਦੇ ਪ੍ਰਧਾਨ ਨਵਦੀਪ ਸਿੰਘ ਲਾਡੀ ਸਬੋਧਨ ਕਰਦੇ ਹੋਏ ਕਿਹਾ ਕਿ  ਪੰਜਾਬ  ਸਰਕਾਰ ਵੱਲੋ ਮੰਨੀਆਂ ਹੋਈਆ,  ਹੱਕੀ ਅਤੇ ਜਾਇਜ ਮੰਗਾਂ ਮੰਨ ਕੇ ਮੁਕਰ ਗਈ ਹੈ । ਹੁਣ ਪੰਜਾਬ ਦੇ ਮਨਿਸਟੀਰੀਅਲ ਕਾਮੇ ਚੁਪ ਨਹੀ ਬੈਠਣਗੇ । ਇਸ ਮੋਕੇ ਉਹਨਾਂ ਦੱਸਿਆ ਕਿ ਸੀਨੀਅਰ ਸਹਾਇਕ ਤੋ ਸੁਪਰਡੈਟ ਗ੍ਰੇਡ ਟੂ ਦੀ ਪੱਦ ਉਨਤੀ ਲਈ ਤਜਰਬਾ 8 ਸਾਲ ਤੋ ਘੱਟਾ ਕੇ 5 ਸਾਲ ਕਰਨਾ , ਮੈਡੀਕਲ ਰਿਵਾਰਸਮੈਟ ਬਿੱਲ ਸਿਵਲ ਸਰਜਨ ਪੱਧਰ ਤੇ 25000 ਤੋ ਵੱਧਾ ਕੇ 2 ਲੱਖ ਰੁਪਏ ਕਰਨਾ , ਬੀ ਕੈਟਗਰੀ ਦੇ ਅਧਿਕਾਰੀਆ ਨੂੰ 4,9,14 ਏ. ਸੀ. ਪੀ. ਦੀ. ਪਾਵਰ ਸਿਵਲ ਸਰਜਨ ਪੱਧਰ ਤੇ ਦੇਣਾ ।

Advertisements

ਸਿਵਲ ਸਰਜਨ ਨਾਲ ਮੌਜੂਦਾ ਸਟਾਨੋ ਦੀ ਪੋਸਟ ਸੀਨੀਅਰ ਸਕੇਲ ਸਟੈਨੋ ਗ੍ਰਫਰ ਵਿੱਚ ਅੱਪ ਗ੍ਰੇਡ ਕਰਨਾ,  ਬਾਈਓਮੈਟਰਿਕ ਹਾਜਰੀ ਸੈਲਰੀ ਨਾਲ ਜੋੜਨ ਤੋ ਪਹਿਲਾ ਸਿਸਿਟਿਮ ਦੀਆ ਖਾਮੀਆ ਦੂਰ ਕਰਨਾ ਰਹਿੰਦੇ ਡੀ.ਏ ਦੀਆਂ ਕਿਸਤਾਂ ਮਨਜੂਰ ਕਰਨੀਆ ਆਦਿ ਮੰਗਾਂ ਸਰਕਾਰ ਮੰਨੀਆਂ ਹੋਈਆਂ । ਇਸ ਮੋਕੇ ਉਹਨਾਂ ਪੰਜਾਬ ਸਰਕਾਰ ਨੂੰ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਮੁਲਜਾਮਾਂ ਦੀਆਂ ਮੰਗਾਂ ਨਹੀ ਮੰਨਦੀ ਤਾਂ ਮੁਲਜਮ ਯੂਨੀਅਨ ਵੱਲੋ ਸੰਘਰਸ਼  ਨੂੰ ਹੋਰ ਤੇਜ ਕੀਤਾ ਜਾਵੇਗਾ ਤੇ ਇਸ ਦੀ ਸਾਰੀ ਜਿਮੇਵਾਰੀ ਸਰਕਾਰ ਦੀ ਹੋਵੇਗੀ ।

ਇਸ ਮੋਕੇ ਸੁਪਰਡੈਟ ਰਜਿੰਦਰ ਕੋਰ,  ਨਿਰਮਲ ਸਿੰਘ,  ਸੁਖਵਿੰਦਰ ਕੋਰ, ਭੁਪਿੰਦਰ ਸਿੰਘ,  ਸੁਮਨ ਸੇਠੀ, ਰਿਧੂ, ਸੰਜੀਵ ਕੁਮਾਰ,  ਆਸ਼ਾ ਰਾਣੀ, ਕਮਲ ਜੋਤੀ, ਮਨਦੀਪ,  ਦਵਿੰਦਰ ਭੱਟੀ, ਗੁਰਵਿੰਦਰ ਸ਼ਾਨੇ, ਸੇਵਾ ਸਿੰਘ, ਦਵਿੰਦਰ ਕੋਰ, ਮਨੋਹਰ ਲਾਲ, ਪ੍ਰਿੰਸ,  ਸਤਪਾਲ ਪੀ.ਟੂ. ਸਿਵਲ ਸਰਜਨ  ਆਦਿ ਹਾਜਰ ਰਹੇ ।

LEAVE A REPLY

Please enter your comment!
Please enter your name here