27 ਅਗਸਤ ਦੇ ਧਰਨੇ ਵਿੱਚ ਬਲਾਕ ਮਾਹਿਲਪੁਰ ਵਲੋਂ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ 

ਮਾਹਿਲਪੁਰ (ਦ ਸਟੈਲਰ ਨਿਊਜ਼)। ਮਨਰੇਗਾ ਵਰਕਰ ਯੂਨੀਅਨ ਵਲੋਂ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਲੈ ਕੇ 27 ਅਗਸਤ ਨੂੰ ਡੀ.ਸੀ. ਦਫਤਰ ਹੁਸ਼ਿਆਰਪੁਰ ਵਿਖੇ ਵਿਸ਼ਾਲ ਧਰਨੇ ਵਿੱਚ ਬਲਾਕ ਮਾਹਿਲਪੁਰ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਧਰਨੇ ਬਾਰੇ ਜਾਣਕਾਰੀ ਦਿੰਦੇ ਹੋਏ ਮਨਰੇਗਾ ਵਰਕਰ ਯੂਨੀਅਨ ਦੀ ਪ੍ਰਧਾਨ ਸੁਰਿੰਦਰ ਕੌਰ ਮੁੱਗੇਵਾਲ ਨੇ ਦੱਸਿਆ ਕਿ ਧਰਨੇ ਨੂੰ ਕਾਮਯਾਬ ਕਰਨ ਲਈ ਪਿੰਡਾਂ ਦੀਆਂ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Advertisements

ਜਾਣਕਾਰੀ ਦਿੰਦੇ ਹੋਏ ਪ੍ਰਿੰ. ਪਿਆਰਾ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਮਨਰੇਗਾ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਵਰਕਰਾਂ ਨੂੰ ਅੱਤ ਦੀ ਮਹਿੰਗਾਈ ਵਿੱਚ ਕੁੱਝ ਕੁ ਦਿਨਾਂ ਦਾ ਰੁਜਗਾਰ ਦੇ ਕੇ ਵਧੇਰੇ ਰੁਜਗਾਰ ਦੇਣ ਦਾ ਢੰਡੋਰਾ ਪਿਟਿਆ ਜਾ ਰਿਹਾ ਹੈ। ਵਰਕਰ ਮੰਗ ਕਰ ਰਹੇ ਹਨ ਕਿ ਪੂਰੇ ਸਾਲ ਦਾ ਕੰਮ ਦੇਣਾ ਯਕੀਨੀ ਬਣਾਇਆ ਜਾਵੇ। ਵਰਕਰਾਂ ਨੂੰ ਕੰਮ ਕਰਨ ਲਈ ਲੌੜੀਂਦੇ ਔਜਾਰ ਦਿੱਤੇ ਜਾਣ। ਮਨਰੇਗਾ ਵਰਕਰ ਦੀ ਦਿਹਾੜੀ 500 ਰੁਪਏ ਪ੍ਰਤੀ ਦਿਨ ਕੀਤੀ ਜਾਵੇ।

ਵਰਕਰਾਂ ਨੂੰ ਕੇਂਦਰ ਸਰਕਾਰ ਦੀ ਇਮਾਰਤ ਤੇ ਨਿਰਮਾਣ ਕਰਮਚਾਰੀ ਸਕੀਮ ਤਹਿਤ ਰਜਿਸਟਰਡ ਕਰਕੇ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਰਾਜਵਿੰਦਰ ਕੌਰ, ਬਿਮਲਾ ਰਾਣੀ, ਅਮਰਜੀਤ ਕੌਰ, ਤ੍ਰਿਪਤਾ ਦੇਵੀ, ਸਰੋਜ ਰਾਣੀ, ਮਨਜੀਤ ਕੌਰ, ਨੀਲਮ ਰਾਣੀ, ਕਿਰਨ, ਮਲਕੀਤ ਕੌਰ, ਸੁਰਜੀਤ ਕੌਰ, ਬਲਜਿੰਦਰ ਕੌਰ, ਪਿੰਕੀ, ਕਮਲਜੀਤ ਕੌਰ, ਕਮਲੇਸ਼ ਕੌਰ, ਅਵਤਾਰ ਸਿੰਘ, ਸਰੋਜ ਰਾਣੀ, ਪੈਨਸ਼ਨਰ ਆਗੂ ਸਤਪਾਲ ਲੱਠ ਹਾਜਰ ਸਨ। 

LEAVE A REPLY

Please enter your comment!
Please enter your name here