ਖੰਨਾ ਨੂੰ ਡਾਕਟਰ ਆਫ ਲਿਟ ਦੀ ਉਪਾਧੀ ਮਿਲਣ ਤੇ ਜੇਜੋਂ ਵਾਸੀਆਂ ਨੇ ਮਨਾਈ ਖੁਸ਼ੀ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਿੱਕਮ ਯੂਨੀਵਰਸਿਟੀ ਵਲੋਂ ਅਵਿਨਾਸ਼ ਰਾਏ ਖੰਨਾ ਨੂੰ ਡਾਕਟਰ ਆਫ ਲਿਟਰੇਚਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੀ ਖੁਸ਼ੀ ਵਿੱਚ ਉਹਨਾਂ ਦੇ ਜੱਦੀ ਪਿੰਡ ਕਸਬਾ ਜੇਜੋਂ ਦੁਆਬਾ ਵਿਖੇ ਪ੍ਰਾਚੀਨ ਮੰਦਰ ਬਾਬਾ ਔਗੜ ਫਤਹਿ ਨਾਥ ‘ਚ ਪਿੰਡ ਵਾਸੀਆਂ ਨੰਬਰਦਾਰ ਪ੍ਰਵੀਨ ਸੋਨੀ ਮੈਂਬਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ, ਅਸ਼ਵਨੀ ਖੰਨਾ, ਤਾਰਾ ਚੰਦ, ਬੀ.ਡੀ. ਸ਼ਰਮਾ, ਯਸ਼ਪਾਲ, ਸ਼ੰਟੀ, ਪਵਨਦੀਪ, ਜੋਲੀ, ਰਤਨ ਚੰਦ, ਪੰਡਤ ਕਾਲਾ, ਸਾਬਕਾ ਸਰਪੰਚ ਕੁਲਵਿੰਦਰ ਕੌਰ, ਪੰਚ ਨਵਜੋਤ ਸਿੰਘ ਬੈਂਸ, ਪੰਚ ਉਮ ਪ੍ਰਕਾਸ਼, ਪੰਚ ਗੀਤਾ ਰਾਣੀ, ਪੰਚ ਰੇਨੂੰ ਬਾਲਾ, ਰਕੇਸ਼ ਕੁਮਾਰ, ਗੋਲੂ, ਮੈਡਮ ਬਲਵਿੰਦਰਜੀਤ ਕੌਰ, ਉੂਸ਼ਾ ਰਾਣੀ, ਰਜਵੰਤ ਕੌਰ, ਮਮਤਾ ਢਿਲੋਂ, ਰਾਜ ਰਾਣੀ, ਪੁਸ਼ਪਾ, ਸੰਤੋਸ਼ ਕੁਮਾਰੀ, ਬਿਮਲਾ ਦੇਵੀ, ਪੂਜਾ ਸ਼ਰਮਾ, ਲਲਿਤਾ ਸੂਦ, ਪ੍ਰਧਾਨ ਸੁਰਿੰਦਰ ਖੰਨਾ, ਜਗਮੋਹਣ ਖੰਨਾ, ਬਿੱਟੂ ਜੈਨ ਵਲੋਂ ਪੇੜੇ ਵੰਡ ਕੇ ਖੁਸ਼ੀ ਮਨਾਈ ਗਈ।

Advertisements

ਇਸ ਮੌਕੇ ਨੰਬਰਦਾਰ ਪ੍ਰਵੀਨ ਸੋਨੀ ਨੇ ਕਿਹਾ ਕਿ ਅਵਿਨਾਸ਼ ਰਾਏ ਖੰਨਾ ਵਲੋਂ ਕੀਤੀ ਹੋਈ ਮਿਹਨਤ ਕਰਕੇ ਉਹਨਾਂ ਨੂੰ ਡਾਕਟਰ ਆਫ ਲਿਟ ਦੀ ਉਪਾਧੀ ਮਿਲੀ ਹੈ ਜਿਸ ਨਾਲ ਪੂਰੇ ਇਲਾਕੇ ਦਾ ਮਾਣ ਵਧਿਆ ਹੈ। 

LEAVE A REPLY

Please enter your comment!
Please enter your name here