ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਵਿਦਿਆਰਥੀਆਂ ਦੇ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ

logo latest

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ- ਜਤਿੰਦਰ ਪ੍ਰਿੰਸ। ਪਿਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਨਿਰੋਲ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਹੁਸ਼ਿਆਰਪੁਰ ਜੋਨ ਵਲੋਂ ਸਕੂਲ ਵਿਦਿਆਰਥੀਆਂ ਦੇ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ ਗਿਆ। ਇਸ ਮੌਕੇ ਜੋਨਲ ਪ੍ਰਧਾਨ ਨਵਪ੍ਰੀਤ ਸਿੰਘ ਮੰਡਿਆਲਾ, ਜੋਨਲ ਸਕੱਤਰ ਸ ਬਹਾਦਰ ਸਿੰਘ ਸਿੱਧੂ, ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦੇ ਡਾਇਰੈਕਟਰ ਸ ਹਰਵਿੰਦਰ ਸਿੰਘ ਨੰਗਲ ਈਸ਼ਰ, ਸ ਅਮਰੀਕ ਸਿੰਘ ਕਬੀਰਪੁਰ ਨੇ ਦੱਸਿਆ ਕਿ ਸਕੂਲ ਵਿਦਿਆਰਥੀਆਂ ਦਾ ਇਹ ਨੈਤਿਕ ਸਿੱਖਿਆ ਇਮਤਿਹਾਨ ਤਿੰਨ ਦਰਜਿਆ ਕਰਵਾਇਆ ਗਿਆ ਹੈ ਅਤੇ ਇਸ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ, ਸਰਟੀਫਿਕੇਟ ਅਤੇ ਨਕਦ ਇਨਾਮ ਦਿੱਤੇ ਜਾਣਗੇ।

Advertisements

ਜਿਸ ਤਹਿਤ ਪਹਿਲੇ ਦਰਜੇ ਵਿੱਚ ਕਮਲਜੋਤ ਸਿੰਘ ਰੇਹਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡੇ ਫਤਿਹ ਸਿੰਘ ਨੇ ਪਹਿਲਾ, ਅੰਗਦਵੀਰ ਸਿੰਘ ਅਕਾਲ ਅਕੈਡਮੀ ਧੁੱਗਾ ਕਲਾਂ ਨੇ ਦੂਜਾ, ਜਸਲੀਨ ਕੌਰ ਅਕਾਲ ਅਕੈਡਮੀ ਧੁੱਗਾ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੇ ਦਰਜੇ ਵਿੱਚ ਗੁਰਨੂਰ ਕੌਰ ਸੈਣੀਬਾਰ ਸੀਨੀਅਰ ਸੈਕੰਡਰੀ ਸਕੂਲ ਬੁੱਲੋਵਾਲ ਨੇ ਪਹਿਲਾ, ਮਹਿਤਾਬ ਸਿੰਘ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਜੱਬੜ ਨੇ ਦੂਜਾ ਅਤੇ ਅਰਮਾਨਪ੍ਰੀਤ ਸਿੰਘ ਅਕਾਲ ਅਕੈਡਮੀ ਧੁੱਗਾ ਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ।

ਇਸੇ ਤਰਾਂ ਤੀਜੇ ਦਰਜੇ ਵਿੱਚ ਜਸਪ੍ਰੀਤ ਕੌਰ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਸਕੂਲ ਚੇਲਾ ਮਖਸੂਸਪੁਰ ਨੇ ਪਹਿਲਾ, ਅਮਨਜੋਤ ਕੌਰ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਜੱਬੜ ਨੇ ਦੂਜਾ ਅਤੇ ਸ਼ਾਲੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰ ਭਾਈਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

LEAVE A REPLY

Please enter your comment!
Please enter your name here