ਸਾਂਝਾ ਮੁਲਾਜਮ ਮੰਚ ਵਲੋਂ ਕੀਤੇ ਜਾ ਰਹੇ ਰੋਸ਼ ਮਾਰਚ ਵਿੱਚ ਮਨਿਸਟੀਰੀਅਲ ਮੁਲਾਜਮ ਵੀ ਹੋਣਗੇ ਸ਼ਾਮਿਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਵਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀ ਦਸਿਆ ਗਿਆ ਕਿ ਮਿਤੀ 14.10.2019 ਨੂੰ ਸਾਝਾਂ ਮੁਲਾਜਮ ਮੰਚ ਪੰਜਾਬ ਅਤੇ ਯੂ.ਟੀ ਵੱਲੋਂ ਵਿਧਾਨ ਸਭਾ ਹਲਕਾ ਮੁਕੇਰੀਆਂ ਵਿੱਚ ਜੋ ਰੋਸ਼ ਮਾਰਚ ਦਾ ਪ੍ਰੋਗਰਾਮ ਉਲੀਕਿਆਂ ਗਿਆ ਹੈ, ਉਸ ਵਿੱਚ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਮੁਲਾਜਮ ਸ਼ਮੂਲੀਅਤ ਕਰਨਗੇ।

Advertisements

ਡੀ.ਸੀ ਦਫਤਰ ਵਲੋਂ ਵਿਕਰਮ ਆਦਿਆ ਦੀ ਅਗਵਾਈ ਵਿੱਚ ਇਰੀਗੇਸ਼ਨ ਤੋਂ ਜਸਵੀਰ ਸਿੰਘ ਧਾਮੀ ਦੀ ਅਗਵਾਈ ਵਿੱਚ, ਕਰ ਅਤੇ ਆਬਕਾਰੀ ਵਿਭਾਗ ਤੋਂ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ, ਖੇਤੀਬਾੜੀ ਦਫਤਰ ਤੋਂ ਪਵਨ ਕੁਮਾਰ ਦੀ ਅਗਵਾਈ ਵਿਚ, ਸਿਵਲ ਸਰਜਨ ਦਫਤਰ ਤੋਂ ਰਜਿੰਦਰ ਕੌਰ ਦੀ ਅਗਵਾਈ ਵਿੱਚ, ਲੋਕ ਨਿਰਮਾਣ ਵਿਭਾਗ ਵੱਲੋਂ ਸਤਨਾਮ ਸਿੰਘ ਦੀ ਅਗਵਾਈ ਅਤੇ ਸਿੱਖਿਆ ਵਿਭਾਗ ਵੱਲੋਂ ਰਵਿੰਦਰ ਸਿੰਘ ਟਾਂਡਾ ਦੀ ਅਗਵਾਈ ਵਿੱਚ ਕਾਫਲੈ ਰੈਲੀ ਵਿੱਚ ਸ਼ਾਮਲ ਹੋਣਗੇ।

ਉਹਨਾਂ ਦੱਸਿਆ ਕਿ ਰੈਲੀ ਵਿਚ ਜਾਣ ਵਾਲੇ ਮੁਲਾਜਮ ਅੱਜ ਹੀ ਆਪਣੇ ਵਿਭਾਗੀ ਜੱਥੇਬੰਦੀ ਦੇ ਪ੍ਰਧਾਨ ਨਾਲ ਸੰਪਰਕ ਕਰਨ ਜਾਂ ਫਿਰ ਆਪਣੇ ਨਿਜੀ ਵਾਹਨ ਰਾਹੀ ਰੈਲੀ ਵਿੱਚ ਪਹੁੰਚ ਕੇ ਰੈਲੀ ਨੂੰ ਮਜਬੂਤ ਕਰਣ ਲਈ ਆਪਣਾ ਯੋਗਦਾਨ ਪਾਉਣ।

LEAVE A REPLY

Please enter your comment!
Please enter your name here