ਰੋਡਵੇਜ ਰਿਟਾਇਰਡ ਇੰਮਪਲਾਈਜ਼ ਨੇ ਰਤਨ ਭਾਰਦਵਾਜ ਨੂੰ ਦਿੱਤੀ ਸ਼ਰਧਾਂਜਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਪੰਜਾਬ ਰੋਡਵੇਜ ਰਿਟਾਇਰਡ ਇੰਮਪਲਾਈਜ਼ ਐਸੋਸੀਏਸ਼ਨ (ਰਜਿ.) ਹੁਸ਼ਿਆਰਪੁਰ ਦੀ ਮੀਟਿੰਗ ਬੱਸ ਸਟੈਂਡ ਵਿਖੇ ਪ੍ਰਧਾਨ ਗਿਆਨ ਸਿੰਘ ਠੱਕਰਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸ਼ੁਰੂ ਹੋਣ ਤੇ ਇਸ ਜੱਥੇਬੰਦੀ ਦੇ ਬਾਨੀ ਸਵ: ਰਤਨ ਚੰਦ ਭਾਰਦਵਾਜ ਦੀ ਚੌਥੀ ਬਰਸੀ ਅਤੇ ਇਸ ਜੱਥੇਬੰਦੀ ਦੇ ਵਾਈਸ ਪ੍ਰਧਾਨ ਮਹਿੰਦਰ ਸਿੰਘ ਜਲੋਵਾਲ ਦੇ 16 ਸਾਲ ਦੇ ਬੇਟੇ ਦੀ ਅਚਾਨਕ ਸਕੂਲ ਵਿੱਚ ਪੜਦੇ-ਪੜਦੇ ਬੈਂਚ ਤੇ ਬੈਠਿਆ ਦੀ ਮੌਤ ਹੋ ਗਈ ਸੀ। ਜਿਸ ਸੰਬੰਧ ਵਿੱਚ ਦੋ ਮਿੰਟ ਦਾ ਮੋਨ ਰੱਖ ਕੇ ਉਹਨਾਂ ਨੂੰ ਸ਼ਰਧਾਜਲੀ ਦਿੱਤੀ ਗਈ। ਸਵ: ਭਾਰਦਵਾਜ ਜੀ ਨੂੰ ਸ਼ਰਧਾਜਲੀ ਦੇਣ ਸਮੇਂ ਉਹਨਾਂ ਦੇ ਵੱਡੇ ਸਪੁੱਤਰ ਲੈਕਚਰਾਰ ਰਵਿੰਦਰ ਕੁਮਾਰ ਭਾਰਦਵਾਜ ਅਤੇ ਬਾਕੀ ਪਰਿਵਾਰ ਵੀ ਉਚੇਚੇ ਤੋਰ ਤੇ ਇਸ ਸ਼ਰਧਾਜਲੀ ਦੇਣ ਦੇ ਮੌਕੇ ਤੇ ਹਾਜਰ ਹੋਇਆ। ਸਾਰੀ ਜੱਥੇਬੰਦੀ ਦੇ ਮੈਂਬਰਾਂ ਨੇ ਇਸ ਗੱਲ ਦਾ ਪ੍ਰਣ ਲਿਆ ਕਿ ਸਵ: ਭਾਰਦਵਾਜ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਇਸ ਜੱਥੇਬੰਦੀ ਲਈ ਤਨੋਂ ਮਨੋਂ ਅਤੇ ਧਨੋਂ ਕੰਮ ਕਰਨਗੇ। ਸਾਰੀ ਜੱਥੇਬੰਦੀ ਨੇ ਉਹਨਾਂ ਦੀ ਅਚਾਨਕ ਮੌਤ ਤੇ ਦੁੱਖ ਪ੍ਰਗਟ ਕੀਤਾ।

Advertisements

ਪ੍ਰਧਾਨ ਗਿਆਨ ਸਿੰਘ ਠੱਕਰਵਾਲ ਨੇ ਰਤਨ ਚੰਦ ਭਾਰਦਵਾਜ ਦੇ ਕੰਮਾਂ ਦੀ ਸ਼ਲਾਘਾ ਕਰਦਿਆ ਦੱਸਿਆ ਕਿ ਭਾਰਦਵਾਜ ਸਾਹਿਬ ਇੱਕ ਨਿਡਰ ਅਤੇ ਹਿੰਮਤ ਵਾਲਾ ਲੀਡਰ ਸੀ। ਜੋ ਕਿ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਹਮੇਸ਼ਾ ਸ਼ੰਘਰਸ਼ੀਲ ਰਹਿੰਦੇ ਸੀ। ਠੱਕਰਵਾਲ ਨੇ ਦੱਸਿਆ ਕਿ ਅੱਜ ਦੀ ਸਰਕਾਰ ਮੁਲਾਜਮਾਂ ਪ੍ਰਤੀ ਵਫਾਦਾਰ ਨਹੀਂ ਹੈ। ਹਰ ਮਹਿਕਮਾ ਪ੍ਰਾਈਵੇਟ ਕੀਤਾ ਜਾ ਰਿਹਾ ਹੈ। ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਡੀ.ਏ.ਦੀਆਂ ਕਿਸ਼ਤਾਂ ਅਤੇ ਪਿਛਲੇ ਡੀ.ਏ.ਦੇ ਬਕਾਏ ਖਾਲੀ ਖਜਾਨੇ ਦੇ ਬਹਾਨੇ ਦੱਬੀ ਬੈਠੀ ਹੈ। ਹਰ ਮਹਿਕਮੇਂ ਦਾ ਮੁਲਾਜਮ ਅਤੇ ਪੈਨਸ਼ਨਰ ਇਸ ਸਰਕਾਰ ਤੋਂ ਦੁੱਖੀ ਹੋ ਕੇ ਇਸ ਨੂੰ ਚੱਲਦਾ ਕਰਨ ਤੇ ਰਾਜੀ ਹੈ। ਸ਼੍ਰੀ ਠੱਕਰਵਾਲ ਨੇ ਚੈਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੈਅ ਕਮਿਸ਼ਨ ਦੀ ਰਿਪੋਰਟ ਡੀ.ਏ. ਦੇ ਬਕਾਏ ਅਤੇ ਡੀ.ਏ. ਦੀਆਂ ਕਿਸ਼ਤਾਂ ਅਤੇ ਹੋਰ ਮੁਲਾਜਮਾਂ ਦੀਆਂ ਭੱਖਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਇਹ ਜੱਥੇਬੰਦੀ ਬਾਕੀ ਜੱਥੇਬੰਦੀਆਂ ਨਾਲ ਰਲ ਕੇ ਅਰਥੀ ਫੂਕ ਮਜਾਰੇ ਕਰਨ ਲਈ ਮਜਬੂਰ ਹੋਵੇਗੀ।

-ਐਸੋਸੀਏਸ਼ਨ ਨੇ ਸਰਕਾਰ ਨੂੰ ਜਲਦ ਮੰਗਾਂ ਪੂਰੀਆਂ ਕਰਣ ਦੀ ਕੀਤੀ ਅਪੀਲ

ਇਸ ਤੋਂ ਬਾਅਦ ਇਸ ਜੱਥੇਬੰਦੀ ਦੇ ਚੈਅਰਮੈਨ ਰਣਜੀਤ ਸਿੰਘ ਮੁਲਤਾਨੀ ਨੇ ਭਾਰਦਵਾਜ ਜੀ ਨੂੰ ਸ਼ਰਧਾਜਲੀ ਦੇਣ ਉਪਰੰਤ ਸਰਕਾਰ ਤੋਂ ਇਹ ਮੰਗ ਕੀਤੀ ਕਿ ਮੁਲਾਜਮਾਂ ਨੂੰ ਮੈਡੀਕਲ ਕੈਸ਼ਲੈਸ ਸਕੀਮ ਅਧੀਨ ਲਿਆਂਦਾ ਜਾਵੇ। ਰਿਟਾਇਰਡ ਕਰਮਚਾਰੀ ਅਤੇ ਉਸਦੀ ਪਤਨੀ ਨੂੰ ਸਰਕਾਰੀ ਬੱਸਾਂ ਵਿੱਚ ਫ੍ਰੀ ਸਫਰ ਕਰਨ ਦੀ ਆਗਿਆ ਦਿੱਤੀ ਜਾਵੇ। 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਮਹਿਕਮਿਆਂ ਵਿੱਚ ਖਾਲੀ ਅਸਾਮੀਆਂ ਭਰੀਆਂ ਜਾਣ। ਮੁਲਾਜਮਾਂ ਦੇ ਮੈਡੀਕਲ ਬਿੱਲਾਂ ਦੀ ਪੂਰਤੀ ਪਹਿਲ ਦੇ ਅਧਾਰ ਤੇ ਕੀਤੀ ਜਾਵੇ। ਨਵੇਂ ਆਏ ਮੈਂਬਰ ਗੁਰਦੀਪ ਸਿੰਘ ਭੁਲੇਵਾਲ ਰਾਠਾਂ ਐਨ.ਆਰ.ਆਈ. ਨੂੰ ਮੋਮੈਂਟੋ ਅਤੇ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਲੈਕਚਰਾਰ ਰਵਿੰਦਰ ਕੁਮਾਰ ਭਾਰਦਵਾਜ ਨੇ ਵਿਸ਼ਵਾਸ਼ ਦੁਆਇਆ ਕਿ ਉਹ ਆਪਣੇ ਪਿਤਾ ਜੀ ਦੀ ਤਰਾਂ ਹੀ ਇਸ ਜੱਥੇਬੰਦੀ ਲਈ ਪੂਰਾ ਸਹਿਯੋਗ ਦੇਣਗੇ।

ਇਸ ਮੀਟਿੰਗ ਨੂੰ ਰਜਿੰਦਰ ਸਿੰਘ ਅਜਾਦ, ਅਵਤਾਰ ਸਿੰਘ ਝਿੱਗੜ, ਜਨਰਲ ਸਕੱਤਰ ਗਿਆਨ ਸਿੰਘ ਭਲੇਠੂ, ਗੁਰਬਖਸ਼ ਸਿੰਘ ਸੁਪਰਡੈਂਟ, ਪੰਡਿਤ ਜਗਦੀਸ਼ ਐਸ.ਐਸ., ਰਣਜੀਤ ਸ਼ਰਮਾ, ਸਰਪੰਚ ਸੋਹਣ ਲਾਲ ਬੱਸੀ ਬੱਲੋਂ, ਯੋਧ ਸਿੰਘ, ਪ੍ਰੇਮ ਸਿੰਘ ਡਵਿੱਡਾ, ਕਰਤਾਰ ਸਿੰਘ, ਗੁਪਾਲ ਕ੍ਰਿਸ਼ਨ, ਪਰਮਜੀਤ ਬਿਹਾਲਾ, ਸ਼੍ਰੀ ਮਹਿੰਦਰ ਕੁਮਾਰ, ਸ਼ਿਵ ਲਾਲ, ਸਰਵਣ ਸਿੰਘ, ਇੰਦਰਮੋਹਣ ਬਾਲੀ, ਹਰਬੰਸ ਸਿੰਘ ਬੈਂਸ, ਸੰਤੋਖ ਸਿੰਘ, ਸੋਮ ਨਾਥ, ਗੁਰਮੀਤ ਸਿੰਘ, ਕਰਨੈਲ ਸਿੰਘ, ਜੇ.ਆਰ.ਭਾਟੀਆਂ ਨੰਗਲ ਨੇ ਵੀ ਮੀਟਿੰਗ ਨੂੰ ਸੰਬੋਧਿਨ ਕੀਤਾ। ਅਗਲੀ ਮੀਟਿੰਗ 15-11-2019 ਨੂੰ ਹੋਵੇਗੀ।

LEAVE A REPLY

Please enter your comment!
Please enter your name here