ਹਲੇੜ ਸਕੂਲ ਬਣਿਆ ਜਿਲ੍ਹੇ ਦਾ ਸਰਵਉੱਤਮ ਮਿਡਲ ਸਕੂਲ਼,ਪੰਜਾਬ ਭਰ ਵਿੱਚ ਚੌਥੇ ਨੰਬਰ, ਸਰਕਾਰ ਵਲੋਂ 5 ਲੱਖ ਰੁਪਏ ਦੀ ਰਾਸ਼ੀ ਜਾਰੀਰੁ ਦੀ ਰਾਸ਼ੀ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਮਿਡਲ ਸਮਾਰਟ ਸਕੂਲ ਹਲੇੜ੍ਹ ਤੋਂ ਜਾਰੀ ਪੈ੍ਰਸ ਨੋਟ ਰਾਹੀਂ ਸਕੂਲ ਮੁੱਖੀ ਰਾਮ ਭਜਨ ਚੌਧਰੀ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਪੰਜਾਬ ਰਾਹੀਂ ਕਰਵਾਈ ਗਈ ਗੇ੍ਰਡਿੰਗ 2020-21 ਦੀ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਸਰਕਾਰੀ ਮਿਡਲ ਸਮਾਰਟ ਸਕੂਲ ਹਲੇੜ ਬਲਾਕ ਤਲਵਾੜਾ (ਹੁਸ਼ਿਆਰਪੁਰ) ਨੇ ਜਿਲ੍ਹੇ ਹੁਸ਼ਿਆਰਪੁਰ ਦੇ ਮਿਡਲ ਸਕੂਲਾਂ ਵਿੱਚ ਪਹਿਲਾਂ ਸਥਾਨ ਹਾਸਲ ਕਰਕੇ ਜਿਲ੍ਹੇ ਦਾ ਸਰਵਉੱਤਮ ਮਿਡਲ ਸਕੂਲ਼ ਅਤੇ ਪੰਜਾਬ ਭਰ ਵਿੱਚ ਚੌਥੇ ਨੰਬਰ ਤੇ ਰਿਹਾ ਹੈ।ਇਸ ਦੇ ਇਨਾਮ ਵਜੌਂ ਪੰਜਾਬ ਸਰਕਾਰ ਵੱਲੌਂ ਸਕੂਲ ਨੂੰ 5 ਲੱਖ ਰੁ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ।ਇਸ ਮੋਕੇ ਤੇ ਅੱਜ ਦਸੂਹਾ ਹਲਕਾ ਵਿਧਿਅਕ ਐਮ. ਐਲ. ਏ. ਅਰੂਣ ਡੋਗਰ ਜੀ ਸਕੂਲ ਪਹੁੰਚੇ ਅਤੇ ਸਮੂਹ ਸਟਾਫ ਨੂੰ ਸਮਾਨਿਤ ਕਰਦਿਆ ਹੋਇਆ ਕਿਹਾ ਕਿ ਸਰਕਾਰੀ ਮਿਡਲ ਸਮਾਰਟ ਸਕੂਲ ਹਲੇੜ੍ਹ ਦੇ ਚੇਅਰਮੈਨਉਰਮਲਾ ਦੇਵੀ ਜੀ ਦੀ ਅਗਵਾਈ ਵਿੱਚ ਸਕੂਲ ਕਮੇਟੀ ਅਤੇ ਸਟਾਫ ਵੱਲੌਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਲੰਬੇ ਸਮੇਂ ਤੌਂ ਸਕੂਲ਼ ਸੁਧਾਰ ਲਈ ਕੀਤੇ ਜਾ ਰਹੇ ਯਤਨਾਂ ਕੀਤੇ ਜਾ ਰਹੇ ਸਨ ਜਿਸ ਦੇ ਨਤੀਜੇ ਵਜੋਂ ਇਹ ਸਕੂਲ ਜਿਲ੍ਹੇ ਹੁਸ਼ਿਆਰਪੁਰ ਦੇ ਮਿਡਲ ਸਕੂਲਾਂ ਵਿੱਚ ਪਹਿਲਾਂ ਸਥਾਨ ਹਾਸਲ ਕਰਕੇ ਜਿਲ੍ਹੇ ਦਾ ਸਰਵਉੱਤਮ ਮਿਡਲ ਸਕੂਲ਼ ਅਤੇ ਪੰਜਾਬ ਭਰ ਵਿੱਚ ਚੌਥੇ ਨੰਬਰ ਤੇ ਰਿਹਾ।ਦਸੂਹਾ ਹਲਕਾ ਵਿਧਿਅਕ ਐਮ. ਅਲੈ. ਏ. ਅਰੂਣ ਡੋਗਰ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੌ ਲਗਾਤਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸੁਧਾਰ ਲਈ ੳਤੇ ਸਮੇਂ ਦੇ ਅਨੁਸਾਰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਨਤੀਜੇ ਵਜੌਂ ਜਿਲ੍ਹੇ ਹੁਸ਼ਿਆਰਪੁਰ ਸਹਿਤ ਪੂਰੇ ਪੰਜਾਬ ਦੇ ਸਰਕਾਰੀ ਸਕੂਲ ਸਮਾਰਟ ਬਣ ਚੁੱਕੇ ਹਨ।

Advertisements

ਇਸ ਸਮੇਂ ਬਲਾਕ ਨੋਡਲ ਅਫਸਰ ਵਿਆਸ ਦੇਵ ਜੀ ਨੇ ਕਿਹਾ ਕਿ ਸਕੂਲ ਇਨਚਾਰਜ ਰਾਮ ਭਜਨ ਚੌਧਰੀ ਜੀ ਪਿਛਲੇ ਸਮੇਂ ਦੌਰਾਨ ਸਕੂਲ਼ ਸਟਾਫ ਵਲੌਂ ਦਿਨ ਰਾਤ ਅਣਥੱਕ ਮਿਹਨਤ ਕੀਤੀ ਗਈ ਹੈ ਜਿਸ ਦੇ ਨਤੀਜੇ ਵਜੋਂ ਸਰਕਾਰੀ ਮਿਡਲ ਸਮਾਰਟ ਸਕੂਲ ਹਲੇੜ ਬਲਾਕ ਤਲਵਾੜਾ ਬਣਿਆ ਜਿਲ੍ਹੇ ਹੁਸ਼ਿਆਰਪੁਰ ਦਾ ਸਰਵਉੱਤਮ ਮਿਡਲ ਸਕੂਲ਼ ਅਤੇ ਪੰਜਾਬ ਭਰ ਵਿੱਚ ਚੌਥੇ ਨੰਬਰ ਪ੍ਰਾਪਤ ਕਰਕੇ ਪੂਰੇ ਜਿਲ੍ਹੇ ਦੇ ਮਾਣ ਵਿੱਚ ਵਾਧਾ ਕੀਤਾ ਹੈ।
ਚੇਅਰਮੈਨ ਉਰਮਲਾ ਦੇਵੀ ਜੀ ਨੇ ਇਸ ਸਮੇਂ ਸਕੂਲ ਨੂਂ 5 ਲੱਖ ਸੀ ਇਨਾਮ ਰਾਸ਼ੀ ਲਈ ਪੰਜਾਬ ਸਰਕਾਰ ਅਤੇ ਦਸੂਹਾ ਹਲਕਾ ਵਿਧਿਅਕ ਐਮ. ਅਲੈ. ਏ. ਅਰੂਣ ਡੋਗਰ ਜੀ ਦਾ ਧੰਨਵਾਦ ਕਰਦਿਆਂ ਦਸਿਆ ਕਿ ਸਕੂਲ ਇਨਚਾਰਜ ਸ੍ਰੀ ਰਾਮ ਭਜਨ ਚੌਧਰੀ ਜੀ ਪਿਛਲੇ ਸਮੇਂ ਦੌਰਾਨ ਸਕੂਲ਼ ਸਟਾਫ ਵਲੌਂ ਦਿਨ ਰਾਤ ਅਣਥੱਕ ਮਿਹਨਤ ਕੀਤੀ ਗਈ ਹੈ ,ਜਿਸ ਵਿੱਚ ਅਧਿਆਪਕਾਂ ਦੇ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਵੱਲੌਂ ਇਸ ਕੰਮ ਵਿੱਚ ਪੂਰਾ ਸਹਿਯੋਗ ਪਿਆ ਗਿਆ ਹੈ।
ਸਕੂਲ ਮੁੱਖੀ ਰਾਮ ਭਜਨ ਚੌਧਰੀ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਸਿੱਖਿਆ ਸੱਕਤਰ ਕ੍ਰਿਸ਼ਨ ਕੁਮਾਰ ਜੀ ਦੀ ਦਿਸ਼ਾ ਨਿਰਦੇਸ਼ ਅਤੇ ਜਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਰਕੇਸ਼ ਕੁਮਾਰ ਜੀ,ਬਲਾਕ ਨੋਡਲ ਅਫਸਰ ਸ਼੍ਰੀ ਵਿਆਸ ਦੇਵ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਮਿਡਲ ਸਮਾਰਟ ਸਕੂਲ ਹਲੇੜ੍ਹ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੌ ਜਾਰੀ ਵੱਖ ਵੱਖ ਗ੍ਰਾਂਟ ਦੇ ਨਾਲ ਨਾਲ ਸਕੂਲ ਅਧਿਆਪਕਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਮਾਰਟ ਸਕੂਲ ਬਣ ਚੁੱਕਾ ਹੈ।ਇਸ ਸਕੂਲ ਵਿੱਚ ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਸਿੱਖਿਆ ਤੇ ਜੌਰ ਦਿੱਤਾ ਜਾਂਦਾ ਹੈ ਅਤੇ ਇਲਾਕੇ ਦੇ ਗਰੀਬ ਨਿਵਾਸੀਆਂ ਦੇ ਬੱਚਿਆਂ ਨੂੰ ਪ੍ਰਾਇਵੇਟ ਸਕੂਲਾਂ ਤੋਂ ਵੱਧ ਸਾਹੂਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹੈ।ਜਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਕਾਰੀ ਮਿਡਲ ਸਮਾਰਟ ਸਕੂਲ ਹਲੇੜ੍ਹ ਸਾਲ 2016 ਅਤੇ 2017 ਵਿੱਚ ਰਾਜ ਪੱਧਰੀ ਸਵੱਛ ਵਿਦਿਆਲਿਆ ਪੁਰਸਕਾਰ ਪ੍ਰਾਪਤ ਕਰ ਚੁੱਕਾ ਹੈ। ਇਸ ਸਮੇਂ ਰਾਮ ਪ੍ਰਸ਼ਾਦ , ਸੁਨੀਲ ਕੁਮਾਰ ਸਰਪੰਚ ਦੀਪਕ ਕੁਮਾਰ, ਬਿਸ਼ਨ ਦਾਸ ਸੰਧੂ,ਵਾਇਸ ਪ੍ਰਧਾਨ ਬਲਾਕ ਸਮੰਤੀ ਤਲਵਾੜਾ, ਸੁਨੀਤਾ ਰਾਣੀ,ਐਸ.ਐਮ.ਸੀ ਮੈਂਬਰ ਕਮਲੇਸ਼ ਕੁਮਾਰੀ, ਅਤੇ ਪੰਚਾਇਤ ਮੈਂਬਰ, ਸਕੂਲ ਸਟਾਫ ਮੈਂਬਰ ਕਿਰਨ ਬਾਲਾ,ਸੁਨੀਲ ਕੁਮਾਰ,ਬੀ.ਐਮ. ਸਾਇੰਸ ਤਲਵਾੜਾ ਰਜਿੰਦਰ,ਵੀਨਾ ਦੇਵੀ,ਸੁਰੇਸ਼ ਕੁਮਾਰੀ ਹਾਜਰ ਸਨ ਅਤੇ ਸਕੂਲ ਨੂੰ ਇਹ ਸਨਮਾਨ ਪਾਪਤ ਹੋਣ ਤੇ ਖੁਸ਼ੀ ਪ੍ਰਗਟ ਕੀਤੀ ਹੈ।

LEAVE A REPLY

Please enter your comment!
Please enter your name here