ਤਨੀਸ਼ਾ ਵਿਦਿਅਕ ਟਰੱਸਟ ਦੇ ਸਮਾਗਮ ਵਿੱਚ ਦਿੱਤਾ ਜਾਵੇਗਾ ਮਾਤਾ ਕਮਲਜੀਤ ਕੌਰ ਯਾਦਗਾਰੀ ਅਵਾਰਡ

ਮਾਹਿਲਪੁਰ (ਦ ਸਟੈਲਰ ਨਿਊਜ਼)। ਤਨੀਸ਼ਾ ਬਾਲ ਪੁਸਤਕ ਲੜੀ ਦੇ ਸ੍ਰਪ੍ਰਸਤ ਲਾਲ ਚੰਦ ਵਲੋਂ ਅਦਾਰਾ ਤਨੀਸ਼ਾ ਤੇ ਵਿਦਿਅਕ ਟਰੱਸਟ ਦੇ ਮੈਂਬਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਤਨੀਸ਼ਾ ਬਾਲ ਪੁਸਤਕ ਲੜੀ ਦੀ ਪ੍ਰਫੁੱਲਤਾ ਦੇ ਨਾਲ-ਨਾਲ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਤੇ ਆਮ ਲੌਕਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਲਈ ਬਹੁਤ ਸਾਰੇ ਫੈਸਲੇ ਲਏ ਗਏ।

Advertisements

ਜਿਸ ਵਿੱਚ ਇੱਕ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਕਿ ਅਕਤੂਬਰ 2019 ਤੋਂ ਸ੍ਰਪ੍ਰਸਤ ਲਾਲ ਚੰਦ ਦੀ ਧਰਮ ਪਤਨੀ, ਤਨੀਸ਼ਾ ਦੀ ਦਾਦੀ ਮਾਂ ਤੇ ਆਨਰੇਰੀ ਸੰਪਾਦਕ ਸਾਬੀ ਈਸਪੁਰੀ ਦੇ ਮਾਤਾ ਦੇ ਨਾਮ  ਤੇ ” ਮਾਤਾ ਕਮਲਜੀਤ ਕੌਰ ਯਾਦਗਾਰੀ ਐਵਾਰਡ ” ਦਿੱਤਾ ਜਾਵੇਗਾ।

ਇਹ ਐਵਾਰਡ ਹਰ ਸਾਲ ਤਨੀਸ਼ਾ ਵਿਦਿਅਕ ਟਰੱਸਟ ਵਲੋਂ ਕਰਵਾਏ ਜਾਣ ਵਾਲੇ ਸਲਾਨਾ ਸਮਾਗਮ ਵਿੱਚ ਦੇਣ ਦਾ ਫੈਸਲਾ ਕੀਤਾ ਗਿਆ ਤੇ ਮੀਟਿੰਗ ਵਿੱਚ ਸ਼ਾਮਿਲ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਇਹ ਫੈਸਲਾ ਵੀ ਲਿਆ ਗਿਆ ਕਿ ” ਮਾਤਾ ਕਮਲਜੀਤ ਕੌਰ ਯਾਦਗਾਰੀ ਐਵਾਰਡ  2019 ” ਮਾਹਿਲਪੁਰ ਇਲਾਕੇ ਦੇ ਮਹਾਨ ਸਾਹਿਤਕਾਰ ਸੰਜੀਵ ਸ਼ਰਮਾ ਤੇ ਰਿੰਕੂ ਮਖਸੂਸਪੁਰੀ ਨੂੰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here