ਤੁਹਾਡੀ ਅਤੇ ਤੁਹਾਡੇ ਬੱਚੇ ਦੀ ਸਿਹਤ ਦਾ ਰੱਖਿਅਕ ਆਉਡੀਨ ਯੁਕਤ ਨਮਕ- ਡਾ. ਕਪੂਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਆਇਉਡੀਨ ਦੀ ਘਾਟ ਕਾਰਨ ਮਨੁੱਖੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਵਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਿਹਤ। ਵਿਭਾਗ ਵੱਲੋ  ਸਿਵਲ ਸਰਜਨ ਡਾ. ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਗਲੋਬਲ ਆਇਉਡੀਨ ਡੈਫੀਸੈਸੀ ਡਿਸਆਡਰ ਪ੍ਰਵੈਸ਼ਨ ਡੇਅ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ । ਇਸ ਮੋਕੇ ਡਾ. ਵਿਵੇਕ, ਡਾ. ਮਨਦੀਪ ਕੋਰ, ਪ੍ਰਿੰਸੀਪਲ ਮੋਨਿਕਾ ਸੂਦ, ਸੰਜੀਵ, ਬੀ.ਸੀ.ਸੀ. ਅਮਨਦੀਪ ਸਿੰਘ, ਤੇ ਗੁਰਵਿੰਦਰ ਸਿੰਘ ਵੀ ਆਦਿ ਹਾਜ਼ਰ ਸਨ।

Advertisements

ਇਸ ਮੌਕੇ ਤੇ ਸੰਬੋਧਨ ਕਰਦਿਆ ਜਿਲਾਂ ਟੀਕਾਕਰਨ ਅਫਸਰ ਡਾ. ਜੀ ਐਸ ਕਪੂਰ ਨੇ ਕਿਹਾ ਕਿ ਐਇਉਡੀਨ ਇਕ ਅਜਿਹਾ ਤੱਤ ਹੈ ਜੋ ਮਨੁੱਖੀ ਸਰੀਰ ਲਈ ਬਹੁਤ ਜਰੂਰੀ ਹੈ, ਜੇਕਰ ਇਸ ਦੀ ਕਮੀ ਸਰੀਰ ਵਿੱਚ ਆ ਜਾਵੇ ਤਾਂ ਮਾਨਸਿਕ ਵਿਕਾਸ ਹਮੇਸ਼ਾ ਲਈ ਰੁੱਕ ਜਾਦਾ ਹੈ । ਆਇਉਡੀਨ ਦੀ ਘਾਟ ਨਾਲ ਸਰੀਰ ਵਿੱਚ ਗਿਲੱੜ ਰੋਗ, ਬੋਲਾਪਨ, ਅੱਖਾਂ ਦਾ ਟੇਡਾਪਨ ਅਤੇ ਗਰਭਵਤੀ ਮਾਵਾਂ ਨੂੰ ਬੱਚੇ ਮੰਦ ਬੁੱਧੀ ਤੇ ਸਰੀਰਕ ਤੋਰ ਕਮਜੋਰ ਪੈਦਾ ਹੋ ਸਕਦੇ ਹਨ । ਇਸ ਲਈ ਬੱਚਿਆ ਦੇ ਸਰੀਰਕ ਵਾਧੇ, ਦਿਮਾਗ ਦੇ ਵਿਕਾਸ ਲਈ ਅਤੇ ਗਰਭਵਤੀ ਅਵਸਥਾਂ ਵਿੱਚ ਬੱਚੇ ਦੇ ਵਿਕਾਸ ਲਈ ਆਇਉਡੀਨ ਯੂਕਤ ਲੂਣ ਹੀ ਵਰਤਣਾ ਚਹੀਦਾ ਹੈ।

ਇਸ ਮੋਕੇ ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਨੇ ਦੱਸਿਆ ਇਸ ਮੋਕੇ ਸਾਨੂੰ  ਰੋਜਾਨਾ 150 ਮਾਇਕਰੋਗ੍ਰਾਮ ਆਇਉਡੀਨ  ਦੀ ਜਰੂਰਤ ਹੁੰਦੀ ਹੈ ਅਤੇ ਗਰਭਵਾਤੀ ਮਾਵਾਂ ਨੂੰ ਇਸ ਮਾਤਰਾ 200 ਮਾਈਕਰੋਗ੍ਰਾਮ ਤੱਕ ਰੋਜਾਨਾ ਦੀ ਜਰੂਰਤ ਹੁੰਦੀ ਹੈ ਜੋ ਕਿ ਸਾਨੂੰ ਆਇਉਡੀਨ ਯੂਕਤ ਨਮਕ ਦੇ ਰਾਹੀ  ਪ੍ਰਾਪਤ ਹੋ ਜਾਦੀ ਹੈ । ਉਹਨਾਂ ਦੱਸਿਆ ਕਿ ਨਮਕ ਨੂੰ ਹਮੇਸਾ ਬੰਦਾ ਡੱਬੇ ਵਿੱਚ ਪਾ ਕੇ ਰੱਖਣਾ ਚਹੀਦਾ ਹੈ ਅਤੇ ਧੁੱਪ ਅਤੇ ਸਿੱਲ ਵਾਲੀ ਜਗਾਂ ਤੇ ਨਹੀ ਰੱਖਣਾ ਚਹੀਦਾ ਹੈ ਅਤੇ ਆਉਡੀਨ ਲੂਣ ਦੀ ਵਰਤੋ 6 ਮਹੀਨੇ ਦੇ ਅੰਦਰ ਵਰਤ ਕਰ ਲੈਣੀ ਚਹੀਦੀ ਹੈ । ਇਸ ਮੋਕੇ ਨਮਕ ਵਿੱਚ ਆਇਉਡੀਨ ਤੱਤ ਦੀ ਮੋਜੂਦਗੀ ਸਬੰਧੀ ਲੈਬ ਟੈਸਟ ਕਰਕੇ ਵੀ ਦਿਖਾਇਆ ਗਿਆ ।

LEAVE A REPLY

Please enter your comment!
Please enter your name here