ਸਰਕਾਰੀ ਹਾਈ ਸਕੂਲ ਲਕਸੀਹਾਂ ਵਿਖੇ ਮਨਾਇਆ ਅੰਤਰਰਾਸ਼ਟਰੀ ਇੰਟਰਨੈਟ ਦਿਵਸ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਰਕਾਰੀ ਹਾਈ ਸਕੂਲ ਲਕਸੀਹਾਂ ਵਿਖੇ ਅੰਤਰਰਾਸ਼ਟਰੀ ਇੰਟਰਨੈੱਟ ਦਿਵਸ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਇੰਟਰਨੈਟ ਦੇ ਵਿਸ਼ੇ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਕੂਲ ਦੇ ਮੁੱਖ ਅਧਿਆਪਕ ਸਤਪਾਲ ਨੇ ਵਿਦਿਆਰਥੀਆਂ ਨੂੰ ਇੰਟਰਨੈਟ ਦੀ ਸੁਚਜੀ ਵਰਤੋ ਕਰਨ ਲਈ ਪ੍ਰੇਰਿਆ। ਇਸ ਸਮੇਂ ਸਟੇਜ ਸੰਚਾਲਨ ਦੀ ਭੂਮਿਕਾ ਕੰਪਿਊਟਰ ਅਧਿਆਪਕ ਸ. ਜਗਜੀਤ ਸਿੰਘ ਨੇ ਨਿਭਾਈ ਅਤੇ ਉਹਨਾਂ ਦੁਆਰਾ ਸਮੂਹ ਵਿਦਿਆਰਥੀਆ ਨਾਲ ਇੰਟਰਨੈੱਟ ਦੇ ਇਤਿਹਾਸ ਉੱਪਰ ਸਾਂਝ ਪਾਈ ਗਈ। ਸਕੂਲ ਦੇ ਵਿਦਿਆਰਥੀਆਂ ਨੂੰ ਇੰਟਰਨੈਟ ਦੇ ਇਤਿਹਾਸ ਨੂੰ ਬਿਆਨ ਕਰਦੀ ਇੱਕ ਲਘੂ ਫ਼ਿਲਮ ਵੀ ਵਿਖਾਈ ਗਈ। ਵਿਦਿਆਰਥੀਆ ਦੁਆਰਾ ਇੰਟਰਨੈੱਟ ਵਿਸ਼ੇ ਉੱਪਰ ਸੁੰਦਰ ਚਾਰਟ ਵੀ ਬਣਾਏ ਗਏ।

Advertisements

ਇਸ ਮੌਕੇ ਅਰਸ਼ਪ੍ਰੀਤ ਕੌਰ, ਸਿਮਰਨਪ੍ਰੀਤ ਕੌਰ, ਇੰਦਰਜੀਤ ਹੀਰਾ, ਮਨਜੋਤ ਕੌਰ, ਰੁਪਿੰਦਰ ਮਲਹਾਰ, ਪ੍ਰਭਜੋਤ ਕੌਰ, ਰਾਜਵੀਰ ਕੌਰ ਨੇ ਇੰਟਰਨੈੱਟ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਸਮੂਹ ਵਿਦਿਆਰਥੀਆ ਨੂੰ ਜਾਣਕਾਰੀ ਦਿੱਤੀ। ਅੱਜ ਦੇ ਸਮੇਂ ਜਦੋਂ ਸਕੂਲ ਸਿੱਖਿਆ ਵਿਭਾਗ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆ ਨੂੰ ਸਮੇਂ ਦਾ ਹਾਣ ਦਾ ਬਣਾਉਣ ਲਈ ਸੂਚਨਾ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਉਸ ਸਮੇਂ ਵਿਦਿਆਰਥੀਆ ਨੂੰ ਅਜਿਹੇ ਦਿਵਸ ਮਨਾਉਣ ਲਈ ਪ੍ਰੇਰਨਾ ਇੱਕ ਚੰਗੀ ਸਾਰਥਿਕ ਪਹਿਲ ਹੈ ਜਿਸ ਨਾਲ ਵਿਦਿਆਰਥੀਆ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਸੋਹਣ ਲਾਲ, ਸੁਰਿੰਦਰ ਸਿੰਘ, ਮੋਹਣ ਸਿੰਘ, ਜਸਵੰਤ ਰਾਏ, ਲਵਦੀਪ ਕੌਰ, ਕਮਲ ਹੰਸ, ਅਬਿਨਾਸ਼ ਕੌਰ, ਮੈਡਮ ਪਰਮਿੰਦਰ ਕੌਰ ਅਤੇ ਸਤਨਾਮ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here