ਸਵੇਰਾ ਸੰਸਥਾ ਨੇ ਸਰਕਾਰ ਵਲੋਂ ਬਿਜਲੀ ਵਿੱਚ ਕੀਤੀ ਬੜੋਤਰੀ ਨੂੰ ਜਲਦ ਵਾਪਸ ਲੈਣ ਦੀ ਕੀਤੀ ਮੰਗ

 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸਮਾਜਿਕ ਜਾਗਰੂਕਤਾ ਲਈ ਕਾਰਜਰਤ ਸੰਸਥਾ *ਸਵੇਰਾ* ਨੇ ਰਾਜ ਵਿੱਚ ਬਿਜਲੀ ਦੀਆਂ ਦਰਾਂ ਵਿੱਚ 5 ਪੈਸੇ ਪ੍ਰਤੀ ਯੂਨਿਟ ਦੀ ਬੜੌਤਰੀ ਨੂੰ ਲੋਕ ਵਿਰੋਧੀ ਕਰਾਰ ਦਿੱਤਾ ਅਤੇ ਇਸ ਬੜੌਤਰੀ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।

Advertisements

ਜਾਰੀ ਬਿਆਨ ਵਿੱਚ *ਸਵੇਰਾ* ਦੇ ਅਹੁੱਦੇਦਾਰਾਂ ਡਾ. ਅਜੇ ਬੱਗਾ, ਹਰੀਸ਼ ਸੈਣੀ ਅਤੇ ਡਾ. ਅਵਨੀਸ਼ ਓਹਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਇੱਕ ਦਰਜਨ ਤੋਂ ਵੱਧ ਬਾਰ ਬਿਜਲੀ ਦੀਆਂ ਦਰਾਂ ਵਿੱਚ ਬੜੌਤਰੀ ਕਰਕੇ ਆਮ ਆਦਮੀਂ ਤੇ ਵਿੱਤੀ ਬੋਝ ਵਧਾਇਆ ਹੈ। ਉਹਨਾਂ ਨੇ ਕਿਹਾ ਕਿ ਦੁੱਖ ਵਾਲੀ ਗੱਲ ਹੈ ਕਿ ਫਿਊਲ ਕਾਸਟ ਐਡਜਸਟਮੈਂਟ ਅਤੇ ਸਰਚਾਰਜ ਦੇ ਨਾਮ ਤੇ ਰਾਜ ਵਿੱਚ 5 ਪੈਸੇ ਪ੍ਰਤੀ ਯੂਨਿਟ ਦੀ ਬੜੌਤਰੀ ਕੀਤੀ ਗਈ ਹੈ।

ਇਸ ਫਰਮਾਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਅਹੁਦੇਦਾਰਾਂ ਨੇ ਆਖਿਆ ਕਿ ਇਹ ਫਰਮਾਨ ਅਪ੍ਰੈਲ 2019 ਤੋਂ ਲਾਗੂ ਕਰਕੇ  ਕਾਨੂੰਨ ਨੂੰ ਵੀ ਛਿੱਕੇ ਟੰਗਿਆ ਹੈ।ਉਹਨਾਂ ਕਿਹਾ ਕਿ ਕੀ ਕੋਈ ਵੀ ਦੁਕਾਨਦਾਰ ਆਪਣੇ ਗ੍ਰਾਹਕਾਂ ਤੋਂ ਪਿਛਲੇ 6 ਮਹੀਨਿਆਂ ਦੌਰਾਨ ਵੇਚੇ ਹੋਏ ਮਾਲ ਤੇ ਹੁਣ ਦੀਆਂ ਬੜੌਤਰੀ ਵਾਲੀਆਂ ਦਰਾਂ ਲਾਗੂ ਕਰਕੇ ਪਿਛਲਾ ਬਕਾਇਆ ਕਿਵੇਂ ਮੰਗ ਸਕਦਾ ਹੈ? ਜਿਵਂੇ ਦੁਕਾਨਦਾਰ ਬਕਾਇਆ ਨਹੀਂ ਮੰਗ ਸਕਦਾ, ਉਸੀ ਤਰਾਂ ਪਾਵਰਕਾਮ ਅਕਤੂਬਰ ਵਿੱਚ ਬਿਜਲੀ ਦੀਆਂ ਦਰਾਂ ਵਧਾ ਕੇ ਬੜੌਤਰੀ ਅਪ੍ਰੈਲ 2019 ਤੋਂ ਕਿਵੇਂ ਵਸੂਲ ਕਰ ਸਕਦਾ ਹੈ?

ਡਾ.ਬੱਗਾ, ਹਰੀਸ਼ ਸੈਣੀ ਅਤੇ ਡਾ. ਓਹਰੀ ਨੇ ਪੰਜਾਬ ਸਰਕਾਰ ਨੂੰ ਵਧੀਆਂ ਬਿਜਲੀ ਦਰਾਂ ਵਾਪਸ ਲੈਣ ਦੀ ਅਪੀਲ ਕਰਦਿਆਂ ਆਖਿਆ ਕਿ ਜੇ ਬਿਜਲੀ ਸਪਲਾਈ ਕਰਨ ਵਾਲਾ ਪਾਵਰਕਾਮ ਘਾਟੇ ਵਿੱਚ ਚੱਲ ਰਿਹਾ ਹੈ ਤਾਂ ਇਸ ਘਾਟੇ ਦੀ ਪੂਰਤੀ ਕਰਨ ਵਾਸਤੇ ਲੋੜੀਂਦੇ ਉਪਰਾਲੇ ਸਰਕਾਰ ਖੁਦ ਕਿਉਂ ਨਹੀਂ ਕਰਦੀ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਪੰਜਾਬ ਵਿੱਚ ਬਿਜਲੀ ਸਰਪਲੱਸ ਹੋਣ ਦਾ ਦਾਅਵਾ ਕਰਦੀ ਹੈ ਅਤੇ ਦੂਜੇ ਪਾਸੇ ਪੰਜਾਬੀਆਂ ਨੂੰ ਬਿਜਲੀ ਗੁਆਂਢੀ ਰਾਜਾਂ ਤੋਂ ਵੱਧ ਰੇਟ ਤੇ ਸਪਲਾਈ ਕਰ ਰਹੀ ਹੈ।

LEAVE A REPLY

Please enter your comment!
Please enter your name here