ਬਿਆਸ ਦਰਿਆ ਪੁਲ ਨਜ਼ਦੀਕ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ

ਟਾਂਡਾ ਉੜਮੁੜ(ਦ ਸਟੈਲਰ ਨਿਊਜ਼), ਰਿਪੋਰਟ- ਰਿਸ਼ੀਪਾਲ। ਕਿਸਾਨ ਜਥੇਬੰਦੀ ਮਾਂਝਾ  ਕਿਸਾਨ ਸੰਘਰਸ਼ ਕਮੇਟੀ ਵੱਲੋਂ  ਮੰਗਾਂ ਨੂੰ ਲੈ ਕੇ ਬਿਆਸ ਦਰਿਆ ਨਜਦੀਕ ਲਾਇਆ ਜਾਮ ਅਤੇ ਧਰਨਾ ਪ੍ਰਦਰਸ਼ਨ 24 ਘੰਟਿਆਂ ਤੋਂ  ਬਾਅਦ ਲਗਾਤਾਰ ਜਾਰੀ ਰੱਖਦੇ ਸਰਕਾਰ ਅਤੇ ਮਿੱਲ ਮਾਲਕਾਂ ਖਿਲਾਫ ਨਾਰੇਬਾਜੀ ਕੀਤੀ। ਧਰਨੇ ਦੀ  ਅਗਵਾਈ ਕਰ ਰਹੇ   ਪ੍ਰਧਾਨ ਬਲਵਿੰਦਰ ਸਿੰਘ ਰਾਜੂ ਗੰਨੇ ਦੇ ਬਕਾਏ,  ਮਿੱਲਾਂ ਤੁਰੰਤ ਚਾਲੂ ਕਰਨ ਕੀਤੇ ਜਾਣ ਅਤੇ ਗੰਨੇ ਦਾ ਰੇਟ ਹਰਿਆਣਾ ਸੂਬੇ ਦੇ ਬਰਾਬਰ ਕੀਤੇ ਜਾਣ ਆਦਿ ਮੰਗਾਂ ਦੇ ਮੰਨੇ ਜਾਣ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।

Advertisements

ਟਾਂਡਾ ਪੁਲਸ ਨੇ ਧਰਨੇ ਕਾਰਨ ਟ੍ਰੈਫਿਕ ਰੜਾ ਮੋੜ ਤੇ ਮਿਆਣੀ ਮੋੜ ਤੋਂ ਬਦਲੀ ਹੈ।  ਸਰਪ੍ਰਸਤ ਕੰਵਲਜੀਤ ਸਿੰਘ ਪੰਡੋਰੀ,  ਸਕੱਤਰ ਸਿੰਘ, ਬਲਕਾਰ ਸਿੰਘ, ਸਰਪੰਚ ਦੀਦਾਰ ਸਿੰਘ, ਠਾਕਰ ਦਲੀਪ ਸਿੰਘ, ਰਾਜੂ ਧੱਕੜ, ਬਖਸ਼ੀਸ਼ ਸਿੰਘ ਕੀੜੀ ਅਫਗਾਨਾ,  ਲਖਵਿੰਦਰ ਸਿੰਘ ਕੀੜੀ ਅਫਗਾਨਾ, ਬਲਜੀਤ ਸਿੰਘ, ਦੀਦਾਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਜਗਤਾਰ ਸਿੰਘ, ਲਖਵਿੰਦਰ ਸਿੰਘ, ਬਖਸ਼ੀਸ਼ ਸਿੰਘ, ਰਾਜੂ, ਗੁਰਮੀਤ ਸਿੰਘ, ਚਰਨਜੀਤ ਸਿੰਘ, ਬੱਲੂ, ਨਿਸ਼ਾਨ ਸਿੰਘ, ਬਲਵਿੰਦਰ ਬੀਰਾ, ਕਮਲਜੀਤ ਸਿੰਘ ਨੀਟਾ, ਹਰਪਾਲ ਸਿੰਘ, ਕਸ਼ਮੀਰ ਸਿੰਘ, ਮਨਜੀਤ ਸੋਨੂ, ਮਹਿੰਦਰ ਸਿੰਘ, ਸੋਨੂ ਮੁੱਲਾਵਾਲ, ਭਗਵਾਨ ਸਿੰਘ, ਬਲਦੇਵ ਸਿੰਘ ਆਦਿ  ਮੌਜੂਦ ਸਨ।

LEAVE A REPLY

Please enter your comment!
Please enter your name here