ਮੈਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ, ਕਿਉਂਕਿ ਬੱਚੇ ਮੇਰੇ ਦੇਸ਼ ਦਾ ਭਵਿੱਖ : ਮੇਜਰ ਅਮਿਤ ਸਰੀਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ।  ਸਿਹਤ ਵਿਭਾਗ ਰਾਸ਼ਟਰੀ ਬਾਲ ਸਵਾਸਥ ਕਾਇਆਕਰਮ ਤਹਿਤ  ਸਰਕਾਰੀ ਅਤੇ ਮਾਨਤਾ ਪ੍ਰਾਪਤ  ਸਕੂਲਾਂ ਤੇ ਆਂਗਨਵਾੜੀ ਸੈਂਟਰਾਂ ਵਿੱਚ ਪੜ ਰਹੇ ਬੱਚਿਆਂ ਵਿੱਚ 30 ਤਰਾਂ ਦੀਆਂ ਬਿਮਾਰੀਆਂ ਦਾ ਇਲਾਜ ਸਰਕਾਰੀ ਸਿਹਤ ਸੰਸਥਾਂ ਵਿੱਚ ਮੁੱਫਤ ਕੀਤਾ ਜਾਦਾ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾਂ ਐਸ. ਡੀ. ਐਮ. ਹੁਸ਼ਿਆਰਪੁਰ ਮੇਜਰ ਅਮਿਤ ਸਰੀਨ  ਨੇ ਸਿਵਲ ਹਸਪਤਾਲ ਦੇ ਜਿਲਾਂ ਅਰਲੀ ਇੰਟਰਵੈਨਸ਼ਨ ਸੈਂਟਰ ਵਿਖੇ  ਸੈਚਰੀ ਪਲਾਈ ਬੁਡ ਹੁਸ਼ਿਆਰਪੁਰ  ਦੇ ਸਹਿਯੋਗ ਨਾਲ ਬਣਾਏ ਗਏ ਨਵੇ ਬੱਚਿਆਂ ਦੇ ਪਾਰਕ ਦਾ ਉਦਘਾਟਿਨ ਕਰਦੇ ਹੋਏ ਕੀਤਾ ।

Advertisements

ਸਿਵਲ ਹਸਪਤਾਲ ਦੇ ਡੀ. ਈ. ਆਈ. ਸੈਂਟਰ  ਵਿਖੇ ਬਣੀ ਨਵੀ ਪਾਰਕ ਬੱਚਿਆਂ ਨੂੰ ਸਮਰਪਿਤ

ਇਸ ਮੋਕੇ ਸਿਵਲ ਸਰਜਨ ਡਾ. ਜਸਬੀਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਰਾਂ, ਜਿਲਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ ਰਜਿੰਦਰ ਰਾਜ, ਜਿਲਾ ਟੀਕਾਕਾਰਨ ਅਫਸਰ ਡਾ. ਗੁਰਦੀਪ ਸਿੰਘ ਕਪੂਰ, ਸੀਨੀਅਰ ਮੈਡੀਕਲ ਅਫਸਰ ਡਾ ਬਲਦੇਵ ਸਿੰਘ, ਜਿਲਾ ਸਕੂਲ ਹੈਲ਼ਥ ਅਫਸਰ ਡਾ. ਗੁਨਦੀਪ ਕੋਰ, ਡਾ. ਵਿਵੇਕ, ਡਾ. ਮਨਦੀਪ, ਜਸਪਾਲ, ਗੁਰਪਾਲ ਸਿੰਘ, ਸਹੋਤਾ,  ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਬੀ.ਸੀ ਸੀ, ਅਮਨਦੀਪ ਸਿੰਘ ਹਾਜਰ ਸਨ ।

ਇਸ ਮੌਕੇ ਮੇਜਰ ਸਰੀਨ ਨੇ ਦੱਸਿਆ ਕਿ ਇਸ ਪਾਰਕ ਦਾ ਸ਼ੁਰੂਆਤ 14 ਨੰਬਵਰ ਨੂੰ ਬਾਲ ਦਿਵਸ ਦੇ ਮੋਕੇ ਕੀਤੀ ਗਈ ਸੀ ਜਿਸ ਨੂੰ ਸੈਂਟਰ ਵਿੱਚ ਆਉਣ ਵਾਲੇ ਬੱਚਿਆਂ ਸਪਰਪਿਤ ਕਰ ਕੀਤਾ ਗਿਆ ਹੈ। ਉਹਨਾਂ ਦੱਸਿਆ ਇਸ ਪਾਰਕ ਨੂੰ ਹੋਰ ਵਧੇਰੇ ਸ਼ੁੰਦਰ ਬਣਾਉਣ ਲਈ ਝੂਲੇ ਆਦਿ ਵੀ ਲਗਾਏ ਜਾਣਗੇ ।  ਉਹਨਾਂ ਦੱਸਿਆ ਕਿ ਮੈਨੂੰ ਬੱਚਿਆਂ ਨਾਲ ਬਹੁਤ ਪਿਆਰ ਤੇ ਕਿਉਕਿ ਬੱਚੇ ਮੇਰੇ ਦੇਸ਼ ਦਾ ਭਵਿੱਖ ਹਨ ਜੋ ਵੀ ਮੇਰੇ ਕੋਲ ਕੋਈ ਸਕੂਲ ਵਾਲੇ ਜਾਂ ਹੋਰ ਸੰਸਥਾਂ ਬੱਚਿਆ ਦੀ ਕੋਈ ਸਮੱਸਿਆ ਲੈ ਕੇ ਆਉਦੇ ਤਾਂ ਮੈ ਉਸ ਨੂੰ ਪਹਿਲ ਦੇ ਅਧਾਰ ਤੇ ਸੁਣਦਾ ਹਾਂ । ਇਸ ਮੋਕੇ ਸਕੂਲ ਹੈਲ਼ਥ ਦੇ ਇਨੰਚਾਰਜ ਡਾ ਗੁਨਦੀਪ ਕੋਰ ਵੱਲੋ ਮੇਜਰ ਐਸ. ਡੀ. ਐਮ. ਸਰੀਨ ਅਤੇ ਸੈਚਰੀ ਪਲਾਈ ਬੋਡ ਦੇ ਨੁਮਾਇਦਿਆ ਦਾ ਧੰਨਵਾਦ ਕੀਤਾ ।

LEAVE A REPLY

Please enter your comment!
Please enter your name here