ਪੱਦੀ ਸੂਰਾ ਸਿੰਘ ਵਿਖੇ ਹੋਇਆ ਸਾਡਾ ਹੱਕ ਪਾਰਟੀ ਦੇ ਨੈਸ਼ਨਲ ਦਫਤਰ ਦਾ ਉਦਘਾਟਨ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਬੇਸ਼ਕ ਸਾਡੇ ਦੇਸ਼ ਵਿੱਚ ਬਹੁਤ ਪਾਰਟੀਆਂ ਬਣੀਆਂ ਹਨ ਤੇ ਬਣ ਰਹੀਆਂ ਹਨ ਪਰੰਤੂ ਕਈ ਲੋਕ ਉਹ ਪਾਰਟੀ ਬਣਾਉਦੇ ਹਨ ਜੋ ਰਾਜਸੀ, ਸਿਆਸੀ, ਤੇ ਸੱਤਾਧਾਰੀ ਪਾਰਟੀਆਂ ਤੋਂ ਪਰੇਸ਼ਾਨ ਹੁੰਦੇ ਹਨ ਜਾਂ ਫਿਰ ਜੋ ਉਹ ਪਾਰਟੀ ਲਈ ਕੰਮ ਕਰਦੇ ਹਨ ਪਾਰਟੀ ਵਲੋਂ ਜਾਂ ਪਾਰਟੀ ਦੇ ਪ੍ਰਤੀਨਿਧਾ ਵਲੋਂ ਉਨਾਂ ਵਰਕਰਾਂ ਜਾਂ ਅਹੁਦੇਦਾਰਾਂ ਨੂੰ ਬਣਦਾ ਸਨਮਾਨ ਨਹੀ ਮਿਲਦਾ ਜਿਲਾ ਹੁਸ਼ਿਆਰਪੁਰ ਦੇ ਪਿੰਡ ਪੱਦੀ ਸ਼ੂਰਾ ਸਿੰਘ ਦੇ ਨੌਜਵਾਨ ਇਕਬਾਲ ਸਿੰਘ ਹੈਪੀ ਨੈਸ਼ਨਲ ਪ੍ਰਧਾਨ ਸਾਡਾ ਹੱਕ ਪਾਰਟੀ ਵਲੋਂ ਪੂਰੇ ਪੰਜਾਬ ਵਿੱਚ ਆਪਣੇ ਨੌਜਵਾਨ ਸਾਥੀਆਂ ਦੇ ਨਾਲ ਵਿਚਾਰ ਵਟਾਦਰਾਂ ਕਰਨ ਤੋਂ ਬਾਅਦ ਆਪਣੀ ਨੈਸ਼ਨਲ ਪਾਰਟੀ ਸਾਡਾ ਹੱਕ ਦਾ ਬੀੜਾ ਚੁਕਿਆ ਤੇ ਉਸਦੀ ਰਜਿਸਟਰੇਸ਼ਨ ਕਾਨੂੰਨੀ ਤੌਰ ਤੇ ਕਰਵਾਈ ਤੇ ਆਪਣੀ ਇੱਸ ਪਾਰਟੀ ਦਾ ਨੈਸ਼ਨਲ ਦਫਤਰ ਪਿੰਡ ਪੱਦੀ ਸ਼ੂਰਾ ਸਿੰਘ ਵਿਖੇ ਖੋਲਿਆ ਤੇ ਜਿਸਦਾ ਉਦਘਾਟਨ ਪ੍ਰਵਾਸੀ ਭਾਰਤੀ ਜੋਗਾ ਸਿੰਘ ਸ਼ੈਰਗਿਲ ਵਲੋਂ ਕੀਤਾ ਗਿਆ

Advertisements

ਸਾਡੀ ਪਾਰਟੀ ਵਿੱਚ ਹਰ ਵਰਕਰ ਨੂੰ ਬਣਦਾ ਦਿੱਤਾ ਜਾਵੇਗਾ ਬਣਦਾ  ਸਨਮਾਨ: ਹੈਪੀ

ਇੱਸ ਮੌਕੇ ਉਹਨਾਂ ਨਾਲ ਉਹਨਾਂ ਦੀ ਪਾਰਟੀ ਦੇ ਸਾਰੇ ਅਹੁਦੇਦਾਰ ਹਾਜਰ ਸਨ ਜਿਨਾ ਵਿੱਚ ਸਰਬਜੀਤ ਸਿੰਘ, ਰਮਜਾਨ ਮੁੰਮਦ, ਮੁਨੀਸ਼ ਕੁਮਾਰ, ਜਸਵੀਰ ਸਿੰਘ, ਹਰਨੇਕ ਸਿੰਘ, ਪ੍ਰਿਯਾ ਠਾਕਰ, ਕੇਵਲ ਸਿੰਘ ਫੌਜੀ, ਮਲਕੀਤ ਸਿੰਘ, ਹਰਨਾਮ ਸਿੰਘ ਸਿੰਘ ਤੋਂ ਇਲਾਵਾ ਹੋਰ ਪ੍ਰਮੁੱਖ ਸਖਸੀਅਤਾ ਹਾਜਰ ਸਨ।

ਇਸ ਮੌਕੇ ਇਕਬਾਲ ਸਿੰਘ ਹੈਪੀ ਨੈਸ਼ਨਲ ਪ੍ਰਧਾਨ ਸਾਡਾ ਹੱਕ ਪਾਰਟੀ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਨੈਸ਼ਨਲ ਪਾਰਟੀ ਹੈ ਤੇ ਇੱਸ ਪਾਰਟੀ ਵਿੱਚ ਨੋਜਵਾਨਾ ਦਾ ਪੂਰਾ ਸਹਿਯੋਗ ਹੈ। ਉਹਨਾਂ ਕਿਹਾ ਕਿ ਸਾਡੀ ਪਾਰਟੀ ਵਿੱਚ ਹਰ ਵਿਆਕਤੀ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਤੇ ਆਉਣ ਵਾਲੀਆਂ ਵਿਧਾਨ ਸਭਾ ਚੌਣਾ ਵਿੱਚ ਉਹਨਾਂ ਦੀ ਪਾਰਟੀ ਦੇ ਪ੍ਰਤੀਨਿਧ ਚੋਣ ਲੜਨਗੇ ਅਤੇ ਜਨ ਹਿੱਤ ਦੇ ਮੁਦਿਆਂ ਨੂੰ ਲੈ ਕੇ ਹੀ ਚੋਣ ਲੜੀ ਜਾਵੇਗੀ। ਇਸ ਮੌਕੇ ਉਦਘਾਟਨੀ ਸਮਾਰੋਹ ਤੇ ਪਹੁੰਚੇ ਸਾਰੇ ਇਲਾਕੇ ਦੇ ਪ੍ਰਮੁੱਖ ਲੋਕਾਂ ਵਲੋਂ ਉਹਨਾਂ ਨੂੰ ਦਫਤਰ ਦੇ ਖੋਲਣ ਦੀ ਵਧਾਈ ਦਿੱਤੀ ਤੇ ਹਰ ਤਰਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਕਬਾਲ ਸਿੰਘ ਹੈਪੀ ਨੇ ਕਿਹਾ ਆਉਣ ਵਾਲੇ ਸਮੇ ਚ ਇੱਕ ਵੱਡਾ ਇਕੱਠ ਕਰਕੇ ਯੂਥ ਦੇ ਨੋਜਵਾਨਾ ਨੂੰ ਆਹੁਦੇਦਾਰੀਆ ਦਿੱਤੀਆ ਜਾਣਗੀਆ ਤਾ ਕਿ ਵੱਖ ਵੱਖ ਪਿੰਡਾ ਚ ਮੀਟਿੰਗਾ ਕਰਕੇ ਇਲਾਕੇ ਦੇ ਲੋਕਾ ਨੂੰ ਆਪਣੇ ਹੱਕ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਕਿਹਾ ਨਸ਼ਾ ਵੇਚਣ ਵਾਲਿਆ ਦੀ ਪਾਰਟੀ ਵਲੋ ਕੋਈ ਮਦਦ ਨਹੀ ਕੀਤੀ ਜਾਵੇਗੀ

LEAVE A REPLY

Please enter your comment!
Please enter your name here