ਇਸ ਵਾਰ ਸ਼ਰਾਬ ਠੇਕਿਆ ਤੇ ਨਹੀ ਮਿਲੇਗੀ, 31 ਮਾਰਚ ਨੂੰ ਮਿਲਾਵਟ ਵਾਲੀ ਦਾਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਫੂਡ ਸੇਫਟੀ ਅਤੇ ਸਟੈਟਰਡ ਐਕਟ ਦੇ ਅਨੁਸਾਰ ਸ਼ਰਾਬ ਦੇ ਠੇਕਿਆ ਨੂੰ ਇਸ ਐਕਟ ਅਧੀਨ ਲਿਆਦਾ ਗਿਆ ਹੈ ਤੇ ਸਿਹਤ ਵਿਭਾਗ ਇਸ ਐਕਟ ਦੇ ਤਹਿਤ ਸ਼ਾਰਬ ਦੇ ਸੈਪਲ ਲੈ ਸਕਦਾ ਹੈ । ਇਸੇ ਕੜੀ ਵੱਜੋ ਐਕਟ ਦੀ ਪਾਲਣਾ ਕਰਦੇ ਹੋਏ 31 ਮਾਰਚ ਨੂੰ ਦੇਖਦਿਆ  ਅੱਜ ਜਿਲਾਂ ਸਿਹਤ ਅਫਸਰ ਵੱਲੋ ਠੇਕਿਆ ਤੇ ਅਹਾਤਿਆ ਦੀ ਚੈਕਿੰਗ ਕੀਤੀ ਤੇ ਉਹਨਾਂ ਸ਼ਰਾਬ ਦੇ ਵਿਕਰੇਤਾਂ ਨੂੰ ਸਖਤ ਹਦਾਇਤਾ ਜਾਰੀ ਕੀਤੀਆ ਹਨ । ਹਰ ਠੇਕੇ ਵਿੱਚ ਫੂਡ ਲਾਇਸੈਸ ਲੈਣਾ ਜਰੂਰੀ ਹੈ ।

Advertisements

ਜਿਲਾ ਸਿਹਤ ਅਫਸਰ ਵੱਲੋ ਠੇਕਿਆ ਦੀ ਕੀਤੀ ਅਚਨਚੇਤ ਚੈਕਿੰਗ

ਉਹਨਾਂ ਕਿਹਾ ਕਿ ਜਿਹੜੇ ਸੈਪਲ ਆਬਕਾਰੀ ਵਿਭਾਗ ਦੀ ਦੇਖ ਰੇਖ ਹੇਠ ਲਏ ਜਾਦੇ ਸਨ ਹੁਣ ਇਹ ਸੈਂਪਲ ਸਿਹਤ ਵਿਭਾਗ  ਵੱਲੋ ਸੈਂਪਲ ਲੈ ਕੇ ਖਰੜ ਸਥਿਤ ਸਰਕਾਰੀ ਲੈਬ ਨੂੰ ਭੇਜੇ ਜਾਣਗੇ ਜੇਕਰ ਲੈਬ ਦੀ ਜਾਂਚ ਵਿੱਚ ਜੇਕਰ ਅਲਕੋਹਲ ਦੀ ਮਾਤਿਰਾ ਵਿੱਚ ਮਿਲਾਵਟ ਜਾ ਹੇਰਾ ਫੇਰੀ ਪਾਈ ਜਾਦੀ ਹੈ ਤੇ ਸਬੰਧਿਤ ਠੇਕੇਦਾਰ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਕਿਸੇ ਵੀ ਬੋਤਲ ਦੀ ਸੀਲ ਖੁਲੀ ਨਹੀ ਹੋਵੇਗੀ ਤੇ ਠੋਕੇ ਵਿੱਚ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ।

ਸਖਤ ਹਦਾਇਤਾ ਜਾਰੀ, ਅਹਾਤਿਆ ਤੇ ਸਫਾਈ ਤੇ ਨੋ ਸੋਮੋਕਿੰਗ ਤੇ ਲੱਗਣ ਬੋਰਡ

ਇਹ ਸਰਾਬ ਵਿਕਰੇਤਾ ਨੂੰ ਹਦਾਇਤ ਕੀਤੀ ਕਿ ਬੀਅਰ ਦੀ ਬੋਤਲ ਨੂੰ ਫਰਿਜ ਵਿੱਚ  4 ਡੀਗਰੀ ਤੋ ਲੈ 10 ਡਿਗਰੀ ਤੱਕ ਟੇਢੀ ਰੱਖੀ ਹੋਣੀ ਚਾਹੀਦਾ ਹੈ ਸ਼ਰਾਬ ਦੀਆਂ ਬੋਤਲਾ ਤੇ ਸਿਧੀ ਧੁੱਪ ਨਹੀ ਪੈਣੀ ਚਾਹੀਦੀ ਠੇਕੇ ਦੇ ਗੋਦਾਮ ਵਿੱਚ ਕਿਸੇ ਤਰਾ ਦਾ ਪੈਸਟੀਸਾਈਡ ਨਹੀ ਹੋਣਾ ਚਾਹੀਦੀ ਅਤੇ ਜੇਕਰ ਸ਼ਰਾਬ ਵਿੱਚ ਮਿਲਾਵਟ ਮਿਲਦੀ ਹੈ ਸੈਪਲ ਆਨਸੇਫ ਆਉਦਾ ਹੈ ਤੇ ਠੋਕੇ ਮਾਲਿਕ ਅਤੇ ਸ਼ਰਾਬ ਦੇ ਕੰਪਨੀ ਦੇ ਮਾਲਿਕ ਨੂੰ 2 ਸਾਲ ਤੋਂ ਲੈ ਕੇ 7 ਸਾਲ ਤੱਕ ਦੀ ਸਜਾ ਹੋ ਸਕਦੀ। ਉਹਨਾਂ ਠੇਕੇ ਮਾਲਿਕਾਂ ਨੂੰ ਸਖਤ ਹਦਾਇਤ ਕੀਤੀ ਕਿ ਹਰ ਠੇਕੇ ਅਤੇ  ਅਹਾਤੇ ਵਾਲੇ ਕੋਲ ਫੂਡ ਲਾਈਸੈਸ ਹੋਣਾ ਜਰੂਰੀ ਹੈ ਨਾ ਹੋਣ ਦੀ ਸੂਰਤ ਵਿੱਚ ਠੇਕਾ ਤੇ ਆਹਤਾ ਸੀਲ ਕਰ ਦਿੱਤੀ ਜਾਵੇਗਾ।

LEAVE A REPLY

Please enter your comment!
Please enter your name here